13 ਵੀਆਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਜ਼ਿਲ੍ਹਾ ਸਕੂਲ ਹੈਂਡਬਾਲ ਖੇਡ ਮੁਕਾਬਲੇ ਕਰਵਾਏ
ਪਠਾਨਕੋਟ, 10 ਸਤੰਬਰ (ਸੰਧੂ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ: ਸੈ:ਸਿ:) ਦੇ ਹੁਕਮਾਂ ਅਨੁਸਾਰ 13ਵੀਆਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਹੈਂਡਬਾਲ ਅੰਡਰ-14, 17 ਮੁੰਡਿਆਂ ਤੇ ਅੰਡਰ-14, 17 ਅਤੇ 19 ਕੁੜੀਆਂ ਦੇ ਮੁਕਾਬਲੇ ਪੀ. ਐਮ.
ਪਠਾਨਕੋਟ, 10 ਸਤੰਬਰ (ਸੰਧੂ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ: ਸੈ:ਸਿ:) ਦੇ ਹੁਕਮਾਂ ਅਨੁਸਾਰ 13ਵੀਆਂ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਹੈਂਡਬਾਲ ਅੰਡਰ-14, 17 ਮੁੰਡਿਆਂ ਤੇ ਅੰਡਰ-14, 17 ਅਤੇ 19 ਕੁੜੀਆਂ ਦੇ ਮੁਕਾਬਲੇ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀ ਲੋਧੀ ਵਿਖੇ ਹੈਡ ਮਾਸਟਰ ਸੁਧੀਰ ਸਿੰਘ ਸਲਾਰੀਆ ਦੀ ਪ੍ਰਧਾਨਗੀ ਹੇਠ ਤੇ ਜ਼ਿਲ੍ਹਾ ਹੈਂਡਬਾਲ ਖੇਡ ਇੰਚਾਰਜ ਨਰਿੰਦਰ ਲਾਲ ਡੀ.ਪੀ.ਈ. ਸਟੇਟ ਐਵਾਰਡੀ ਦੀ ਦੇਖ ਰੇਖ ਹੇਠ ਕਰਵਾਏ ਗਏ । ਮੁਕਾਬਲਿਆਂ ’ਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਲਗਭਗ 32 ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ । ਅੰਡਰ-17 ਲੜਕਿਆਂ ਦੇ ਵਰਗ ’ਚ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀ ਲੋਧੀ ਨੇ ਪਹਿਲਾ, ਆਰਮੀ ਪਬਲਿਕ ਸਕੂਲ ਮਮੂਨ ਨੇ ਦੂਸਰਾ ਤੇ ਏਂਜਲ ਪਬਲਿਕ ਸਕੂਲ ਮਮੂਨ ਨੇ ਤੀਸਰਾ ਸਥਾਨ ਹਾਸਲ ਕੀਤਾ । ਅੰਡਰ-14 ਲੜਕੀਆਂ ਦੇ ਵਰਗ ’ਚ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀ ਲੋਧੀ ਨੇ ਪਹਿਲਾ, ਸੇਂਟ ਜੋਸਫ਼ ਕਾਨਵੈਂਟ ਸਕੂਲ ਨੇ ਦੂਸਰਾ ਤੇ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਅੰਡਰ-17 ਲੜਕੀਆਂ ’ਚ ਆਰਮੀ ਪਬਲਿਕ ਸਕੂਲ ਮਾਮੂਨ ਪਹਿਲੇ, ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀ ਲੋਧੀ ਦੂਸਰੇ ਅਤੇ ਰਹਿਮਾ ਇੰਟਰਨੈਸ਼ਨਲ ਸਕੂਲ ਪਠਾਨਕੋਟ ਤੀਸਰੇ ਸਥਾਨ ’ਤੇ ਰਿਹਾ । ਇਸੇ ਤਰ੍ਹਾਂ ਅੰਡਰ-19 ਲੜਕੀਆਂ ਦੇ ਵਰਗ ’ਚ ਰਹਿਮਾ ਇੰਟਰਨੈਸ਼ਨਲ ਸਕੂਲ ਨੇ ਪਹਿਲਾ, ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਨੇ ਦੂਸਰਾ ਤੇ ਏਂਜਲ ਪਬਲਿਕ ਸਕੂਲ ਮਾਮੂਨ ਨੇ ਤੀਸਰਾ ਸਥਾਨ ਹਾਸਲ ਕੀਤਾ । ਇਸ ਟੂਰਨਾਮੈਂਟ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਨਰੇਸ਼ ਕੁਮਾਰ, ਡੀ.ਪੀ.ਈ. ਸ.ਸ.ਸ.ਸ. ਮਲਿਕਪੁਰ, ਸੁਲਕਸ਼ਨਾ ਸ਼ਰਮਾ ਪੀ.ਟੀ.ਆਈ., ਅਮਰੀਕ ਸਿੰਘ ਪੀ.ਟੀ.ਆਈ., ਸਵਿਤਾ ਸ਼ਰਮਾ ਪੀ.ਟੀ.ਆਈ., ਪ੍ਰੀਤ ਕੌਰ ਕੋਚ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀ ਲੋਧੀ, ਮੋਨਿਕਾ ਵਰਮਾ, ਅਮਨਦੀਪ, ਡਿੰਪਲ ਸ਼ਰਮਾ, ਮਮਤਾ, ਸੰਜਮ ਸ਼ਰਮਾ, ਰੇਨੂ, ਮਧੂ, ਮੀਨਾਕਸ਼ੀ ਸੈਣੀ ਅਤੇ ਕੁਮਾਰੀ ਅੰਜੂ ਸ਼ਰਮਾ ਨੇ ਵਿਸ਼ੇਸ਼ ਸਹਿਯੋਗ ਦਿੱਤਾ ।