ਦੀਨਾਨਗਰ, 21 ਅਪ੍ਰੈਲ (ਸੋਢੀ/ਘੁੰਮਣ/ਸ਼ਰਮਾ)-ਦੀਨਾਨਗਰ ਦੇ ਐੱਸ.ਐਸ.ਐੱਮ. ਕਾਲਜ ਵਿਖੇ ਪੋਸਟ ਗ੍ਰੈਜੂਏਟ ਫ਼ੈਸ਼ਨ ਡਿਜ਼ਾਈਨ ਵਿਭਾਗ ਵਲੋਂ ਪਿ੍ੰਸੀਪਲ ਡਾ: ਆਰ.ਕੇ. ਤੁਲੀ ਦੀ ਪ੍ਰਧਾਨਗੀ ਹੇਠ 'ਵਸਤਰਕਲਾ' ਫ਼ੈਸ਼ਨ ਸ਼ੋਅ ਕਰਵਾਇਆ ਗਿਆ, ਜਿਸ ਵਿਚ ਅੰਤਰਰਾਸ਼ਟਰੀ ਫ਼ੈਸ਼ਨ ਡਿਜ਼ਾਈਨਰ ਮੈਡਮ ਸੁਜਾਤਾ ਸ਼ਮੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰੋਗਰਾਮ ਦਾ ਆਰੰਭ ਵੇਦ ਮੰਤਰਾਂ ਦੇ ਪਾਠ ਅਤੇ ਜੋਤੀ ਜਗਾਉਣ ਨਾਲ ਹੋਈ | ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਪਿ੍ੰਸੀਪਲ ਨੇ ਕਿਹਾ ਕਿ ਫ਼ੈਸ਼ਨ ਸ਼ੋਅ ਉੱਭਰਦੇ ਡਿਜ਼ਾਈਨਰਾਂ ਲਈ ਇਕ ਪਲੇਟਫ਼ਾਰਮ ਪ੍ਰਦਾਨ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੁੰਦੇ ਹਨ ਅਤੇ ਉਨ੍ਹਾਂ ਦੀ ਇਕ ਵਿਲੱਖਣ ਪਹਿਚਾਣ ਬਣ ਜਾਂਦੀ ਹੈ | ਮੁੱਖ ਮਹਿਮਾਨ ਮੈਡਮ ਸੁਜਾਤਾ ਸ਼ਰਮਾ ਨੇ ਵਿਦਿਆਰਥੀਆਂ ਵਲੋਂ ਬਣਾਏ ਗਏ ਵੱਖ-ਵੱਖ ਕੱਪੜਿਆਂ ਦੀ ਪ੍ਰਸ਼ੰਸਾ ਕੀਤੀ | ਵੱਖ-ਵੱਖ ਮਾਡਲਾਂ ਦੁਆਰਾ ਰੈਂਪ 'ਤੇ ਕੱਪੜਿਆਂ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਗਿਆ | ਕਿਡਜ਼ ਰਾਊਾਡ ਵਿਚ ਸੁਮਨ ਨੇ ਪਹਿਲਾ, ਪ੍ਰਵੀ ਨੇ ਦੂਜਾ, ਪਰਿਨਿਧੀ ਨੇ ਤੀਜਾ ਸਥਾਨ ਹਾਸਲ ਕੀਤਾ | ਗਾਊਨ ਰਾਊਾਡ ਵਿਚ ਤਾਨੀਆ ਨੇ ਪਹਿਲਾ, ਸਹਿਜਦੀਪ ਨੇ ਦੂਜਾ, ਅਨੀਤਾ ਨੇ ਤੀਜਾ ਸਥਾਨ ਹਾਸਲ ਕੀਤਾ | ਸੂਟ ਰਾਊਾਡ ਵਿਚ ਡਿਜ਼ਾਈਨਰ ਪਲਕ ਨੇ ਪਹਿਲਾ ਸਥਾਨ, ਮਹਾਕਪ੍ਰੀਤ ਨੇ ਦੂਜਾ ਅਤੇ ਨੇਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅਨਾਰਕਲੀ ਰਾਊਾਡ ਵਿਚ ਬੰਦਨਾ ਨੇ ਪਹਿਲਾ ਸਥਾਨ, ਪਿ੍ਯਾਂਸ਼ੀ ਨੇ ਦੂਜਾ ਅਤੇ ਗੀਤਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਲਹਿੰਗਾ ਰਾਊਾਡ ਵਿਚ ਡਿਜ਼ਾਈਨਰ ਤਾਨੀਆ ਨੇ ਪਹਿਲਾ, ਪ੍ਰਤੀਕਾ ਅਤੇ ਸੋਨਮਜੀਤ ਨੇ ਦੂਜਾ ਸਥਾਨ, ਰਾਜਿੰਦਰ ਅਤੇ ਕਲਪਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਟਾਈ-ਐਂਡ-ਡਾਈ ਰਾਊਾਡ ਵਿਚ ਅੰਜਲੀ ਸੇਠੀ ਨੇ ਪਹਿਲਾ ਸਥਾਨ, ਮਮਤਾ ਰਾਜਰਾ ਨੇ ਦੂਜਾ ਅਤੇ ਜਸ਼ਨਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਤ ਵਿਚ ਬੁਣਾਈ ਰਾਊਾਡ ਵਿਚ ਫਿਜ਼ਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਮਨਪ੍ਰੀਤ ਅਤੇ ਕਸ਼ਿਸ਼ਮਾ ਨੇ ਦੂਜਾ ਸਥਾਨ ਅਤੇ ਗੋਰੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂ ਰਹੇ ਡਿਜ਼ਾਈਨਰਾਂ ਨੂੰ ਮੁੱਖ ਮਹਿਮਾਨ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋ: ਸ਼ਿੰਦਰ ਕੌਰ ਅਤੇ ਪ੍ਰੋ: ਗੁਰਲੀਨ ਕੌਰ ਨੇ ਸਟੇਜ ਐਂਕਰ ਦੀ ਭੂਮਿਕਾ ਬਹੁਤ ਹੀ ਨਿਪੁੰਨਤਾ ਨਾਲ ਨਿਭਾਈ | ਪ੍ਰੋਗਰਾਮ ਦੇ ਅੰਤ ਵਿਚ ਪਿ੍ੰਸੀਪਲ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਹਰਿੰਦਰ ਕੌਰ, ਪ੍ਰੋ: ਨਿਧੀ ਮਲਹੋਤਰਾ, ਪ੍ਰੋ: ਵੈਸ਼ਾਲੀ, ਪ੍ਰੋ: ਵੀਨਸ, ਪ੍ਰੋ: ਹਰਮਨਦੀਪ, ਪ੍ਰੋ: ਜੋਤੀ, ਪ੍ਰੋ; ਸੁਬੀਰ ਰਾਮਬੋਤਰਾ, ਪ੍ਰੋ: ਸੋਨੂੰ ਮੰਗੋਲਾ, ਪ੍ਰੋ: ਕੰਵਲਜੀਤ ਕੌਰ, ਪ੍ਰੋ: ਰੇਣੂ ਸਲਾਰੀਆ, ਪ੍ਰੋ: ਸੁਸ਼ਮਾ, ਪ੍ਰੋ: ਨਵਿਤਾ ਅਤੇ ਪ੍ਰੋ: ਦੀਪਿਕਾ ਵੀ ਮੌਜੂਦ ਸਨ |