06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਰਣਜੀਤ ਸਾਗਰ ਡੈਮ ਤੋਂ 15 ਦਿਨਾਂ ਬਾਅਦ ਬਿਜਲੀ ਉਤਪਾਦਨ ਫਿਰ ਸ਼ੁਰੂ

Ad Position 21
No active advertisement
ਅਜੀਤ ਡੈਸਕ 23-04-2026
ਸ਼ਾਹਪੁਰ ਕੰਢੀ, 22 ਅਪ੍ਰੈਲ (ਰਣਜੀਤ ਸਿੰਘ)- ਮਾਧੋਪੁਰ ਹਾਈਡਲ ਦੇ ਗੇਟਾਂ ਅਤੇ ਨਹਿਰਾਂ ਦੀ ਮੁਰੰਮਤ ਨੰੂ ਲੈ ਕੇ 15 ਦਿਨ ਪਹਿਲਾਂ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਬੰਦ ਕੀਤਾ ਗਿਆ ਸੀ | ਜਿਹੜਾ ਅੱਜ ਫਿਰ ਸ਼ੁਰੂ ਕਰ ਦਿੱਤਾ ਗਿਆ ਹੈ | ਹਾਲਾਂਕਿ ਹੇਠਲੇ ਇਲਾਕੇ ਵਿਚ ਕਣਕ ਦੀ ਕੱਟਾਈ ਹੋਣ ਕਾਰਨ ਪਾਣੀ ਦੀ ਮੰਗ ਘੱਟ ਹੈ ਪਰ ਫਿਰ ਵੀ ਹਾਈਡਲ ਪ੍ਰੋਜੈਕਟ ਅਤੇ ਹੋਰ ਨਹਿਰਾਂ ਨੰੂ ਪਾਣੀ ਦੇਣ ਲਈ ਸ਼ਾਹਪੁਰ ਕੰਢੀ ਬੈਰਾਜ ਡੈਮ ਦੀ ਝੀਲ 'ਚੋਂ ਪਾਣੀ ਛੱਡਿਆ ਜਾ ਰਿਹਾ ਹੈ | ਸ਼ਾਹਪੁਰ ਕੰਢੀ ਡੈਮ ਤੋਂ ਮਾਧੋਪੁਰ ਹਾਈਡਲ ਵੱਲ ਪਾਣੀ ਛੱਡਣ ਤੋਂ ਪਹਿਲਾਂ ਡੈਮ ਪ੍ਰਸ਼ਾਸਨ ਵਲੋਂ ਦਰਿਆ ਦੇ ਕਿਨਾਰੇ ਉੱਚੀ ਆਵਾਜ਼ ਵਿਚ ਸਾਇਰਨ ਵਜਾਇਆ ਗਿਆ ਤਾਂ ਜੋ ਲੋਕ ਆਪਣੇ ਡੰਗਰ ਤੇ ਹੋਰ ਸਾਮਾਨ ਦਰਿਆ 'ਚੋਂ ਬਾਹਰ ਕੱਢ ਲੈਣ | 15 ਦਿਨ ਬਿਜਲੀ ਉਤਪਾਦਨ ਬੰਦ ਹੋਣ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ ਵਿਚ ਲਗਪਗ 4 ਮੀਟਰ ਦਾ ਵਾਧਾ ਹੋਇਆ ਜਿਹੜਾ ਪੱਧਰ 6 ਅਪ੍ਰੈਲ ਨੰੂ 514.48 ਮੀਟਰ ਸੀ, ਉਹ ਹੁਣ 518.48 ਮੀਟਰ ਤੱਕ ਪਹੁੰਚ ਗਿਆ | ਰਣਜੀਤ ਸਾਗਰ ਡੈਮ ਦੇ ਉਪਰ ਬਣੇ ਚੰਮੇਰਾ ਡੈਮ ਤੋਂ 12.36 ਕਿਊਸਿਕ ਪਾਣੀ ਰਣਜੀਤ ਸਾਗਰ ਡੈਮ ਦੀ ਝੀਲ ਅੰਦਰ ਆ ਰਿਹਾ ਹੈ | ਰਣਜੀਤ ਸਾਗਰ ਡੈਮ ਤੋਂ ਰੁਕ-ਰੁਕ ਕੇ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ | ਜਿਸ ਨਾਲ 4532 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 400.64 ਮੀਟਰ ਤੱਕ ਪਹੁੰਚ ਗਿਆ ਹੈ | ਸ਼ਾਹਪੁਰ ਕੰਢੀ ਡੈਮ ਤੋਂ ਲਗਪਗ 4500 ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੰੂ ਛੱਡਿਆ ਜਾ ਰਿਹਾ ਹੈ | ਮਾਧੋਪੁਰ ਹਾਈਡਲ ਤੋਂ 3400 ਕਿਊਸਿਕ ਯੂ.ਬੀ.ਡੀ.ਸੀ. ਨੰੂ 500 ਕਿਊਸਿਕ ਐਮ.ਬੀ. ਿਲੰਕ ਨਹਿਰ, 400 ਕਿਊਸਿਕ ਪਾਣੀ ਕਸ਼ਮੀਰ ਕੈਨਾਲ ਨੰੂ ਛੱਡਿਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਉੱਨਤੀ ਵਿਚ ਇਕ ਸਿੱਖਿਅਤ ਸਮਾਜ ਦੀ ਭੂਮਿਕਾ ਬਹੁਤ ਮਹੱਤਵਪੂਰਨ- ਲਾਲ ਚੰਦ ਕਟਾਰੂਚੱਕ ਅਗਲੀ ਖ਼ਬਰ ਉਡਾਨ ਐਜੂਕੇਸ਼ਨ ਸੁਸਾਇਟੀ ਵਲੋਂ ਸਨਮਾਨ ਸਮਾਗਮ <br/>
Ad Position 24