13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਐਸ.ਡੀ.ਐਮ. ਧਾਰਕਲਾਂ ਸ਼ੰਕਰ ਸ਼ਰਮਾ ਵਲੋਂ ਸਿੱਧ ਬਾਬਾ ਮੰਦਿਰ ਦਾ ਦੌਰਾ

ਸ਼ਾਹਪੁਰ ਕੰਢੀ, 13 ਨਵੰਬਰ (ਰਣਜੀਤ ਸਿੰਘ)-ਸਿੱਧ ਬਾਬਾ ਮੰਦਿਰ ਕਮੇਟੀ ਵਲੋਂ ਬਾਰ-ਬਾਰ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਸ਼ਾਮ ਸਮੇਂ ਮੰਦਿਰ ਇਲਾਕੇ ਵਿਚ ਨਸ਼ੇੜੀਆਂ ਦੀ ਆਮਦ ਵੱਧ ਜਾਂਦੀ ਹੈ ਜਿਸ ਕਾਰਨ ਮਾਹੌਲ ਖਰਾਬ ਹੋ ਰਿਹਾ ਹੈ ਤੇ ਨਸ਼ੇੜੀਆਂ ਨੇ ਬੈਠਣ ਲਈ ਲਗਾਏ ਸੀਮੈਂਟ ਦੇ ਬੈਂਚ ਵੀ ਤੋੜ ਦਿੱਤੇ ਸਨ । ਸ਼ਿਕਾਇਤ ’ ਤੇ ਕਾਰਵਾਈ ਕਰਦੇ ਹੋਏ ਐਸ.

Ad Position 21
No active advertisement
ਅਜੀਤ ਡੈਸਕ 14-11-2026
ਸ਼ਾਹਪੁਰ ਕੰਢੀ, 13 ਨਵੰਬਰ (ਰਣਜੀਤ ਸਿੰਘ)-ਸਿੱਧ ਬਾਬਾ ਮੰਦਿਰ ਕਮੇਟੀ ਵਲੋਂ ਬਾਰ-ਬਾਰ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਸ਼ਾਮ ਸਮੇਂ ਮੰਦਿਰ ਇਲਾਕੇ ਵਿਚ ਨਸ਼ੇੜੀਆਂ ਦੀ ਆਮਦ ਵੱਧ ਜਾਂਦੀ ਹੈ ਜਿਸ ਕਾਰਨ ਮਾਹੌਲ ਖਰਾਬ ਹੋ ਰਿਹਾ ਹੈ ਤੇ ਨਸ਼ੇੜੀਆਂ ਨੇ ਬੈਠਣ ਲਈ ਲਗਾਏ ਸੀਮੈਂਟ ਦੇ ਬੈਂਚ ਵੀ ਤੋੜ ਦਿੱਤੇ ਸਨ । ਸ਼ਿਕਾਇਤ ’ ਤੇ ਕਾਰਵਾਈ ਕਰਦੇ ਹੋਏ ਐਸ.ਡੀ.ਐਮ. ਸ਼ੰਕਰ ਸ਼ਰਮਾ ਨੇ ਮੰਦਿਰ ਇਲਾਕੇ ਦਾ ਦੌਰਾ ਕਰਕੇ ਸੋਲਰ ਲਾਈਟਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ ਤੇ ਹੁਣ ਮੰਦਿਰ ਤੇ ਆਸ ਪਾਸ ਇਲਾਕੇ ਵਿਚ ਸੋਲਰ ਲਾਈਟਾਂ ਤੇ ਕੈਮਰੇ ਲੱਗ ਚੁੱਕੇ ਹਨ । ਮੁੱਖ ਸੇਵਾਦਾਰ ਜਗਦੀਸ਼ ਗੋਸਵਾਮੀ ਤੇ ਰਵਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਨਸ਼ੇੜੀ ਨਾ ਮਾਤਰ ਹੀ ਆਉਂਦੇ ਹਨ । ਐਸ.ਡੀ.ਐਮ. ਨੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਇਸ ਥਾਂ ’ਤੇ ਪੁਲਿਸ ਦੀ ਚੌਕਸੀ ਵਧਾ ਦਿੱਤੀ ਹੈ ਤੇ ਹਰ ਪਲ ਦੀ ਜਾਣਕਾਰੀ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਰਹੀ ਹੈ । ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਪੀ. ਝਿਲਮਿਲ ਸਿੰਘ, ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਅਤੇ ਪੰਚਾਇਤ ਸਕੱਤਰ ਰਾਕੇਸ਼ ਗੁਪਤਾ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਵਿਦਿਆਰਥੀ ਸ਼ਿਵਾਂਗ ਸ਼ਾਂਡਿਲ ਦੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਕ੍ਰਿਕਟ ਚੈਂਪੀਅਨਸ਼ਿਪ ਲ... ਅਗਲੀ ਖ਼ਬਰ ਪੀ.ਸੀ.ਐਸ. ਭਰਤੀ ਘੁਟਾਲੇ ਨੂੰ ਲੈ ਕੇ ਭਾਜਪਾ ਯੁਵਾ ਮੋਰਚਾ ਵਲੋਂ ਪ੍ਰਦਰਸ਼ਨ
Ad Position 24