ਜਗਰਾਉਂ, 23 ਅਪ੍ਰੈਲ (ਗਾਲਿਬ, ਵਿਨੋਦ)-ਜਗਰਾਉਂ ਤੋਂ ਸਾਬਕਾ ਪੱਤਰਕਾਰ ਅਜੀਤ ਸਿੰਘ ਅਖਾੜਾ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ | ਅੱਜ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਜ਼ਿਲਾ ਪ੍ਰਧਾਨ ਰਾਜਿੰਦਰ ਸ਼ਰਮਾ ਦੀ ਅਗਵਾਈ ਵਿਚ ਅਜੀਤ ਸਿੰਘ ਅਖਾੜਾ ਨੂੰ ਭਾਜਪਾ 'ਚ ਸ਼ਾਮਿਲ ਕਰਵਾਇਆ ਗਿਆ | ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅਜੀਤ ਸਿੰਘ ਅਖਾੜਾ ਨੂੰ ਪਾਰਟੀ ਵਿਚ ਜੀ ਆਇਆਂ ਆਖਿਆ | ਇਸ ਮੌਕੇ ਅਜੀਤ ਸਿੰਘ ਅਖਾੜਾ ਨੇ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲਾ ਪ੍ਰਧਾਨ ਰਜਿੰਦਰ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਦੇਸ਼ ਹਿੱਤ ਨੀਤੀਆਂ ਨੂੰ ਦੇਖਦੇ ਹੋਏ ਉਨਾਂ ਵਲੋਂ ਇਹ ਫ਼ੈਸਲਾ ਲਿਆ ਗਿਆ, ਹੁਣ ਉਹ ਭਵਿੱਖ ਵਿਚ ਪਾਰਟੀ ਦੀ ਹੋਰ ਵੀ ਚੜਦੀ ਕਲਾ ਲਈ ਦਿਨ ਰਾਤ ਇਕ ਕਰਨਗੇ | ਇਸ ਮੌਕੇ ਉਨਾਂ ਨਾਲ ਜ਼ਿਲਾ ਜਨਰਲ ਸਕੱਤਰ ਗੁਰਸਿਮਰਨ ਸਿੰਘ ਰਸੂਲਪੁਰ, ਹਰਵਿੰਦਰ ਸਿੰਘ ਗੋਰਾ ਕਾਉਂਕੇ, ਅਭੀ ਗੋਇਲ ਜਗਰਾਉਂ ਹਾਜ਼ਰ ਸਨ |