ਬਟਾਲਾ, 2 ਮਈ (ਹਰਦੇਵ ਸਿੰਘ ਸੰਧੂ)-ਪਿੰਡ ਬਹਾਦਰ ਹੁਸੈਨ ਵਿਖੇ ਇਲਾਕੇ ਨੂੰ ਵਿਦਿਆਦਾਨ ਦੇ ਰਹੀ ਵਿਦਿਅਕ ਸੰਸਥਾ ਸੇਂਟ ਸੋਲਜਰ ਸੈਕੰਡਰੀ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਸਬੰਧੀ ਸਕੂਲ ਅੰਦਰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੱੁਖ ਮਹਿਮਾਨ ਵਜੋਂ ਸਕੂਲ ਐੱਮ.ਡੀ. ਵੀਰ ਸਿੰਘ ਪਸਵਾਲੀਆ ਨੇ ਸ਼ਿਰਕਤ ਕੀਤੀ, ਜਿਨਾਂ ਦਾ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਭਰਵਾਂ ਸਵਾਗਤ ਕੀਤਾ | ਮੱੁਖ ਮਹਿਮਾਨ ਪਸਵਾਲੀਆ ਨੇ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ 1894 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਰੇਲਵੇ ਮਜ਼ਦੂਰੀ ਨੇ ਘੱਟ ਰੇਟ ਤੇ ਜ਼ਿਆਦਾ ਘੰਟੇ ਕੰਮ ਦੇ ਖ਼ਿਲਾਫ਼ ਹੜਤਾਲ ਸ਼ੁਰੂ ਕਰ ਦਿੱਤੀ, ਜਿਹੜੀ 4 ਮਹੀਨੇ ਲਗਾਤਾਰ ਚੱਲੀ | ਸਰਕਾਰ ਨੇ ਹੜਤਾਲ ਖ਼ਤਮ ਕਰਨ ਵਾਸਤੇ ਮਜ਼ਦੂਰਾਂ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ 30 ਮਜ਼ਦੂਰਾਂ ਦੀ ਮੌਤ ਹੋ ਗਈ, ਜਿਸ ਨੂੰ ਲੈ ਕੇ ਮਾਰਕਸਿਸਟ ਅੰਤਰਰਾਸ਼ਟਰੀ ਸੋਸਲਿਸਟ ਕਾਂਗਰਸ ਨੇ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਦੀ ਕਰ ਦਿੱਤੀ | ਇਨ੍ਹਾਂ ਮਾਰੇ ਗਏ ਮਜ਼ਦੂਰਾਂ ਦੀ ਯਾਦ ਵਿਚ ਹਰ ਸਾਲ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ | ਇਸ ਮੌਕੇ ਸਕੂਲ ਪਿ੍ੰਸੀਪਲ, ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |