14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬੇਸਿਕ ਬੀ.ਐਸ.ਸੀ. ਨਰਸਿੰਗ ਕੋਰਸ 'ਚ ਦਾਖਲੇ ਲਈ ਪ੍ਰੀਖਿਆ 31 ਮਈ ਨੰੂ

Ad Position 21
No active advertisement
ਅਜੀਤ ਡੈਸਕ 26-04-2026
ਤਿੱਬੜ, 25 ਅਪ੍ਰੈਲ (ਭੁਪਿੰਦਰ ਸਿੰਘ ਬੋਪਾਰਾਏ)- ਪੰਜਾਬ ਅੰਦਰ ਬੇਸਿਕ ਬੀ.ਐਸ.ਸੀ. ਨਰਸਿੰਗ ਕੋਰਸ ਵਿਚ ਦਾਖ਼ਲੇ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਵਲੋਂ ਪੰਜਾਬ ਪੈਰਾ ਮੈਡੀਕਲ ਦਾਖ਼ਲਾ ਟੈੱਸਟ 31 ਨੰੂ ਕਰਵਾਇਆ ਜਾ ਰਿਹਾ ਹੈ | ਪੰਜਾਬ ਅੰਦਰ ਬੇਸਿਕ ਬੀ.ਐਸ.ਸੀ. ਕੋਰਸ ਵਿਚ ਦਾਖ਼ਲਾ ਲੈਣ ਲਈ ਇਸ ਟੈੱਸਟ ਨੰੂ ਪਾਸ ਕਰਨਾ ਜ਼ਰੂਰੀ ਹੈ | ਪੰਜਾਬ ਦੇ ਸਰਕਾਰੀ ਤੇ ਨਿੱਜੀ ਨਰਸਿੰਗ ਕਾਲਜਾਂ 'ਚ ਦਾਖ਼ਲਿਆਂ ਨੰੂ ਲੈ ਕੇ ਇਸ ਟੈੱਸਟ ਲਈ ਆਨਲਾਈਨ ਅਰਜ਼ੀਆਂ 27 ਅਪ੍ਰੈਲ ਤੋਂ ਭਰਨੀਆਂ ਸ਼ੁਰੂ ਹੋਣਗੀਆਂ ਤੇ 12 ਮਈ ਨੰੂ ਪ੍ਰੀਖਿਆ ਭਰਨ ਲਈ ਆਖਰੀ ਮਿਤੀ ਹੈ | ਇਹ ਅਰਜ਼ੀ ਫਾਰਮ ਯੂਨੀਵਰਸਿਟੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਉਪਲਬਧ ਹੋਵੇਗੀ ਤੇ ਯੋਗ ਉਮੀਦਵਾਰਾਂ ਨੰੂ ਸਮੇਂ ਸਿਰ ਅਪਲਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ | ਪ੍ਰਾਸਪੈਕਟਸ, ਫੀਸ, ਸਮਾਂ ਸਾਰਨੀ ਤੇ ਕਾਉਂਸਿਲੰਗ ਸਬੰਧੀ ਹੋਰ ਜਾਣਕਾਰੀ ਲਈ ਉਮੀਦਵਾਰ ਯੂਨਵੀਰਸਿਟੀ ਦੀ ਵੈੱਬਸਾਈਟ 'ਤੇ ਜਾ ਸਕਦੇ ਹਨ | ਇਸ ਨੋਟਿਸ ਦੇ ਜਾਰੀ ਹੋਣ ਦੇ ਬਾਅਦ ਨਰਸਿੰਗ ਕੋਰਸ 'ਚ ਦਾਖ਼ਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਨਰਸਿੰਗ ਕਾਲਜਾਂ, ਕੋਚਿੰਗ ਸੈਂਟਰਾਂ 'ਤੇ ਇਸ ਟੈੱਸਟ ਦੀ ਪ੍ਰੀਖਿਆ ਲਈ ਵੱਡੀ ਗਿਣਤੀ 'ਚ ਵਿਦਿਆਰਥੀ ਹੋਰ ਜਾਣਕਾਰੀ ਲੈਣ ਲਈ ਪਹੁੰਚ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਰਮਨ ਮਲਿਕ ਵਲੋਂ ਦਿੱਤੇ ਬਿਆਨ ਦੇ ਵਿਰੋਧ 'ਚ ਸ਼ੋ੍ਰਮਣੀ ਅਕਾਲੀ ਦਲ (ਅ) ਨੇ ਡੀ.ਸੀ. ਨੰੂ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਮੈਡੀਵੇਜ਼ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਕੈਂਪ ਅੱਜ ਲਗਾਇਆ ਜਾਵੇਗਾ-ਡਾ. ਕਾਲੜਾ <br/>
Ad Position 24