02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪੰਜਾਬ ਕਿ੍ਸ਼ਚਨ ਫਰੰਟ ਦੇ ਸੂਬਾ ਪ੍ਰਧਾਨ ਵਿਕਟਰ ਮਸੀਹ ਸਨਮਾਨਿਤ <br/>

Ad Position 21
No active advertisement
ਅਲਫਾ ਪਾਸਟਰ ਐਸੋਸੀਏਸ਼ਨ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਪੰਜਾਬ ਕਿ੍ਸ਼ਚਨ ਫਰੰਟ ਦੇ ਸੂਬਾ ਪ੍ਰਧਾਨ ਵਿਕਟਰ ਮਸੀਹ ਨੂੰ ਸਨਮਾਨਿਤ ਕਰਦੇ ਹੋਏ! ਤਸਵੀਰ : ਜੇਮਸ ਨਾਹਰ <br/> 20-04-2026
ਧਾਰੀਵਾਲ, 19 ਅਪ੍ਰੈਲ (ਜੇਮਸ ਨਾਹਰ)- ਸਮਾਜ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਅਲਫਾ ਪਾਸਟਰ ਐਸੋਸੀਏਸ਼ਨ ਵੈਲਫੇਅਰ ਸੁਸਾਇਟੀ ਵਲੋਂ ਪੰਜਾਬ ਕਿ੍ਸ਼ਚਨ ਫਰੰਟ ਦੇ ਸੂਬਾ ਪ੍ਰਧਾਨ ਵਿਕਟਰ ਮਸੀਹ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਬਿਸ਼ਪ ਸਲਿੰਦਰ ਮਾਈਕਲ, ਚੇਅਰਮੈਨ ਬਿਸ਼ਪ ਗਰੀਬ ਗਿੱਲ, ਪ੍ਰਧਾਨ ਪਾਸਟਰ ਮਹਿੰਦਰ ਮਸੀਹ, ਪਾਸਟਰ ਦਰਸਨ ਮਸੀਹ, ਪਾਸਟਰ ਰਵੀ ਹੰਸ, ਪਾਸਟਰ ਡੇਵਡ ਮਸੀਹ, ਪਾਸਟਰ ਨਿਖਿਲ ਅਤੇ ਜਨਰਲ ਸਕੱਤਰ ਫਰਾਂਸਿਸ ਤਾਲਿਬ, ਮੇਜਰ ਮੰਗਾ ਮਸੀਹ ਵਲੋਂ ਮਸੀਹ ਗੀਤਕਾਰਾਂ ਲਈ ਰੱਖੇ ਵਿਸ਼ੇਸ਼ ਸਮਾਰੋਹ ਦੌਰਾਨ ਕਿਹਾ ਕਿ ਪੰਜਾਬ ਕਿ੍ਸ਼ਚਨ ਫਰੰਟ ਦੇ ਪ੍ਰਧਾਨ ਵਿਕਟਰ ਮਸੀਹ ਅਕਸਰ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਕਰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਕਿ੍ਸ਼ਚਨ ਫਰੰਟ ਦੇ ਨਾਲ ਅਲਫਾ ਪਾਸਟਰ ਐਸੋਸੀਏਸ਼ਨ ਵੈਲਫੇਅਰ ਸੋਸਾਇਟੀ ਵਲੋਂ ਵੀ ਸਹਿਯੋਗ ਕਰ ਕੇ ਪੰਜਾਬ ਪੱਧਰ 'ਤੇ ਸੂਬੇ ਦੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਕਰ ਕੇ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਨੂੰ ਲਾਮਬੰਦ ਕਰ ਕੇ ਨਵੀਂ ਦਿਸ਼ਾ ਵੱਲ ਮੋੜਿਆ ਜਾਵੇਗਾ ਤਾਂ ਜੋ ਨੌਜਵਾਨ ਆਪਣੇ ਹੱਕਾਂ, ਮੰਗਾਂ ਤੇ ਕੌਮ ਪ੍ਰਤੀ ਜਾਗਰੂਕ ਹੋ ਸਕਣ |

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਬੰਟੀ ਦਲੇਲਪੁਰ ਨਾਲ ਦੁੱਖ ਪ੍ਰਗਟ <br/> ਅਗਲੀ ਖ਼ਬਰ ਗੁਰਨਾਮ ਸਿੰਘ ਜਫ਼ਰਵਾਲ ਮੁੜ ਬਲਾਕ ਪ੍ਰਧਾਨ ਬਣੇ <br/>
Ad Position 24