06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਘਰੋਟਾ ਵਿਖੇ ਬਲਾਕ ਪੱਧਰੀ ਦਫ਼ਤਰ ਤੇ ਆਈ.ਟੀ.ਆਈ. ਖੋਲ੍ਹਣ ਦੀ ਮੰਗ ਨੂੰ ਲੈ ਕੇ ਰਾਜਪਾਲ ਪੰਜਾਬ ਨੂੰ ਮਿਲੇ ਬਲਾਕ ਸੰਮਤੀ ਮੈਂਬਰ

Ad Position 21
No active advertisement
ਅਜੀਤ ਡੈਸਕ 23-04-2026
ਘਰੋਟਾ, 22 ਅਪ੍ਰੈਲ (ਸੰਜੀਵ ਗੁਪਤਾ) - ਪਿੰਡ ਘਰੋਟਾ ਨਾਲ ਸੰਬੰਧਿਤ ਬਲਾਕ ਸੰਮਤੀ ਮੈਂਬਰ ਨਰੇਸ਼ ਕੁਮਾਰ ਨੇ ਜ਼ਿਲ੍ਹੇ ਦੇ ਦੌਰੇ ਦੌਰਾਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਇਲਾਕੇ ਦੀਆਂ ਮੁੱਖ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ | ਇਸ ਮੌਕੇ ਬਲਾਕ ਸੰਮਤੀ ਮੈਂਬਰ ਨਰੇਸ਼ ਕੁਮਾਰ ਨੇ ਗਵਰਨਰ ਪੰਜਾਬ ਨੂੰ ਦੱਸਿਆ ਕਿ ਘਰੋਟਾ ਨੂੰ ਬਲਾਕ ਦਾ ਦਰਜਾ ਮਿਲੇ ਕਾਫ਼ੀ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਸੀ.ਡੀ.ਪੀ.ਓ., ਖੇਤੀਬਾੜੀ, ਬਾਗ਼ਬਾਨੀ, ਫੂਡ ਸਪਲਾਈ, ਕੰਡੀ ਪ੍ਰੋਜੈਕਟ ਅਤੇ ਫਾਰੈਸਟ ਆਦਿ ਦੇ ਬਲਾਕ ਪੱਧਰੀ ਦਫ਼ਤਰ ਇੱਥੇ ਨਹੀਂ ਖੁੱਲ੍ਹ ਸਕੇ | ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਆਪਣੇ ਕੰਮਾਂ ਲਈ ਸ਼ਹਿਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ | ਨਰੇਸ਼ ਕੁਮਾਰ ਨੇ ਅੱਗੇ ਕਿਹਾ ਕਿ ਘਰੋਟਾ ਇਕ ਇਤਿਹਾਸਕ ਤੇ ਪ੍ਰਾਚੀਨ ਕਸਬਾ ਹੈ ਤੇ ਪ੍ਰਸਿੱਧ ਫ਼ਿਲਮ ਸਟਾਰ ਦੇਵ ਆਨੰਦ ਦਾ ਪਿੰਡ ਹੋਣ ਦੇ ਬਾਵਜੂਦ ਵੀ ਇੱਥੇ ਅਜੇ ਤੱਕ ਆਈ.ਟੀ.ਆਈ. ਕਾਲਜ ਵੀ ਨਹੀਂ ਖੁੱਲ੍ਹ ਸਕਿਆ ਜਿਸ ਕਰਕੇ 12ਵੀਂ ਤੋਂ ਬਾਅਦ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਦੂਰ-ਦਰਾਜ ਜਾਣਾ ਪੈਂਦਾ ਹੈ | ਸੰਮਤੀ ਮੈਂਬਰ ਨਰੇਸ਼ ਕੁਮਾਰ ਨੇ ਅੱਗੇ ਕਿਹਾ ਕਿ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਦੇ ਹੋਏ ਲਿਖਤੀ ਰੂਪ ਵਿਚ ਮੰਗ ਪੱਤਰ ਭੇਜਣ ਲਈ ਕਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਦੌੜ ਕਮਿਊਨਿਟੀ ਰਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ਼ੀਤਲ ਕੁਮਾਰ ਨੀਟਾ ਨੂੰ ਰਾਵਾਧਸ ਜ਼ਿਲ੍ਹਾ ਮੀਤ ਪ੍ਰਧਾਨ ਦੇ ਅਹੁਦੇ ਤੋਂ ਮੁਅੱਤਲ ਕੀਤਾ- ਰਾਹੁਲ ਸਿੱਧੂ <br/>
Ad Position 24