ਬਟਾਲਾ, 23 ਅਪ੍ਰੈਲ (ਸਤਿੰਦਰ ਸਿੰਘ)- ਬਟਾਲਾ ਦੇ ਅੰਮਿ੍ਤਸਰ ਰੋਡ 'ਤੇ ਅਗਰਸੈਨ ਚੌਕ ਦੇ ਕੋਲ ਇਕ ਸਕੂਟੀ ਅਤੇ ਕੋਰੀਅਰ ਵਾਲੇ ਟਰੱਕ ਦਰਮਿਆਨ ਵਾਪਰੇ ਹਾਦਸੇ ਵਿਚ ਸਕੂਟੀ ਸਵਾਰ ਔਰਤ ਜ਼ਖ਼ਮੀ ਹੋ ਗਈ | ਐਸ.ਐਸ.ਐਫ. ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਦੁਪਹਿਰ ਸਮੇਂ ਫੋਨ ਆਇਆ ਕਿ ਅੰਮਿ੍ਤਸਰ ਰੋਡ 'ਤੇ ਅਗਰਸੈਨ ਚੌਕ ਦੇ ਕੋਲ ਹਾਦਸਾ ਵਾਪਰਿਆ ਹੈ, ਜਿਸ 'ਤੇ ਉਨ੍ਹਾਂ ਦੀ ਟੀਮ ਦੇ ਪਰਗਟ ਸਿੰਘ, ਦੀਪਕ ਕੁਮਾਰ ਤੇ ਵਿਕਾਸ ਬਨੋਤਰਾ ਨੇ ਜਾ ਕੇ ਦੇਖਿਆ ਤਾਂ ਇਕ ਜੂਪੀਟਰ ਸਕੂਟੀ ਅਤੇ ਕੋਰੀਅਰ ਵਾਲੇ ਟਰੱਕ ਦਾ ਹਾਦਸਾ ਹੋਇਆ ਸੀ | ਇਸ ਘਟਨਾ ਵਿਚ ਸਕੂਟੀ ਸਵਾਰ ਸੋਨਾਲੀ ਪਤਨੀ ਗੁਰਜੰਟ ਸਿੰਘ ਵਾਸੀ ਕਾਹਨੂੰਵਾਨ ਰੋਡ ਸਗਰਪੁਰਾ ਜ਼ਖ਼ਮੀ ਹੋ ਗਈ, ਜਿਸ ਨੂੰ ਐਸ.ਐਸ.ਐਫ. ਦੀ ਟੀਮ ਵਲੋਂ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ |