27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਗੁਰਦੁਆਰਾ ਸਾਹਿਬ ਜਾ ਰਹੇ ਨੌਜਵਾਨ ਦੀ ਗੱਡੀ ਦਰੱਖਤ 'ਚ ਵੱਜੀ

Ad Position 21
No active advertisement
ਅਜੀਤ ਡੈਸਕ 02-05-2026
ਸੜਕ ਹਾਦਸੇ ਦੌਰਾਨ ਨੁਕਸਾਨੀ ਹੋਈ ਗੱਡੀ ਨੂੰ ਬਾਹਰ ਕੱਢਦੇ ਲੋਕ | ਤਸਵੀਰ : ਹੀਰਾ ਸਿੰਘ ਮਾਂਗਟ



ਡੇਰਾ ਬਾਬਾ ਨਾਨਕ, 1 ਮਈ (ਹੀਰਾ ਸਿੰਘ ਮਾਂਗਟ)-ਅੱਜ ਮੋਗਾ ਤੋਂ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਮੱਥਾ ਟੇਕਣ ਆ ਰਹੇ ਨੌਜਵਾਨ ਦੀ ਗੱਡੀ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਨਿੱਕੀ ਨਿਕੋਸਰਾਂ ਨੇੜੇ ਇਕ ਦਰੱਖਤ ਨਾਲ ਵੱਜ ਕੇ ਚਕਨਾਚੂਰ ਹੋ ਗਈ | ਜਦ ਕਿ ਚਾਲਕ ਬਿਲਕੁਲ ਠੀਕ-ਠਾਕ ਹੈ | ਇਸ ਸਬੰਧੀ ਮੌਕੇ 'ਤੇ ਮੌਜੂਦ ਇਕ ਸਟਰਿੰਗ ਸਟੋਰ ਮਾਲਕ ਨੇ ਦੱਸਿਆ ਕਿ ਅੱਜ ਫਤਹਿਗੜ੍ਹ ਚੂੜੀਆਂ ਵਲੋਂ ਡੇਰਾ ਬਾਬਾ ਨਾਨਕ ਨੂੰ ਇਕ ਸਵਿਫਟ ਡਿਜ਼ਾਇਰ ਗੱਡੀ ਆ ਰਹੀ ਸੀ ਤੇ ਜਦੋਂ ਇਹ ਗੱਡੀ ਪਿੰਡ ਨਿੱਕੀ ਨਿਕੋਸਰਾਂ ਦੇ ਨਜ਼ਦੀਕ ਪਹੁੰਚੀ ਤਾਂ ਅੱਗੋਂ ਅਚਾਨਕ ਆਏ ਕੁੱਤੇ ਨੂੰ ਬਚਾਉਂਦਿਆਂ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਸਿੱਧੀ ਦਰੱਖਤ ਵਿਚ ਜਾ ਵੱਜੀ | ਉਨ੍ਹਾਂ ਦੱਸਿਆ ਕਿ ਚਾਲਕ ਬਿਲਕੁੱਲ ਠੀਕ-ਠਾਕ ਹੈ, ਪਰ ਗੱਡੀ ਪੂਰੀ ਤਰ੍ਹਾਂ ਚਕਨਾਚੂਰ ਹੋਈ ਹੈ | ਉਨ੍ਹਾਂ ਦੱਸਿਆ ਕਿ ਗੱਡੀ ਚਾਲਕ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਤੇ ਉਹ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ | ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਵਲੋਂ ਤੁਰੰਤ ਟਰੈਕਟਰ ਲਿਆ ਕੇ ਗੱਡੀ ਚਾਲਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲ ਹਸਪਤਾਲ ਘੁਮਾਣ ਵਿਖੇ 10 ਰੋਜ਼ਾ ਵਿਸ਼ਾਲ ਸਰਜਰੀ ਕੈਂਪ ਦੀ ਸ਼ੁਰੂਆਤ ਅਗਲੀ ਖ਼ਬਰ ਸਿਲਵਰ ਕਰੀਕ ਸਕੂਲ ਦੀ 10ਵੀਂ ਤੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24