ਪਠਾਨਕੋਟ, 22 ਅਪ੍ਰੈਲ (ਵਿਨੋਦ)- ਪਠਾਨਕੋਟ ਵਿਚ ਕਮਿਊਨਿਟੀ ਫਿਟਨੈਸ ਅੰਦੋਲਨ ਦੀ ਇਕ ਪ੍ਰੇਰਨਾਦਾਇਕ ਸ਼ੁਰੂਆਤ ਹੋਈ | ਰਨ ਵਿਦ ਪ੍ਰਾਣ ਸਾਂਝੀ ਦੌੜ ਪ੍ਰੋਗਰਾਮ ਤਹਿਤ ਲੋਕਾਂ ਨੇ ਆਪਣੀ ਪਹਿਲੀ ਕਮਿਊਨਿਟੀ ਦੌੜ ਸਫਲਤਾ ਪੂਰਵਕ ਕਰਵਾਈ | ਵਿਸ਼ਾਲੀ ਭੂਰੀ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਸਵੇਰੇ 6 ਵਜੇ ਸ਼ੁਰੂ ਹੋਇਆ ਤੇ ਬੀ ਕੈਫ਼ੇ. ਹਰਿਆਲ (ਮਾਮੂਨ) ਤੋਂ ਜੰਨਤ ਰਿਜ਼ਾਰਟ ਮਾਮੂਨ ਤੱਕ ਚੱਲਿਆ | ਇਹ ਪਠਾਨਕੋਟ ਦਾ ਪਹਿਲਾ ਕਮਿਊਨਿਟੀ ਰਨ ਪ੍ਰੋਗਰਾਮ ਸੀ ਜਿਸ ਦਾ ਉਦੇਸ਼ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਇਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਵਿਚ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਸੀ | ਸਮਾਗਮ ਨੇ ਨਾ ਸਿਰਫ਼ ਸਰੀਰਕ ਤੰਦਰੁਸਤੀ, ਸਗੋਂ ਏਕਤਾ ਤੇ ਸਮੂਹਿਕ ਪੇ੍ਰਰਨਾ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ | ਪ੍ਰਬੰਧਕਾਂ ਨੇ ਸਾਰੇ ਭਾਗੀਦਾਰਾਂ, ਵਲੰਟੀਅਰਾਂ ਤੇ ਸਮਰਥਕਾਂ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਦੀ ਸਰਗਰਮ ਭਾਗੀਦਾਰੀ ਤੇ ਉਤਸ਼ਾਹ ਨੇ ਇਸ ਉਦਘਾਟਨੀ ਦੌੜ ਨੂੰ ਯਾਦਗਾਰੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਵਿਸ਼ਾਲੀ ਨੇ ਦੌੜ ਦੌਰਾਨ ਸੜਕ ਸੁਰੱਖਿਆ ਅਤੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਵਿਚ ਉਨ੍ਹਾਂ ਦੇ ਅਨਮੋਲ ਸਮਰਥਨ ਲਈ ਐਸ.ਐਚ.ਓ. ਹਰਿਆਲ ਮਾਮੂਨ, ਇੰਸਪੈਕਟਰ ਪ੍ਰੀਤੀ ਅਤੇ ਏ.ਐਸ.ਆਈ. ਰਘੁਬੀਰ ਸਿੰਘ ਵਲੋਂ ਉਚੇਚੇ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਪੂਰਵੀ ਭੂਰੀ, ਵਿਸ਼ਾਲੀ ਭੂਰੀ, ਏਕਤਾ ਭੂਰੀ, ਬਰੂਨੀ ਬਦਨ, ਸ਼ੇਰ ਅਤੇ ਅਮਿਤ ਭੂਰੀ (ਐਮ.ਜੇ.ਐਫ.), ਸੁਮਨ ਭੂਰੀ, ਨੀਲਮ ਬਦਨ, ਵਿਸ਼ਾਲ ਬਦਨ, ਆਸ਼ਿਮਾ ਗੁਪਤਾ, ਪਾਰਸ ਅਰੋੜਾ, ਦੀਆ, ਸਨਾ ਓਬਰਾਏ, ਮਮਤਾ ਮਹਾਜਨ, ਭਰਤ, ਮੇਹੁਲ, ਪ੍ਰਣਵ ਮਹਾਜਨ, ਸਤੀਸ਼, ਮਾਨਵ, ਅਦਿੱਤੀ ਅਤੇ ਹੋਰ ਸ਼ਾਮਿਲ ਸਨ |