ਮਨੀ ਮਹੇਸ਼ ਸੇਵਾ ਸਮਿਤੀ ਘਰੋਟਾ ਵਲੋਂ 23ਵਾਂ ਲੰਗਰ ਹਡਸਰ ਚੰਬਾ ਲਈ ਰਵਾਨਾ
ਘਰੋਟਾ, 10 ਸਤੰਬਰ (ਸੰਜੀਵ ਗੁਪਤਾ)-ਮਨੀਮਹੇਸ਼ ਸੇਵਾ ਸਮਿਤੀ ਘਰੋਟਾ ਵਲੋਂ ਸ਼ਰਧਾਲੂਆਂ ਦੀ ਸੇਵਾ ਤੇ ਸਹੂਲਤ ਲਈ 23ਵਾਂ ਲੰਗਰ ਹਡਸਰ, ਚੰਬਾ ਲਈ ਰਵਾਨਾ ਕੀਤਾ ਗਿਆ । ਲੰਗਰ ਦੀ ਰਵਾਨਗੀ ਮੌਕੇ ਝੰਡੇ ਦੀ ਰਸਮ ਸਰਪੰਚ ਸੰਜੀਵ ਕੁਮਾਰ ਰੋਡਾ ਵਲੋਂ ਅਦਾ ਕੀਤੀ ਗਈ ।
ਘਰੋਟਾ, 10 ਸਤੰਬਰ (ਸੰਜੀਵ ਗੁਪਤਾ)-ਮਨੀਮਹੇਸ਼ ਸੇਵਾ ਸਮਿਤੀ ਘਰੋਟਾ ਵਲੋਂ ਸ਼ਰਧਾਲੂਆਂ ਦੀ ਸੇਵਾ ਤੇ ਸਹੂਲਤ ਲਈ 23ਵਾਂ ਲੰਗਰ ਹਡਸਰ, ਚੰਬਾ ਲਈ ਰਵਾਨਾ ਕੀਤਾ ਗਿਆ । ਲੰਗਰ ਦੀ ਰਵਾਨਗੀ ਮੌਕੇ ਝੰਡੇ ਦੀ ਰਸਮ ਸਰਪੰਚ ਸੰਜੀਵ ਕੁਮਾਰ ਰੋਡਾ ਵਲੋਂ ਅਦਾ ਕੀਤੀ ਗਈ । ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਅਨਿਲ ਕੁਮਾਰ ਸੋਨੂੰ ਵੀ ਹਾਜ਼ਰ ਰਹੇ । ਇਸ ਮੌਕੇ ਸਮਿਤੀ ਦੇ ਮੈਂਬਰਾਂ ਸੰਜੀਵ ਮਹਿਰਾ, ਸ਼ਿੱਬੂ, ਰਾਕੇਸ਼ ਕੁਮਾਰ ਤੇ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਸਮਿਤੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਡਸਰ ਚੰਬਾ ਵਿਖੇ ਸ਼ਰਧਾਲੂਆਂ ਦੀ ਸੇਵਾ ਲਈ ਲੰਗਰ ਲਗਾਇਆ ਜਾ ਰਿਹਾ ਹੈ । ਇਹ ਲੰਗਰ 20 ਸਤੰਬਰ ਤੱਕ ਜਾਰੀ ਰਹੇਗਾ । ਲੰਗਰ ਦੌਰਾਨ ਦੂਰ-ਦੁਰਾਡੇ ਤੋਂ ਆਉਣ ਵਾਲੇ ਯਾਤਰੀਆਂ ਲਈ ਭੋਜਨ, ਚਾਹ-ਪਾਣੀ ਤੇ ਰਹਿਣ-ਸੌਣ ਦੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਯਾਤਰਾ ਦੌਰਾਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਮੁੱਖ ਮਹਿਮਾਨ ਸਰਪੰਚ ਸੰਜੀਵ ਕੁਮਾਰ ਤੇ ਵਿਸ਼ੇਸ਼ ਮਹਿਮਾਨ ਅਨਿਲ ਕੁਮਾਰ ਸੋਨੂੰ ਤੇ ਸਮਿਤੀ ਮੈਂਬਰਾਂ ਨੇ ਕਿਹਾ ਕਿ ਲੰਗਰ ਸੇਵਾ ਦਾ ਮੁੱਖ ਉਦੇਸ਼ ਯਾਤਰੀਆਂ ਦੀ ਨਿਸ਼ਕਾਮ ਸੇਵਾ ਕਰਨਾ ਹੈ ।। ਇਸ ਮੌਕੇ ਦੇਵ ਦੱਤ ਮਹਾਜਨ, ਜਸਪਾਲ, ਰੂਪ ਲਾਲ, ਬਲਬੀਰ ਚੰਦ, ਪੱਪੂ ਮਾਸਟਰ ਚਮੇਲ ਸਿੰਘ ਸਿੰਘ ਅਤੇ ਸਮੇਤ ਸਮਿਤੀ ਦੇ ਹੋਰ ਮੈਂਬਰ ਅਤੇ ਸੇਵਾਦਾਰ ਹਾਜ਼ਰ ਸਨ ।