ਪਠਾਨਕੋਟ, 22 ਅਪ੍ਰੈਲ (ਸੰਧੂ)- ਜ਼ਿਲ੍ਹਾ ਪੁਲਿਸ ਵਲੋਂ ਸਿਰਫ਼ 24 ਘੰਟਿਆਂ ਦੇ ਅੰਦਰ ਰੰਗਦਾਰੀ ਮਾਮਲੇ ਦੇ ਦੋਸ਼ੀਆਂ ਨੂੰ ਕਾਬੂ ਕਰਨ 'ਤੇ ਵਪਾਰ ਮੰਡਲ ਪਠਾਨਕੋਟ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਐੱਸ.ਐੱਸ.ਪੀ. ਦਿਲਜਿੰਦਰ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਜਾਣਕਾਰੀ ਅਨੁਸਾਰ ਮਾਮੂਨ ਖੇਤਰ ਦੇ ਵਪਾਰੀ ਤੇ ਵਪਾਰ ਮੰਡਲ ਦੇ ਜਰਨਲ ਸਕੱਤਰ ਕੇਸ਼ਵ ਅਗਰਵਾਲ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਤੇ ਨਾ ਦੇਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ | ਜ਼ਿਲ੍ਹਾ ਪੁਲਿਸ ਮੁਖੀ ਦਿਲਜਿੰਦਰ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਮਾਮੂਨ ਥਾਣਾ ਮੁਖੀ ਇੰਸਪੈਕਟਰ ਪ੍ਰੀਤੀ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਚੰਡੀਗੜ੍ਹ ਤੋਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਪਠਾਨਕੋਟ ਲਿਆਂਦਾ | ਇਸ ਕਾਰਵਾਈ ਨਾਲ ਕੇਸ਼ਵ ਅਗਰਵਾਲ ਦੇ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਤੇ ਵਪਾਰੀਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸਕੱਤਰ ਐਲ.ਆਰ. ਸੋਢੀ ਤੇ ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਦੀਪੇਂਦਰ ਅਰੋੜਾ ਦੀ ਅਗਵਾਈ ਹੇਠ ਵਪਾਰੀਆਂ ਦੇ ਡੈਲੀਗੇਸ਼ਨ ਨੇ ਪੁਲਿਸ ਦਫ਼ਤਰ ਪਹੁੰਚ ਕੇ ਐੱਸ.ਐੱਸ.ਪੀ. ਦਾ ਸਨਮਾਨ ਕੀਤਾ | ਐੱਸ.ਐੱਸ.ਪੀ. ਦਿਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਸਦਾ ਵਚਨਬੱਧ ਹੈ | ਇਸ ਮੌਕੇ ਪਠਾਨਕੋਟ ਵਪਾਰ ਮੰਡਲ ਦੇ ਜ਼ਿਲ੍ਹਾ ਉਪ-ਚੇਅਰਮੈਨ ਨਰੇਸ਼ ਅਰੋੜਾ, ਜ਼ਿਲ੍ਹਾ ਪ੍ਰਭਾਰੀ ਭਰਤ ਮਹਾਜਨ, ਕੈਬਨਿਟ ਮੈਂਬਰ ਪਿ੍ੰਸ ਅਰੋੜਾ, ਵਿਨੋਦ ਧਵਨ, ਸੀਨੀਅਰ ਉਪ ਪ੍ਰਧਾਨ ਰਾਕੇਸ਼ ਔਲ, ਧਰਮਵੀਰ ਪੱਪੂ, ਮਾਮੂਨ ਵਪਾਰ ਮੰਡਲ ਦੇ ਚੇਅਰਮੈਨ ਦਲਬੀਰ ਸਿੰਘ, ਸੀਨੀਅਰ ਉਪ ਪ੍ਰਧਾਨ ਰਾਜਨ ਸ਼ਰਮਾ, ਹਰਿ ਸਿੰਘ, ਰਾਜੇਸ਼ ਮਹਾਜਨ, ਰਾਕੇਸ਼ ਧੀਮਾਨ, ਨਿਖਿਲ ਲੂਥਰਾ, ਯੁਵਰਾਜ ਸਿੰਘ, ਜਨਰਲ ਸਕੱਤਰ ਕੇਸ਼ਵ ਅਗਰਵਾਲ, ਸਕੱਤਰ ਘਨਸ਼ਿਆਮ ਸ਼ਰਮਾ ਅਤੇ ਪੀ.ਆਰ.ਓ. ਮਨਜੀਤ ਗਿੱਲ ਸਮੇਤ ਕਈ ਹੋਰ ਹਾਜ਼ਰ ਸਨ |