ਗੁਰਦਾਸਪੁਰ, 21 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਬੇਟ ਤੇ ਸਰਹੱਦੀ ਏਰੀਏ ਅੰਦਰ 45 ਦਿਨ ਦੀ ਗੈਸ ਬੁਕਿੰਗ ਹੋਣ ਦੇ ਬਾਵਜੂਦ ਖਪਤਕਾਰਾਂ ਨੰੂ ਘਰੇਲੂ ਗੈਸ ਉਪਲੱਬਧ ਨਹੀਂ ਹੋ ਰਹੀ, ਜਿਸ ਕਰਕੇ ਖਪਤਕਾਰਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ | ਜਦੋਂ ਕਿ ਇਹ ਗੈਸ ਵਿਆਹ ਸ਼ਾਦੀਆਂ 'ਚ ਪੈਲੇਸਾਂ 'ਚ ਖੁੱਲ੍ਹੇਆਮ ਵਰਤੋਂ ਹੋ ਰਹੀ ਹੈ | ਇਸ ਸਬੰਧੀ ਸਬੰਧਿਤ ਵਿਭਾਗ ਚੁੱਪੀ ਧਾਰੀ ਬੈਠਾ ਹੈ ਅਤੇ ਕਈ ਤਰ੍ਹਾਂ ਦੇ ਉਨ੍ਹਾਂ 'ਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ | ਇਸ ਸਬੰਧੀ ਨੌਜਵਾਨ ਅਕਾਲੀ ਆਗੂ ਕੌਮੀ ਸਕੱਤਰ ਐਸ.ਈ. ਵਿੰਗ ਪੰਜਾਬ ਹਰਦੀਪ ਸਿੰਘ ਮੇਘੀਆਂ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਦਿਹਾਤੀ ਖੇਤਰ ਦੀਆਂ ਗੈਸ ਏਜੰਸੀਆਂ 'ਚ 45 ਦਿਨਾਂ ਤੋਂ ਗੈਸ ਬੁੱਕ ਕਰਵਾਈ ਹੈ | ਹੁਣ ਗੈਸ ਸਬੰਧੀ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਉਨ੍ਹਾਂ ਦੇ ਸਵਿੱਚ ਬੰਦ ਆਉਂਦੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਹਾਈ ਪਾ ਰਿਹਾ ਹੈ ਕਿ ਹੁਣ ਖਪਤਕਾਰਾਂ ਨੰੂ 25 ਦਿਨਾਂ ਬਾਅਦ ਹੀ ਘਰੇਲੂ ਗੈਸ ਮਿਲਿਆ ਕਰੇਗੀ ਅਤੇ ਫਿਰ ਵੀ ਉਹ ਨਸੀਬ ਨਹੀਂ ਹੋ ਰਹੀ ਹੈ | ਖਪਤਕਾਰਾਂ ਨੰੂ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਗੁਰਦਾਸਪੁਰ ਨੰੂ ਹਦਾਇਤਾਂ ਕਰਕੇ ਪੇਂਡੂ ਖੇਤਰ ਅੰਦਰ ਚੱਲ ਰਹੀਆਂ ਗੈਸ ਏਜੰਸੀਆਂ ਦੀ ਚੈਕਿੰਗ ਕਰਕੇ ਪਾਰਦਰਸ਼ੀ ਢੰਗ ਨਾਲ ਲੋਕਾਂ ਨੰੂ ਘਰੇਲੂ ਗੈਸ ਮੁਹੱਈਆ ਕਰਵਾਈ ਜਾਵੇ | ਜਿਸ ਨਾਲ ਲੋਕ ਪ੍ਰੇਸ਼ਾਨੀ ਤੋਂ ਬਚ ਸਕਣ |