14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਬਾਬਾ ਦੀਪ ਸਿੰਘ ਮਾਡਰਨ ਸਕੂਲ ਸੰਗਤਪੁਰ ਦੇ ਬੱਚਿਆਂ ਨੇ 10ਵੀਂ ਦੇ ਨਤੀਜੇ 'ਚ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 22-04-2026
ਕਲਾਨੌਰ, 21 ਅਪ੍ਰੈਲ (ਪੁਰੇਵਾਲ)-ਨੇੜਲੇ ਪਿੰਡ ਸੰਗਤਪੁਰ 'ਚ ਸਥਿਤ ਇਲਾਕੇ ਦੀ ਨਾਮਵਰ ਵਿੱਦਿਆ ਸੰਸਥਾ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੇਅਰਮੈਨ ਲਖਬੀਰ ਸਿੰਘ ਸੋਢੀ ਅਤੇ ਜਸਬੀਰ ਸਿੰਘ ਸੋਢੀ ਦੀਆਂ ਹਦਾਇਤਾਂ 'ਤੇ ਪਿ੍ੰਸੀਪਲ ਮੋਨਿਕਾ ਵਰਮਾ ਅਤੇ ਸੋਨੀਆ ਵਰਮਾ ਦੀ ਦੇਖ-ਰੇਖ ਹੇਠ ਦਿਨ-ਬ-ਦਿਨ ਤਰੱਕੀਆਂ 'ਚ ਹੈ ਅਤੇ ਸੀ.ਬੀ.ਐੱਸ.ਈ. ਵਲੋਂ 10ਵੀਂ ਦੇ ਐਲਾਨੇ ਨਤੀਜਿਆਂ 'ਚ ਸਕੂਲੀ ਬੱਚਿਆਂ ਵਲੋਂ ਮੱਲ੍ਹਾਂ ਮਾਰੀਆਂ ਹਨ | ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਬੰਧਕਾਂ ਦੱਸਿਆ ਕਿ ਲਖਬੀਰ ਸਿੰਘ ਸੋਢੀ, ਜਸਬੀਰ ਸਿੰਘ ਸੋਢੀ, ਮੋਨਿਕਾ ਵਰਮਾ, ਸੋਨੀਆ ਵਰਮਾ ਨੇ ਦੱਸਿਆ ਕਿ 10ਵੀਂ ਦੀ ਪ੍ਰੀਖਿਆ ਦੇ ਨਤੀਜੇ 100 ਫ਼ੀਸਦੀ ਰਹੇ ਹਨ, ਜਿਸ 'ਚ ਸਾਰਾ ਸੋਢੀ, ਜੈਸਮੀਨ ਕੌਰ, ਸੁਖਮਨਪ੍ਰੀਤ ਕੌਰ, ਸੁਖਮਨਦੀਪ ਕੌਰ, ਕੋਮਲਪ੍ਰੀਤ ਕੌਰ, ਤੇਜਬੀਰ ਕੌਰ, ਗੁਰਲੀਨ ਕੌਰ, ਮਨਪ੍ਰੀਤ ਕੌਰ ਵਲੋਂ ਅੱਵਲ ਦਰਜੇ 'ਚ ਪ੍ਰੀਖਿਆ ਪਾਸ ਕੀਤੀ ਹੈ ਅਤੇ ਬਾਕੀ ਬੱਚਿਆਂ ਵਲੋਂ 90 ਤੋਂ 95 ਫ਼ੀਸਦੀ ਅੰਕ ਲੈ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਜਗਦੀਪ ਸਿੰਘ ਲਾਲੀ, ਅਮਨਦੀਪ ਕੌਰ, ਪਲਵੀ ਰਾਜਪੂਤ, ਸੀਮਾ ਸ਼ਰਮਾ, ਹਰਪ੍ਰੀਤ ਕੌਰ, ਹਰਪ੍ਰੀਤ ਕਾਹਲੋਂ, ਸੁਖਵਿੰਦਰ ਕੌਰ, ਅਗੀਸਾ, ਅਸ਼ਮਨਦੀਪ ਕੌਰ, ਸਿਮਰਨਜੀਤ, ਸਿਮਰਨ, ਮੇਗਾ ਸ਼ਰਮਾਂ, ਅਰਸ਼ਦੀਪ, ਪੁਨੀਤ, ਕੁਲਦੀਪ ਕੌਰ, ਬਲਵਿੰਦਰ ਕੌਰ, ਹਰਵਿੰਦਰ ਕੌਰ, ਸੰਦੀਪ ਸ਼ਰਮਾ, ਅੰਮਿ੍ਤਬੀਰ ਸਿੰਘ, ਹਰਪ੍ਰੀਤ ਕੌਰ ਸਮੇਤ ਅਧਿਆਪਕਾਂ ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਸੀ.ਸੈਕੰ. ਸਕੂਲ ਰੋਸਾ 'ਚ ਕੰਪਿਊਟਰ ਤੇ ਸਾਇੰਸ ਲੈਬ ਦਾ ਉਦਘਾਟਨ ਅਗਲੀ ਖ਼ਬਰ 24 ਨੂੰ ਸਬ-ਕਮੇਟੀ ਨਾਲ ਮੀਟਿੰਗ ਵਿਚ ਮਸਲਾ ਹੱਲ ਨਾ ਹੋਇਆ ਤਾਂ ਹੋਵੇਗਾ ਵੱਡਾ ਐਕਸ਼ਨ : ਵੋਕੇਸ਼ਨਲ ਟੀਚਰ ਫ਼ਰੰਟ ਪੰਜਾਬ...
Ad Position 24