06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬ੍ਰਹਮ ਗਿਆਨ ਦੀ ਸਾਧਨਾ ਨਾਲ ਹੀ ਅਸਲੀ ਸ਼ਾਂਤੀ ਸੰਭਵ ਹੈ-ਸਵਾਮੀ ਹਰੀਸ਼ਾਨੰਦ

Ad Position 21
No active advertisement
ਅਜੀਤ ਡੈਸਕ 05-05-2026
ਪਠਾਨਕੋਟ, 4 ਮਈ (ਸੁਮਿਤ)-ਦਿਵਯ ਜੋਤੀ ਜਾਗਿ੍ਤ ਸੰਸਥਾਨ ਪਠਾਨਕੋਟ ਆਸ਼ਰਮ ਵਿਚ ਸਪਤਾਹਿਕ ਸਤਿਸੰਗ ਸਮਾਗਮ ਸ਼ਰਧਾ ਤੇ ਭਗਤੀ ਭਾਵ ਨਾਲ ਸਮਾਪਤ ਹੋਇਆ | ਪ੍ਰੋਗਰਾਮ ਦੀ ਸ਼ੁਰੂਆਤ ਭਜਨ ਕੀਰਤਨ ਨਾਲ ਹੋਈ | ਜਿਸ 'ਚ ਮਹਾਤਮਾ ਮਨਪ੍ਰੀਤ ਨੇ ਮਿੱਠੇ ਭਜਨਾਂ ਦਾ ਸੁੰਦਰ ਗੁਣਗਾਨ ਕਰਦੇ ਹੋਏ ਹਾਜ਼ਰ ਸੰਗਤ ਨੂੰ ਭਗਤੀ ਰਸ 'ਚ ਡੁੱਬੋ ਦਿੱਤਾ | ਇਸ ਮੌਕੇ ਪਰਮ ਪੂਜਨੀਯ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ਯ ਸਵਾਮੀ ਹਰੀਸ਼ਾਨੰਦ ਨੇ ਆਪਣੇ ਅਧਿਆਤਮਿਕ ਪ੍ਰਵਚਨਾਂ ਰਾਹੀਂ ਸੰਗਤ ਨੂੰ ਗੁਰੂ ਭਗਤੀ ਅਤੇ ਬ੍ਰਹਮ ਗਿਆਨ ਦਾ ਮਹੱਤਵ ਸਮਝਾਇਆ | ਸਵਾਮੀ ਜੀ ਨੇ ਦੱਸਿਆ ਕਿ ਅੱਜ ਦਾ ਮਨੁੱਖ ਬਾਹਰੀ ਸੁਖ-ਸੁਵਿਧਾਵਾਂ 'ਚ ਫਸ ਕੇ ਆਪਣੇ ਅਸਲੀ ਸਰੂਪ ਨੂੰ ਭੁੱਲ ਚੁੱਕਾ ਹੈ | ਜਦ ਤੱਕ ਮਨੁੱਖ ਨੂੰ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੁੰਦਾ, ਉਹ ਜਨਮ-ਮਰਨ ਦੇ ਚੱਕਰ ਵਿਚ ਭਟਕਦਾ ਰਹਿੰਦਾ ਹੈ | ਗੁਰੂ ਭਗਤੀ ਹੀ ਉਹ ਸਾਧਨ ਹੈ, ਜੋ ਸਾਧਕ ਨੂੰ ਥਿਰਤਾ, ਸ਼ਾਂਤੀ ਅਤੇ ਆਤਮਿਕ ਆਨੰਦ ਪ੍ਰਦਾਨ ਕਰਦੀ ਹੈ | ਇਸ ਸਤਿਸੰਗ ਵਿਚ ਕਈ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਤਰਸੇਮ ਲਾਲ, ਸੋਮ ਪ੍ਰਕਾਸ਼, ਰਾਜ ਕੁਮਾਰ, ਸੁਮੇਸ਼, ਨੰਦਲਾਲ, ਪਵਨ ਕੁਮਾਰ, ਸੁਰਿੰਦਰ ਠਾਕੁਰ, ਸਾਗਰ ਠਾਕੁਰ, ਪ੍ਰਵੇਸ਼ ਪਠਾਨੀਆ, ਵਿਕੀ, ਚਰਨਜੀਤ, ਵਰਿੰਦਰ ਮਹਾਜਨ, ਸੁਸ਼ੀਲ ਕੁਮਾਰ, ਸੁਨੀਲ ਕੁਮਾਰ ਅਤੇ ਆਨੰਦ ਕੁਮਾਰ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਲੇਬਰ ਸ਼ੈਡ 'ਤੇ ਤਾਲਾ ਲਗਾਉਣ ਕਾਰਨ ਮਜ਼ਦੂਰਾਂ 'ਚ ਭਾਰੀ ਨਾਰਾਜ਼ਗੀ
Ad Position 24