ਤਾਰਾਗੜ੍ਹ, 22 ਅਪ੍ਰੈਲ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ ਵਿਚ ਰਸ਼ਪਾਲ ਸਿੰਘ ਮਿਆਣੀ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹਲਕਾ ਇੰਚਾਰਜ ਰਵੀ ਮੋਹਨ ਦੀ ਰਹਿਨੁਮਾਈ ਹੇਠ ਕੀਤੀ ਗਈ | ਮੀਟਿੰਗ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਅਵਤਾਰ ਸਿੰਘ ਕਲੇਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਅਤੇ ਸੁਰਿੰਦਰ ਸਿੰਘ ਕਨਵਰ ਮਿੰਟੂ ਸ਼ਹਿਰੀ ਪ੍ਰਧਾਨ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਭੋਆ ਸਰਕਲ ਦੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਵਰਕਰ ਤੇ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ | ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅਵਤਾਰ ਸਿੰਘ ਕਲੇਰ ਤੇ ਸੁਰਿੰਦਰ ਸਿੰਘ ਮੰਟੂ ਦੋਨਾਂ ਜ਼ਿਲ੍ਹਾ ਪ੍ਰਧਾਨਾਂ ਨੇ ਸੰਬੋਧਨ ਕੀਤਾ | ਇਸ ਮੌਕੇ ਅਕਾਲੀ ਦਲ ਦੇ ਜੁੜੇ ਪ੍ਰਭਾਵਸ਼ਾਲੀ ਇਕੱਠ ਤੋਂ ਭਰੋਸਾ ਲੈ ਕੇ ਰਸ਼ਪਾਲ ਸਿੰਘ ਮਿਆਣੀ ਨੂੰ ਦੁਬਾਰਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਉਨ੍ਹਾਂ ਨੂੰ ਸਿਰੋਪਾ ਭੇਟ ਕਰਕੇ ਜ਼ਿਲ੍ਹਾ ਪ੍ਰਧਾਨ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਰਵੀ ਮੋਹਨ ਵਲੋਂ ਇਕੱਠ ਵਿਚ ਜੁੜੇ ਅਹੁਦੇਦਾਰਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਗੁਰਮੀਤ ਸਿੰਘ ਗੁਰੂ, ਪ੍ਰੀਤਮ ਸਿੰਘ ਸਾਬਕਾ ਜ਼ਿਲ੍ਹਾ ਪ੍ਰਧਾਨ, ਠਾਕੁਰ ਸੁਭਾਸ਼ ਸਿੰਘ, ਸਾਬਕਾ ਪਲੈਨਿੰਗ ਬੋਰਡ ਮੈਂਬਰ ਸਾਬੀ, ਇਕਬਾਲ ਬੜੋਈ, ਪਰਮਜੀਤ ਧੀਮਾਨ, ਅਨਮੋਲ ਕਲੇਰ, ਸਾਬਕਾ ਸਰਪੰਚ ਬਲਕਾਰ ਸਿੰਘ, ਅਮਨਦੀਪ ਭਗਵਾਨਸਰ, ਜਥੇਦਾਰ ਬਲਕਾਰ ਸਿੰਘ ਕੀੜੀ, ਜਥੇਦਾਰ ਗੁਰਭੇਜ ਸਿੰਘ, ਜਥੇਦਾਰ ਗੁਰਸ਼ਰਨ ਸਿੰਘ ਮਾਖਨਪੁਰ, ਸਰਪੰਚ ਪਰਮਿੰਦਰ ਸਿੰਘ ਤਾਸ਼, ਲਵਪਿੰਦਰ ਸਿੰਘ ਦਤਿਆਲ ਆਦਿ ਹਾਜ਼ਰ ਸਨ |