06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੁਲ ਗਾਜੀਕੋਟ ਤੋਂ ਨਹਿਰ ਕੰਢੇ ਜਾਣ ਵਾਲਾ 4 ਕਿੱਲੋਮੀਟਰ ਕੱਚਾ ਰਸਤਾ ਕਿਸਾਨਾਂ ਲਈ ਬਣਿਆ ਸਿਰਦਰਦੀ

Ad Position 21
No active advertisement
ਅਜੀਤ ਡੈਸਕ 05-05-2026
ਗੁਰਦਾਸਪੁਰ, 4 ਮਈ (ਅਸ਼ੋਕ ਸ਼ਰਮਾ)-ਪੁਲ ਗਾਜੀਕੋਟ ਨਹਿਰ ਤੋਂ ਗੋਹਤ ਪੋਖਰ ਤੇ ਅਗਾਂਹ ਪੁਲ ਤਿੱਬੜੀ ਨੂੰ ਮਿਲਾਉਣ ਵਾਲਾ ਕੱਚਾ ਰਸਤਾ ਕਿਸਾਨਾਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੈ | ਇਸ ਦੇ ਆਲੇ ਦੁਆਲੇ ਸਾਰੀਆਂ ਸੜਕਾਂ ਪੱਕੀਆਂ ਹਨ ਤੇ ਇਹ ਕੱਚਾ ਰਸਤਾ ਭਾਰਤ-ਪਾਕਿ ਵੰਡ ਤੋਂ ਬਾਅਦ ਵੀ ਨਹੀਂ ਬਣ ਸਕਿਆ | ਸਾਬਕਾ ਸਰਪੰਚ ਰਮਨ ਕੁਮਾਰ, ਸਾਬਕਾ ਸਰਪੰਚ ਬਨਾਰਸੀ ਦਾਸ ਕਿ੍ਸ਼ਨਾ ਨਗਰ ਤੇ ਪਿੰਡ ਗੋਹਤ ਪੋਖਰ ਦੇ ਕਿਸਾਨਾਂ ਨੇ ਦੱਸਿਆ ਕਿ ਗਾਜੀਕੋਟ ਨਹਿਰ ਜੋ ਪੁਲ ਤਿੱਬੜੀ ਨੂੰ ਜਾਂਦੀ ਹੈ, ਇਸ ਦੇ ਕੰਢੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਹੈ ਤੇ ਜਦੋਂ ਬਰਸਾਤ ਹੋ ਜਾਂਦੀ ਹੈ ਤਾਂ ਕਿਸਾਨਾਂ ਨੂੰ ਨਹਿਰ ਕੰਢੇ ਕੱਚੇ ਰਸਤੇ ਰਾਹੀਂ ਫ਼ਸਲ ਕੱਢਣ ਵਿਚ ਕਾਫੀ ਮੁਸ਼ਕਿਲ ਹੋ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਰਸਤੇ ਨੂੰ ਪੱਕਾ ਕਰਵਾਉਣ ਵਾਸਤੇ ਹਲਕਾ ਇੰਚਾਰਜ, ਵਿਧਾਇਕਾਂ ਤੇ ਹੋਰ ਆਗੂਆਂ ਨੂੰ ਲਿਖਤੀ ਤੌਰ 'ਤੇੇ ਕਹਿ ਚੁੱਕੇ ਹਾਂ | ਪਰ ਫਿਰ ਵੀ ਕੱਚਾ ਰਸਤਾ ਪੱਕਾ ਨਹੀਂ ਬਣ ਸਕਿਆ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਪੁਲ ਗਾਜੀਕੋਟ ਤੋਂ ਪੁਲ ਤਿੱਬੜੀ ਨੂੰ ਜਾਂਦੀ ਕੱਚੀ ਪਟੜੀ ਨੂੰ ਪੱਕਾ ਕਰਨ ਲਈ ਸਬੰਧਿਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਕਿਸਾਨਾਂ ਤੇ ਆਮ ਲੋਕਾਂ ਨੂੰ ਮੁਸ਼ਕਿਲ ਤੋਂ ਰਾਹਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਨੂੰ ਐੱਸ.ਸੀ. ਵਿੰਗ ਪੰਜਾਬ ਦਾ ਪ੍ਰਧਾਨ ਬਣਨ 'ਤੇ ਦਿੱਤੀ... ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਬਟਾਲਾ ਵਿਖੇ ਜਲ ਪੰਦ੍ਹਰਵਾੜਾ ਤਹਿਤ ਮੁਕਾਬਲੇ ਤੇ ਗਤੀਵਿਧੀਆਂ ਕਰਵਾਈਆਂ
Ad Position 24