13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਗੁਰਦਾਸਪੁਰ ਦੀਆਂ ਮੰਡੀਆਂ 'ਚ 98 ਹਜ਼ਾਰ 200 ਮੀਟਿ੍ਕ ਟਨ ਕਣਕ ਦੀ ਆਮਦ ਹੋਈ

Ad Position 21
No active advertisement
ਅਜੀਤ ਡੈਸਕ 22-04-2026
ਗੁਰਦਾਸਪੁਰ, 21 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੀਆਂ ਦਿਹਾਤੀ ਮੰਡੀਆਂ ਵਿਚ ਕਿਸਾਨਾਂ ਦੀ ਲੈਂਡ ਵੈਪਿੰਗ ਨਾ ਹੋਣ ਕਰਕੇ ਆੜ੍ਹਤੀਆਂ ਨੰੂ ਸਰਕਾਰੀ ਰੀਦ ਪਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਬਹੁਤ ਸਾਰੇ ਆੜ੍ਹਤੀਆਂ ਨੇ ਦੱਸਿਆ ਕਿ ਦਿਹਾਤੀ ਮੰਡੀਆਂ ਵਿਚੋਂ ਅਜੇ ਕੁੱਝ ਕੁ ਮੰਡੀਆਂ ਵਿਚ ਖਰੀਦ ਏਜੰਸੀਆਂ ਨੇ ਕੱਟਣ ਦੀ ਖਰੀਦ ਵੀ ਨਹੀਂ ਕੀਤੀ ਅਤੇ ਜੇ ਮੰਡੀਆਂ ਵਿਚ ਖਰੀਦ ਹੋਈ ਵੀ ਹੈ ਅਤੇ ਉਸ ਦੀ ਅਜੇ ਤੱਕ ਅਦਾਇਗੀ ਨਹੀਂ ਹੋਈ, ਜਿਸ ਨਾਲ ਆੜ੍ਹਤੀ ਕਾਫ਼ੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਲੈਂਡ ਵੈਪਿੰਗ ਕਰਵਾਉਣ ਲਈ ਆੜ੍ਹਤੀ ਮਾਰਕਿਟ ਕਮੇਟੀ ਦੇ ਦਫ਼ਤਰ ਤੇ ਖਰੀਦ ਇੰਸਪੈਕਟਰਾਂ ਦੇ ਦਫ਼ਤਰ ਦੇ ਚੱਕਰ ਮਾਰ ਰਹੇ ਹਨ | ਜਦੋਂ ਇਸ ਮਾਮਲੇ ਸਬੰਧੀ ਡੀ.ਐੱਮ.ਓ. ਗੁਰਦਾਸਪੁਰ ਜਸਵਿੰਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕੁਝ ਸ਼ਾਇਦ ਵਿਚ ਮੁਸ਼ਕਿਲਾਂ ਹੱਲ ਕਰਕੇ ਥੋੜ੍ਹਾ ਜਿਹਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਹੈਲਪ ਡੈਸਕ ਤੋਂ ਸਾਰੀ ਜਾਣਕਾਰੀ ਰੋਜ਼ਾਨਾ ਦਿੱਤੀ ਜਾ ਰਹੀ ਹੈ | ਇਹ ਮੁਸ਼ਕਿਲਾਂ ਇਕ ਦੋ ਦਿਨਾਂ ਦਾ ਹੱਲ ਇਕ ਦੋ ਦਿਨਾਂ ਵਿਚ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਿਰਦੇਸ਼ਾਂ ਤਹਿਤ ਸਾਰੇ ਮੰਡੀਆਂ ਵਿਚ ਪ੍ਰਬੰਧ ਮੁਕੰਮਲ ਹਨ ਅਤੇ ਹੁਣ ਤੱਕ ਗੁਰਦਾਸਪੁਰ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ 98 ਹਜ਼ਾਰ 200 ਮੀਟਿ੍ਕ ਟਨ ਹੋਈ ਹੈ | ਜਦੋਂ ਕਿ ਲਿਫਟਿੰਗ ਵਿਚ ਥੋੜ੍ਹੀ ਜਿਹੀ ਮੁਸ਼ਕਿਲ ਹੈ ਅਤੇ ਟਰਾਂਸਪੋਰਟ ਠੇਕੇਦਾਰਾਂ ਨੰੂ ਹਦਾਇਤਾਂ ਕਰਕੇ ਕਣਕ ਦੀ ਢੋਆ ਢੁਆਈ ਜੰਗੀ ਪੱਧਰ 'ਤੇ ਆਰੰਭ ਕਰ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਗੱਡੀ ਦਾ ਟਾਇਰ ਫਾਟਣ ਕਾਰਨ ਵਾਪਰੇ ਹਾਦਸੇ 'ਚ ਇਕ ਦੀ ਮੌਤ, ਇਕ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਡੀ. ਸੀ. ਵਲੋਂ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਨਾਲ ਸਬੰਧਿਤ ਮੁਸ਼ਕਿਲਾਂ ਦੇ ਨਿਪਟਾਰੇ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ
Ad Position 24