13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਫੈਂਸ ਪਠਾਨਕੋਟ ਚੈਪਟਰ ਵਲੋਂ ਕਰਾਸ-ਕੰਟਰੀ ਬਾਈਕਰ ਜੋੜੇ ਗੌਰਵ ਛੇਤਰੀ ਤੇ ਉਨ੍ਹਾਂ ਦੀ ਪਤਨੀ ਨੂੰ ਨਿੱਘੀ ਵਿਦਾਇਗੀ

ਪਠਾਨਕੋਟ, 13 ਨਵੰਬਰ (ਵਿਨੋਦ)- ਫੋਰਮ ਫਾਰ ਅਵੇਅਰਨੈੱਸ ਆਫ ਨੈਸ਼ਨਲ ਸਕਿਉਰਿਟੀ ਪਠਾਨਕੋਟ ਚੈਪਟਰ ਦੇ ਮੈਂਬਰਾਂ ਨੇ ਪ੍ਰਸਿੱਧ ਬਾਈਕਰ ਗੌਰਵ ਛੇਤਰੀ ਤੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੀ ਲੇਹ ਤੋਂ ਡਿਬਰੂਗੜ੍ਹ ਵਾਪਸੀ ਯਾਤਰਾ ਲਈ ਨਿੱਘੀ ਵਿਦਾਇਗੀ ਦਿੱਤੀ । ਭਾਰਤ ਤੇ ਗੁਆਂਢੀ ਦੇਸ਼ਾਂ ਦੇ ਕੋਨੇ-ਕੋਨੇ ਨੂੰ ਆਪਣੀ ਬਾਈਕ ’ਤੇ ਨਾਪਣ ਵਾਲੇ ਗੌਰਵ ਛੇਤਰੀ ਵਰਤਮਾਨ ਵਿਚ ਇਕ ਹੋਰ ਇਤਿਹਾਸਕ ਯਾਤਰਾ ਪੂਰੀ ਕਰ ਰਹੇ ਹਨ ।

Ad Position 21
No active advertisement
ਕਰਾਸ ਕੰਟਰੀ ਬਾਈਕਰ ਨੂੰ ਵਿਦਾਇਗੀ ਦਿੰਦੇ ਹੋਏ ਫੈਂਸ ਕਲੱਬ ਦੇ ਮੈਂਬਰ। ਤਸਵੀਰ: ਵਿਨੋਦ 14-11-2026
ਪਠਾਨਕੋਟ, 13 ਨਵੰਬਰ (ਵਿਨੋਦ)- ਫੋਰਮ ਫਾਰ ਅਵੇਅਰਨੈੱਸ ਆਫ ਨੈਸ਼ਨਲ ਸਕਿਉਰਿਟੀ ਪਠਾਨਕੋਟ ਚੈਪਟਰ ਦੇ ਮੈਂਬਰਾਂ ਨੇ ਪ੍ਰਸਿੱਧ ਬਾਈਕਰ ਗੌਰਵ ਛੇਤਰੀ ਤੇ ਉਨ੍ਹਾਂ ਦੀ ਪਤਨੀ ਨੂੰ ਉਨ੍ਹਾਂ ਦੀ ਲੇਹ ਤੋਂ ਡਿਬਰੂਗੜ੍ਹ ਵਾਪਸੀ ਯਾਤਰਾ ਲਈ ਨਿੱਘੀ ਵਿਦਾਇਗੀ ਦਿੱਤੀ । ਭਾਰਤ ਤੇ ਗੁਆਂਢੀ ਦੇਸ਼ਾਂ ਦੇ ਕੋਨੇ-ਕੋਨੇ ਨੂੰ ਆਪਣੀ ਬਾਈਕ ’ਤੇ ਨਾਪਣ ਵਾਲੇ ਗੌਰਵ ਛੇਤਰੀ ਵਰਤਮਾਨ ਵਿਚ ਇਕ ਹੋਰ ਇਤਿਹਾਸਕ ਯਾਤਰਾ ਪੂਰੀ ਕਰ ਰਹੇ ਹਨ । ਇਹ ਜੋੜਾ ਡਿਬਰੂਗੜ੍ਹ ਤੋਂ ਕੋਲਕਾਤਾ, ਰਾਏਪੁਰ ਤੇ ਲਖਨਊ ਹੁੰਦੇ ਹੋਏ ਲੇਹ ਪਹੁੰਚਿਆ ਅਤੇ ਬਾਅਦ ਵਿਚ ਪਠਾਨਕੋਟ ਆਇਆ । ਇੰਨ੍ਹੀ ਲੰਬੀ ਦੂਰੀ ਤੈਅ ਕਰਨ ਤੋਂ ਬਾਅਦ ਇਹ ਜੋੜਾ ਹੁਣ ਵਾਪਸ ਡਿਬਰੂਗੜ੍ਹ ਪਰਤ ਰਿਹਾ ਹੈ । ਇਸ ਵਿਦਾਇਗੀ ਸਮਾਗਮ ਵਿਚ ਪਠਾਨਕੋਟ ਚੈਪਟਰ ਦੇ ਕਈ ਪ੍ਰਮੁੱਖ ਮੈਂਬਰ ਤੇ ਪਤਵੰਤੇ ਸੱਜਣ ਹਾਜ਼ਰ ਸਨ ਜਿਨ੍ਹਾਂ ਵਿਚ ਸਮਰਾਟ ਖੋਸਲਾ ਪ੍ਰਧਾਨ ਪਠਾਨਕੋਟ ਚੈਪਟਰ (ਸਾਬਕਾ ਡਿਪਟੀ ਕਮਾਂਡੈਂਟ) ਬਲਰਾਮ, ਜਨਰਲ ਸਕੱਤਰ ਕੁਲਦੀਪ ਸਿੰਘ, ਮੀਡੀਆ ਇੰਚਾਰਜ ਅਮਿਤ ਕੁਮਾਰ, ਕਾਰਜਕਾਰੀ ਮੈਂਬਰ ਮੰਜੂ ਬਾਲਾ, ਪ੍ਰਿੰਸੀਪਲ ਜੀ.ਐਸ.ਐਸ.ਐਸ. ਢੋਬੜਾ ਟੀਮ ਨੇ ਡਿਬਰੂਗੜ੍ਹ ਤੱਕ ਦੇ ਲੰਬੇ ਸਫਰ ਲਈ ਜੋੜੇ ਨੂੰ ਸਫਲ, ਸੁਰੱਖਿਅਤ ਤੇ ਸੁਖਾਵੀਂ ਯਾਤਰਾ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ । ਇਸ ਸਨਮਾਨ ਤੇ ਸਤਿਕਾਰ ਤੋਂ ਪ੍ਰਭਾਵਿਤ ਹੋ ਕੇ ਗੌਰਵ ਤੇ ਉਨ੍ਹਾਂ ਦੀ ਪਤਨੀ ਨੇ ਪੂਰੀ ਟੀਮ ਦਾ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਈ.ਵੀ.ਐਮਜ਼/ਵੀ.ਵੀ.ਪੀ.ਏ.ਟੀ. ਦੀ ਫਸਟ ਲੈਵਲ ਚੈਕਿੰਗ ਦਾ ਕੰਮ ਸ਼ੁਰੂ, ਚੋਣ ਕਮਿਸ਼ਨ ਦੇ ਅਧਿਕਾਰੀ ਵਲੋਂ ਨਿਰੀਖਣ ਅਗਲੀ ਖ਼ਬਰ ਬਾਲ ਦਿਵਸ ਮਨਾਇਆ
Ad Position 24