ਗੁਰਦਾਸਪੁਰ, 3 ਮਈ (ਚੱਕਰਾਜਾ)-ਪੀ.ਐਚ.ਸੀ ਬਹਿਰਾਮਪੁਰ ਅਧੀਨ ਆਉਂਦੇ ਸਬ ਸੈਂਟਰ ਫਰੀਦਪੁਰ ਵਿਖੇ ਏ.ਐਨ.ਐਮ ਜਸਬੀਰ ਕੌਰ ਨੂੰ ਐਲ.ਐਚ.ਵੀ ਬਣਨ 'ਤੇ ਉਨ੍ਹਾਂ ਨੰੂ ਵਿਦਾ ਕਰਨ ਲਈ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਸਮੇਂ ਡਾ: ਦੀਪਕ ਕੁਮਾਰ ਸੀ.ਐਚ.ਓ ਗਾਹਲੜੀ, ਡਾ: ਪਵਨਪ੍ਰੀਤ ਕੌਰ ਸੀ.ਐਚ.ਓ ਸੰਘੋਰ, ਡਾ: ਮਿਲੀ ਸੀ.ਐਚ.ਓ ਫਰੀਦਪੁਰ, ਡਾ: ਵੰਦਨਾ ਸੀ.ਐਚ.ਓ ਸੁਲਤਾਨੀ, ਹੈਲਥ ਵਰਕਰ ਆਲਮਵੀਰ ਸਿੰਘ ਸਬ ਸੈਂਟਰ ਸੰਘੋਰ, ਸਿਹਤ ਕਰਮਚਾਰੀ ਰਾਕੇਸ਼ ਕੁਮਾਰ ਡਿਸਪੈਂਸਰੀ ਗਾਹਲੜੀ ਆਦਿ ਨੇ ਐਲ.ਐਚ.ਵੀ ਜਸਬੀਰ ਕੌਰ ਨੂੰ ਵਿਦਾਇਗੀ ਪਾਰਟੀ ਦੇਣ ਮੌਕੇ ਕਿਹਾ ਕਿ ਜਸਬੀਰ ਕੌਰ ਹਮੇਸ਼ਾ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਸਨ, ਜਿਨ੍ਹਾਂ ਦੀ ਘਾਟ ਗਾਹਲੜੀ ਡਿਸਪੈਂਸਰੀ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ | ਡਾ: ਦੀਪਕ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਐਲ.ਐਚ.ਵੀ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ | ਇਸ ਮੌਕੇ ਐਲ.ਐਚ.ਵੀ ਜਸਬੀਰ ਕੌਰ ਨੇ ਸਮੂਹ ਸਿਹਤ ਮੁਲਾਜ਼ਮਾਂ ਦਾ ਵਿਦਾਇਗੀ ਪਾਰਟੀ ਦੇਣ 'ਤੇ ਧੰਨਵਾਦ ਕੀਤਾ | ਇਸ ਸਮੇਂ ਆਸ਼ਾ ਵਰਕਰ ਪਰਮਜੀਤ ਕੌਰ ਤੇ ਵਰਕਰ ਰਚਨਾ ਆਦਿ ਹਾਜ਼ਰ ਸਨ |