ਅੱਚਲ ਸਾਹਿਬ, 1 ਮਈ (ਗੁਰਚਰਨ ਸਿੰਘ)-ਆਲ ਇੰਡੀਆ ਕਾਂਗਰਸ ਪਾਰਟੀ ਵਲੋਂ ਨਵ-ਨਿਯੁਕਤ ਕੀਤੇ ਗਏ ਐੱਸ.ਸੀ. ਸੈੱਲ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ, ਵਰਕਿੰਗ ਚੇਅਰਮੈਨ ਯਾਮਿਨੀ ਗੋਮਰ, ਉਪ ਚੇਅਰਮੈਨ ਸ੍ਰੀ ਵਨੇਸਵਰ ਖੈਰਾਂ ਦੇ ਸਵਾਗਤ ਲਈ ਐੱਸ.ਸੀ. ਸੈੱਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਚੇਅਰਮੈਨ ਸ੍ਰੀਮਤੀ ਯਾਮਿਨੀ ਗੋਮਰ, ਉਪ ਚੇਅਰਮੈਨ ਮੋਹਨ ਸਿੰਘ ਬਾਸਿਮ ਦੀ ਅਗਵਾਈ ਹੇਠ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ 'ਚ ਨੈਸ਼ਨਲ ਕੋਅਰਡੀਨੇਟਰ ਸ੍ਰੀਮਤੀ ਟੀਨਾ ਚੌਧਰੀ, ਸਾ. ਚੇਅਰਮੈਨ ਪੰਜਾਬ ਕੁਲਦੀਪ ਸਿੰਘ ਵੈਦ ਤੇ ਹਲਕਾ ਇੰਚਾਰਜ ਸ੍ਰੀ ਹਰਗੋਬਿੰਦਪੁਰ ਮਨਦੀਪ ਸਿੰਘ ਰੰਗੜ ਨੰਗਲ ਨੇ ਸਾਥੀਆਂ ਸਮੇਤ ਸਮਾਗਮ ਵਿਚ ਪਹੁੰਚ ਕੇ ਨਵ-ਨਿਯੁਕਤ ਚੇਅਰਮੈਨ ਪੰਜਾਬ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਸਮੇਤ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮਨਦੀਪ ਸਿੰਘ ਰੰਗੜ ਨੰਗਲ ਨੇ ਕਿਹਾ ਕਿ ਇਕ ਕਾਂਗਰਸ ਹੀ ਅਜਿਹੀ ਪਾਰਟੀ ਹੈ, ਜੋ ਹਰੇਕ ਵਰਗ ਨੂੰ ਮਾਣ ਸਤਿਕਾਰ ਦੇ ਕੇ ਨਿਵਾਜਦੀ ਹੈ, ਜਿਸ ਨਾਲ ਐੱਸ.ਸੀ. ਸਮਾਜ ਵੀ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਨਾਲ ਚੱਟਾਨ ਵਾਂਗ ਖੜਾ ਹੈ | ਇਸ ਮੌਕੇ ਸੀ. ਕਾਂਗਰਸੀ ਆਗੂ ਤੇ ਐੱਸ.ਸੀ. ਸੈੱਲ ਦੇ ਸਾਬਕਾ ਚੇਅਰਮੈਨ ਕੁਲਦੀਪ ਸਿੰਘ ਵੈਦ ਵਲੋਂ ਨਿਭਾਈਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਤੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ | ਇਸ ਮੌਕੇ ਸਾਹਿਬ ਸਿੰਘ ਮੰਡ, ਲਖਵਿੰਦਰ ਸਿੰਘ ਢੰਡੇ, ਕੋਆਰਡੀਨੇਟਰ ਬਚਿੱਤਰ ਸਿੰਘ ਜਾਲੀਆਂ, ਹਰਮਨਦੀਪ ਸਿੰਘ ਰਿਆੜ, ਜ਼ਿਲ੍ਹਾ ਜਨਰਲ ਸਕੱਤਰ ਡਾ. ਹਰਤਾਜ ਸਿੰਘ ਸੁੱਖਾਚਿੜਾ, ਬਲਵਿੰਦਰ ਸਿੰਘ ਬਹਾਦਰ ਹੁਸੈਨ, ਸਰਬਪ੍ਰੀਤ ਸਿੰਘ ਸੁੱਖਾਚਿੜਾ, ਹੀਰਾ ਸਿੰਘ ਸੰਦਲਪੁਰ, ਰਣਜੀਤ ਸਿੰਘ ਵੈਰੋਨੰਗਲ, ਜਗਜੀਤ ਸਿੰਘ ਅੰਮੋਨੰਗਲ, ਸਰਪੰਚ ਅਜੇਪਾਲ ਸਿੰਘ ਪੁਰੀਆਂ, ਮੁਖਤਿਆਰ ਸਿੰਘ ਕੋਟਲਾ, ਸਾ. ਸਰਪੰਚ ਤਰਸੇਮ ਸਿੰਘ ਫੁਲਕੇ, ਤਰਲੋਕ ਸਿੰਘ ਕੋਟਲਾ, ਮੋਹਨ ਸਿੰਘ ਪੱਡਾ, ਬਿਕਰਮਜੀਤ ਸਿੰਘ ਸੰਗਰਾਵਾਂ, ਨਵਜੋਤ ਸਿੰਘ ਬਾਜਵਾ ਚਾਹਲ, ਮਲਕੀਤ ਸਿੰਘ ਚਾਹਲ, ਬਲਵਿੰਦਰ ਸਿੰਘ ਪੁਰੀਆਂ ਬ੍ਰਾਹਮਣਾ, ਡਾ. ਸੁਰਿੰਦਰ ਸਿੰਘ ਭਾਟੀਆ, ਡਾਕਟਰ ਸੁੱਖ ਨੱਤ, ਨੰਬਰਦਾਰ ਕਸ਼ਮੀਰ ਸਿੰਘ ਨੱਤ, ਬਲਦੇਵ ਸਿੰਘ ਅੰਮੋਨੰਗਲ, ਬਲਵਿੰਦਰ ਸਿੰਘ ਪਰਮਾਰ, ਸੂਬੇ. ਪਲਵਿੰਦਰ ਸਿੰਘ ਅੰਮੋਨੰਗਲ ਆਦਿ ਹਾਜ਼ਰ ਸਨ |