12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਕੈਲੀਡੋਨੀਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ 'ਵਨ ਮਿਲੀਅਨ ਟੇਬਲਜ਼' ਤਹਿਤ ਸਸਟੇਨੇਬਿਲਟੀ ਬਰਾਂਚ ਦਾ ਆਯੋਜਨ

Ad Position 21
No active advertisement
ਪ੍ਰੋਗਰਾਮ ਵਿਚ ਹਿੱਸਾ ਲੈਂਦੇ ਹੋਏ ਸਕੂਲ ਦੇ ਵਿਦਿਆਰਥੀ | ਤਸਵੀਰ: ਸੰਧੂ <br/> 29-04-2026
ਪਠਾਨਕੋਟ, 28 ਅਪ੍ਰੈਲ (ਸੰਧੂ)-ਕੈਲੀਡੋਨੀਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਵਿਸ਼ਵ ਪੱਧਰੀ ਮੁਹਿੰਮ 'ਵਨ ਮਿਲੀਅਨ ਟੇਬਲਜ਼' ਤਹਿਤ 'ਸਸਟੇਨੇਬਿਲਟੀ ਬਰਾਂਚ' ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਨੂੰ ਖਾਣ-ਪੀਣ ਦੀਆਂ ਆਦਤਾਂ ਅਤੇ ਉਨ੍ਹਾਂ ਦੇ ਵਾਤਾਵਰਨ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਜਾਗਰੂਕ ਕਰਨਾ ਸੀ | ਇਹ ਉਪਰਾਲਾ ਵਿਦਿਆਰਥੀਆਂ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਵਾਤਾਵਰਨ ਪ੍ਰਤੀ ਉਨ੍ਹਾਂ ਦੀ ਸੰਜੀਦਗੀ ਨੂੰ ਦਰਸਾਉਂਦਾ ਹੈ | ਇਸ ਬਰਾਂਚ ਦਾ ਆਯੋਜਨ ਪੂਰੀ ਤਰ੍ਹਾਂ ਵਾਤਾਵਰਨ-ਮਿੱਤਰ ਢੰਗ ਨਾਲ ਕੀਤਾ ਗਿਆ | ਵਿਦਿਆਰਥੀਆਂ ਨੇ ਸਥਾਨਿਕ ਅਤੇ ਆਰਗੈਨਿਕ ਉਤਪਾਦਾਂ ਦੀ ਵਰਤੋਂ ਕਰਦੇ ਹੋਏ ਘੱਟ ਤੋਂ ਘੱਟ ਕਾਰਬਨ ਫੁੱਟ ਪਿੰ੍ਰਟ ਵਾਲੇ ਖਾਣੇ ਤਿਆਰ ਕੀਤੇ | ਇਸ ਦੌਰਾਨ ਪਲਾਸਟਿਕ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ ਗਿਆ ਅਤੇ 'ਜ਼ੀਰੋ ਵੇਸਟ' ਦੇ ਸਿਧਾਂਤ ਨੂੰ ਅਪਣਾਇਆ ਗਿਆ | ਸਜਾਵਟ ਤੋਂ ਲੈ ਕੇ ਸਰਵਿੰਗ ਅਤੇ ਭੋਜਨ ਯੋਜਨਾ ਤੱਕ ਹਰ ਪੱਖ 'ਤੇ ਵਾਤਾਵਰਨ ਦੀ ਸੰਭਾਲ ਨੂੰ ਪ੍ਰਾਥਮਿਕਤਾ ਦਿੱਤੀ ਗਈ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਮਾਪਿਆਂ, ਮਹਿਮਾਨਾਂ ਅਤੇ ਸਮਾਜ ਦੇ ਮੈਂਬਰਾਂ ਨੂੰ ਦੱਸਿਆ ਕਿ ਸਾਡੀਆਂ ਰੋਜ਼ਾਨਾ ਦੀਆਂ ਖੁਰਾਕੀ ਆਦਤਾਂ ਜਿਵੇਂ ਕਿ ਜ਼ਿਆਦਾ ਪ੍ਰੋਸੈਸਡ ਫੂਡ ਦੀ ਵਰਤੋਂ, ਖਾਣੇ ਦੀ ਬਰਬਾਦੀ ਅਤੇ ਗੈਰ-ਸਥਾਨਿਕ ਉਤਪਾਦਾਂ 'ਤੇ ਨਿਰਭਰਤਾ ਕਿਸ ਤਰ੍ਹਾਂ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ | ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਸਥਾਨਿਕ ਮੌਸਮੀ ਅਤੇ ਪੌਦੇ ਆਧਾਰਿਤ ਖ਼ੁਰਾਕ ਅਪਣਾਉਣ ਨਾਲ ਅਸੀਂ ਆਪਣੀ ਸਿਹਤ ਦੇ ਨਾਲ-ਨਾਲ ਧਰਤੀ ਦੀ ਸੰਭਾਲ ਵਿਚ ਵੀ ਯੋਗਦਾਨ ਪਾ ਸਕਦੇ ਹਾਂ | ਇਸ ਮੌਕੇ ਵਿਦਿਆਰਥੀਆਂ ਵਲੋਂ ਇੰਟਰ ਐਕਟਿਵ ਸੈਸ਼ਨ ਅਤੇ ਪ੍ਰਜ਼ੈਂਟੇਸ਼ਨਾਂ ਰਾਹੀਂ 'ਫੂਡ ਮਾਈਲਜ਼', 'ਕਾਰਬਨ ਫੁੱਟ ਪਿੰ੍ਰਟ' ਅਤੇ 'ਸਸਟੇਨੇਬਲ ਖ਼ੁਰਾਕ' ਵਰਗੇ ਵਿਸ਼ਿਆਂ 'ਤੇ ਵੀ ਚਰਚਾ ਕੀਤੀ ਗਈ | ਉਨ੍ਹਾਂ ਸਧਾਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰਦੇ ਹੋਏ ਇਹ ਸੰਦੇਸ਼ ਦਿੱਤਾ ਕਿ ਛੋਟੇ-ਛੋਟੇ ਬਦਲਾਅ ਵੱਡੇ ਬਦਲਾਅ ਲਈ ਮਹੱਤਵਪੂਰਨ ਕਦਮ ਹਨ | ਸਕੂਲ ਪ੍ਰਬੰਧਕਾਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਹੀ ਨਹੀਂ, ਸਗੋਂ ਸਮਾਜਿਕ ਅਤੇ ਵਾਤਾਵਰਨਿਕ ਤੌਰ 'ਤੇ ਵੀ ਜਾਗਰੂਕ ਨਾਗਰਿਕ ਬਣਾਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਵਲੋਂ ਕੱਲ੍ਹ ਦੇ ਧਰਨੇ ਸੰਬੰਧੀ ਵਰਕਰਾਂ ਵਿਚ ਭਾਰੀ ਉਤਸ਼ਾਹ - ਔਲਖ <br/> ਅਗਲੀ ਖ਼ਬਰ ਐੱਸ. ਐੱਮ. ਡੀ. ਆਰ. ਐੱਸ. ਡੀ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24