ਗੁਰਦਾਸਪੁਰ- ਹੱਸਮੁਖ ਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਸੇਵਾ-ਮੁਕਤ ਸੈਂਟਰ ਹੈੱਡ ਟੀਚਰ ਬਲਬੀਰ ਕੌਰ ਦਾ ਜਨਮ ਪਿਤਾ ਗਿਆਨ ਸਿੰਘ ਦੇ ਘਰ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਫ਼ਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ | ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪ ਜੇ.ਬੀ.ਟੀ. ਕਰਕੇ ਬਤੌਰ ਪ੍ਰਾਇਮਰੀ ਅਧਿਆਪਕ ਨਿਯੁਕਤ ਹੋ ਗਏ | ਆਪ ਸਰਕਾਰੀ ਪ੍ਰਾਇਮਰੀ ਸਕੂਲ ਪਾਹੜਾ ਵਿਖੇ ਅਧਿਆਪਕ ਵਜੋਂ ਲੰਮਾ ਸਮਾਂ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਸੈਂਟਰ ਹੈੱਡ ਟੀਚਰ ਵਜੋਂ ਸੇਵਾ-ਮੁਕਤ ਹੋ ਗਏ | ਆਪ ਦਾ ਵਿਆਹ ਪ੍ਰਸਿੱਧ ਸਾਹਿੱਤਕਾਰ ਤੇ ਪੱਤਰਕਾਰ ਬਲਵਿੰਦਰ ਬਾਲਮ ਵਾਸੀ ਉਂਕਾਰ ਨਗਰ ਗੁਰਦਾਸਪੁਰ ਨਾਲ ਹੋਇਆ | ਆਪ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਨੰੂ ਆਪ ਨੇ ਚੰਗੇ ਸੰਸਕਾਰ ਦਿੱਤੇ ਤੇ ਚੰਗੀ ਵਿੱਦਿਆ ਦਿਵਾਈ ਜਿਸ ਸਦਕਾ ਆਪ ਦੇ ਲੜਕੇ ਸਤਿੰਦਰਪਾਲ ਸਿੰਘ, ਡਾ: ਹਰਿੰਦਰਪਾਲ ਸਿੰਘ ਤੇ ਨੰੂਹਾਂ ਅਰਵਿੰਦਰ ਕੌਰ, ਜਸਲੀਨ ਕੌਰ ਕੈਨੇਡਾ ਦੇ ਐਡਮਿੰਟਨ ਵਿਖੇ ਚੰਗੀਆਂ ਨੌਕਰੀਆਂ 'ਤੇ ਤਾਇਨਾਤ ਹਨ ਜਿੱਥੇ ਚੰਗਾ ਮੁਕਾਮ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ | ਬੀਤੀ 17 ਅਪ੍ਰੈਲ ਨੰੂ ਬਲਬੀਰ ਕੌਰ ਅਚਾਨਕ ਇਸ ਫ਼ਾਨੀ ਦੁਨੀਆ ਨੰੂ ਸਦਾ ਲਈ ਅਲਵਿਦਾ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਬਲਬੀਰ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਅਖੰਡ ਪਾਠ ਦੇ ਭੋਗ 24 ਅਪ੍ਰੈਲ 2026 ਨੰੂ ਉਨ੍ਹਾਂ ਦੇ ਗ੍ਰਹਿ ਉਂਕਾਰ ਨਗਰ ਗੁਰਦਾਸਪੁਰ ਵਿਖੇ ਪੈਣਗੇ | ਉਪਰੰਤ ਗੁਰਦੁਆਰਾ ਬਾਬਾ ਟਹਿਲ ਸਿੰਘ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਕੀਰਤਨ ਤੇ ਅੰਤਿਮ ਅਰਦਾਸ ਹੋਵੇਗੀ ਜਿਥੇ ਉਨ੍ਹਾਂ ਨੰੂ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ | -ਅਸ਼ੋਕ ਸ਼ਰਮਾ