06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸਕੂਲ ਆਫ਼ ਐਮੀਨੈਂਸ ਬਟਾਲਾ ਵਿਖੇ ਜਲ ਪੰਦ੍ਹਰਵਾੜਾ ਤਹਿਤ ਮੁਕਾਬਲੇ ਤੇ ਗਤੀਵਿਧੀਆਂ ਕਰਵਾਈਆਂ

Ad Position 21
No active advertisement
ਅਜੀਤ ਡੈਸਕ 05-05-2026
ਬਟਾਲਾ, 4 ਮਈ (ਸਤਿੰਦਰ ਸਿੰਘ)-ਡੀ.ਜੀ.ਐੱਸ.ਈ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ: ਅਤੇ ਸੈ: ਸਿ:) ਗੁਰਦਾਸਪੁਰ ਪਰਮਜੀਤ ਕੌਰ ਦੀ ਯੋਗ ਅਗਵਾਈ ਤੇ ਪਿ੍ੰਸੀਪਲ ਸੁਨੀਤਾ ਸ਼ਰਮਾ ਦੀ ਰਹਿਨੁਮਾਈ ਹੇਠ ਸਕੂਲ ਆਫ਼ ਐਮੀਨੈਂਸ ਬਟਾਲਾ ਵਿਖੇ 'ਜਲ ਪੰਦਰਵਾੜਾ' ਇਸ ਦੇ ਮੁੱਖ ਵਿਸ਼ਾ 'ਜਲ ਸ਼ਕਤੀ ਅਭਿਆਨ' ਵਰਖਾ ਦੇ ਪਾਣੀ ਨੂੰ ਸੰਭਾਲੋ' ਜਦੋਂ ਵੀ ਵਰਖਾ ਹੋਵੇ, ਜਿੱਥੇ ਵੀ ਹੋਵੇ' ਤਹਿਤ ਮਨਾਇਆ ਗਿਆ | ਇਹ ਮੁਹਿੰਮ ਵਿਦਿਆਰਥੀਆਂ ਨੂੰ ਪਾਣੀ ਸੰਭਾਲ ਤੇ ਟਿਕਾਊ ਪਾਣੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ 'ਤੇ ਕੇਂਦਿ੍ਤ ਸੀ | ਜਲ ਪੰਦਰਵਾੜੇ ਦੌਰਾਨ ਪਿ੍ੰਸੀਪਲ ਸੁਨੀਤਾ ਸ਼ਰਮਾ ਦੀ ਯੋਗ ਅਗਵਾਈ ਹੇਠ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਜਲ ਸਹੁੰ ਚੁਕਾਈ ਗਈ | ਸਕੂਲ ਦੇ ਕਲਾਸ ਰੂਮਾਂ ਵਿਚ ਪ੍ਰੋਜੈਕਟਰ ਬੋਰਡ, ਇੰਟ੍ਰੈਕਟਿਵ ਪੈਨਲਾਂ ਤੇ ਸਕੂਲ ਦੇ ਸੋਸ਼ਲ ਮੀਡੀਆ ਪਲੇਟਫਾਰਮਰ ਰਾਹੀਂ ਵਿਦਿਆਰਥੀਆਂ ਤੇ ਆਮ ਜਨਤਾ ਨੂੰ ਮੀਂਹ ਦੇ ਪਾਣੀ ਦੀ ਸੰਭਾਲ ਤੇ ਪਾਣੀ ਦੀ ਯੋਗ ਵਰਤੋਂ ਸਬੰਧੀ ਜਾਗਰੂਕ ਕੀਤਾ ਗਿਆ | ਸਕੂਲ ਪ੍ਰਬੰਧਕ ਕਮੇਟੀ ਮੈਂਬਰ, ਸਮੁਦਾਏ ਤੇ ਵਿਦਿਆਰਥੀਆਂ ਨੂੰ ਸਕੂਲ ਤੇ ਘਰ ਵਿਚ ਵਰਖਾ ਦੇ ਪਾਣੀ ਦੀ ਸੰਭਾਲ ਤੇ ਪਾਣੀ ਦੀ ਯੋਗ ਵਰਤੋਂ ਦੇ ਤਰੀਕੇ ਦੱਸੇ ਗਏ | ਵਿਦਿਆਰਥੀਆਂ ਦਰਮਿਆਨ ਪਾਣੀ ਦੀ ਸੰਭਾਲ ਸਬੰਧੀ ਦਿੱਤੇ ਗਏ ਮੁੱਖ ਵਿਸ਼ੇ ਉੱਪਰ ਆਧਾਰਿਤ ਲੇਖ, ਕੁਇਜ਼, ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੂੰ ਅਧਿਆਪਕਾਂ ਵਲੋਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਇਨ੍ਹਾਂ ਤੋਂ ਬਚਾਅ, ਪਾਣੀ ਦਾ ਸੁਚੱਜਾ ਰੱਖ ਰਖਾਅ, ਪਾਣੀ ਰਾਹੀਂ ਸਰੀਰਕ ਤੇ ਹੱਥਾਂ ਦੀ ਸੁਚੱਜੀ ਸਫ਼ਾਈ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ | ਚਰਚਾ ਕਰਨ ਲਈ ਬਾਲ ਸੰਸਦ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਗਾਈਡੈਂਸ ਅਤੇ ਕੌਂਸਲਰ ਗੁਰਦਾਸਪੁਰ ਸ੍ਰੀ ਮੁਕੇਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਅਗਲੇ ਦਿਨ ਸਵੇਰ ਦੀ ਸਭਾ ਦੌਰਾਨ ਪਿ੍ੰਸੀਪਲ ਤੇ ਸਟਾਫ਼ ਮੈਂਬਰਾਂ ਵਲੋਂ ਜਲ ਪਖਵਾੜੇ ਦੌਰਾਨ ਮੁਕਾਬਲਿਆਂ ਵਿਚ ਜੇਤੂ ਰਹੀਆਂ ਵਿਦਿਆਰਥਣਾਂ ਚੰਚਲ, ਸਹਿਲਪ੍ਰੀਤ, ਅਮਨਦੀਪ, ਅਵਨੀਤ, ਸੈਮਸਨ, ਗਗਨ, ਅਰਮਾਨ, ਪਾਰੀਕਾ, ਅਮਨਦੀਪ, ਨੁਪੁਰ, ਸਿਮਰਜੀਤ ਕੌਰ, ਗੁਰਿੰਦਰ ਕੌਰ ਤੇ ਰੀਆ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਪਾਏ ਯੋਗਦਾਨ ਲਈ 10ਵੀਂ ਸ਼੍ਰੇਣੀ ਦੀਆਂ ਵਿਦਿਆਰਥਣਾਂ ਗਰੀਮਾ ਤੇ ਪ੍ਰਾਚੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੁਕਾਬਲੇ ਕਰਵਾਉਣ ਲਈ ਨੋਡਲ ਭਾਵਨਾ ਮਹਿਤਾ, ਰਮਿੰਦਰ ਕੌਰ, ਹਰਪ੍ਰੀਤ ਸਿੰਘ ਵੋਕੇ. ਲੈਕ.
Ad Position 22
No active advertisement
ਪਿਛਲੀ ਖ਼ਬਰ ਪੁਲ ਗਾਜੀਕੋਟ ਤੋਂ ਨਹਿਰ ਕੰਢੇ ਜਾਣ ਵਾਲਾ 4 ਕਿੱਲੋਮੀਟਰ ਕੱਚਾ ਰਸਤਾ ਕਿਸਾਨਾਂ ਲਈ ਬਣਿਆ ਸਿਰਦਰਦੀ ਅਗਲੀ ਖ਼ਬਰ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਪ੍ਰਬੰਧਕੀ ਕਮੇਟੀ ਵਲੋਂ ਪ੍ਰਕਾਸ਼ ਉਤਸਵ ਮਨਾਉਣ ਸਬੰਧੀ ਮੀਟਿੰਗ
Ad Position 24