ਧਾਰੀਵਾਲ, 4 ਮਈ (ਜੇਮਸ ਨਾਹਰ)-ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਪ੍ਰਬੰਧਕੀ ਕਮੇਟੀ ਵਲੋਂ ਸਤਿਗੁਰ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿਚ ਕਮੇਟੀ ਦੇ ਪ੍ਰਧਾਨ ਤਰਲੋਕ ਲਾਲ ਭਗਤ ਅਤੇ ਸਕੱਤਰ ਡਾ. ਇੰਦਰਦੇਵ ਲੱਡਾ ਨੇ ਆਉਣ ਵਾਲੇ ਦਿਨਾਂ ਵਿਚ ਪ੍ਰਭਾਤ ਫੇਰੀਆਂ, ਨਗਰ ਕੀਰਤਨ ਕੱਢਣ ਤੇ ਪਿੰਡਾਂ ਵਿਚ ਉਗਰਾਹੀਆਂ ਕਰਨ ਸਬੰਧੀ ਕਮੇਟੀ ਦੇ ਦਰਜਾ-ਬ-ਦਰਜਾ ਸ਼ਖ਼ਸੀਅਤਾਂ ਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਤੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਰਲ-ਮਿਲ ਕੇ ਸੰਤ ਕਬੀਰ ਦਾਸ ਜੀ ਦਾ ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾ ਕੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਈਏ | ਇਸ ਮੌਕੇ ਪ੍ਰਧਾਨ ਤਰਲੋਕ ਲਾਲ ਭਗਤ, ਸਰਪੰਚ ਰਾਮ ਸਵਰੂਪ ਭਗਤ, ਸਕੱਤਰ ਡਾਕਟਰ ਇੰਦਰਦੇਵ ਲੱਡਾ, ਸੀਨੀਅਰ ਮੀਤ ਪ੍ਰਧਾਨ ਜਸਪਾਲ ਭਗਤ, ਉਪ ਪ੍ਰਧਾਨ ਪ੍ਰੇਮ ਪਾਲ, ਖ਼ਜ਼ਾਨਚੀ ਜਤਿੰਦਰ ਦੀਨਪੁਰ, ਚੂਨੀ ਲਾਲ ਭਗਤ, ਮਾਸਟਰ ਸੁਭਾਸ਼ ਚੰਦਰ, ਮਾਸਟਰ ਜਨਕ ਰਾਜ, ਭਗਤ ਦੀਨਾ ਨਾਥ (ਮੁੱਖ ਪ੍ਰਚਾਰਕ), ਮੁੱਖ ਸੇਵਾਦਾਰ ਮੋਹਿੰਦਰ ਭਗਤ, ਐਡਵੋਕੇਟ ਲਲਿਤ ਪ੍ਰਸ਼ਾਦ, ਜਗਦੀਸ਼ ਰਾਜ ਭਗਤ, ਰਤਨ ਲਾਲ ਭਗਤ, ਦੇਸ ਰਾਜ ਜੱਫਰਵਾਲ, ਸੁਰਿੰਦਰਪਾਲ, ਮੋਹਨ ਲਾਲ ਭਗਤ, ਮੋਹਿੰਦਰਪਾਲ ਰਣਿਆਂ, ਰਵੀ ਕੁਮਾਰ ਭਗਤ, ਸ਼ਾਲੂ ਭਗਤ, ਸਾਕਾ ਭਗਤ, ਮੋਹਨ ਸਿੰਘ, ਰਾਮ ਲੁਭਾਇਆ, ਸੋਮ ਨਾਥ, ਮੰਗਲ ਦਾਸ, ਸ਼ੁਭਦੀਪ ਭਗਤ, ਲਕਸ਼ ਦੀਪ, ਰਵਿੰਦਰ ਕੁਮਾਰ, ਵਿਮਲ ਪ੍ਰਸ਼ਾਦ, ਨੀਰਜ ਕੁਮਾਰ ਦੀਨਪੁਰ, ਅਨਿਕੇਤ ਭਗਤ, ਗੁਰਵਿੰਦਰਪਾਲ ਭਗਤ, ਦੇਵ ਰਾਜ, ਸੁਰਿੰਦਰ ਲੇਹਲ, ਆਸ਼ਾ ਰਾਣੀ, ਰਾਜ ਰਾਣੀ, ਕਮਲੇਸ਼, ਅੰਜੂ ਬਾਲਾ ਆਦਿ ਹਾਜ਼ਰ ਸਨ |