06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਲੇਬਰ ਸ਼ੈਡ 'ਤੇ ਤਾਲਾ ਲਗਾਉਣ ਕਾਰਨ ਮਜ਼ਦੂਰਾਂ 'ਚ ਭਾਰੀ ਨਾਰਾਜ਼ਗੀ

Ad Position 21
No active advertisement
ਅਜੀਤ ਡੈਸਕ 05-05-2026
ਪਠਾਨਕੋਟ, 4 ਮਈ (ਸੁਮਿਤ)-ਲੇਬਰ ਸ਼ੈਡ 'ਤੇ ਤਾਲਾ ਲਗਾਉਣ ਕਾਰਨ ਮਜ਼ਦੂਰਾਂ 'ਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲੀ | ਸਵੇਰੇ ਕੰਮ 'ਤੇ ਪਹੁੰਚੇ ਮਜ਼ਦੂਰਾਂ ਨੂੰ ਜਦੋਂ ਸ਼ੈਡ ਬੰਦ ਮਿਲੀ ਤਾਂ ਉਨ੍ਹਾਂ ਨੇ ਵਿਰੋਧ ਜਤਾਇਆ ਤੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਗੁੱਸਾ ਪ੍ਰਗਟ ਕੀਤਾ | ਮਜ਼ਦੂਰਾਂ ਦਾ ਕਹਿਣਾ ਸੀ ਕਿ ਲੇਬਰ ਸ਼ੈਡ ਉਨ੍ਹਾਂ ਦੇ ਆਰਾਮ ਤੇ ਜ਼ਰੂਰੀ ਸੁਵਿਧਾਵਾਂ ਲਈ ਬਣਾਇਆ ਗਿਆ ਹੈ | ਪਰ ਇਸ ਨੂੰ ਬੰਦ ਰੱਖਣਾ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ | ਸਥਿਤੀ ਨੂੰ ਦੇਖਦੇ ਹੋਏ ਮੌਕੇ 'ਤੇ ਪਹੁੰਚੇ ਮੀਡੀਆ ਕਰਮੀਆਂ ਨੇ ਮਜ਼ਦੂਰਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਤੇ ਪਹਿਲ ਕਰਦੇ ਹੋਏ ਤਾਲਾ ਖੁੱਲ੍ਹਵਾਉਣ ਵਿਚ ਸਹਿਯੋਗ ਕੀਤਾ | ਇਸ ਤੋਂ ਬਾਅਦ ਮਜ਼ਦੂਰਾਂ ਨੇ ਰਾਹਤ ਦੀ ਸਾਹ ਲਈ ਤੇ ਮੀਡੀਆ ਦਾ ਧੰਨਵਾਦ ਕੀਤਾ | ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਲੇਬਰ ਸ਼ੈਡ ਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਨਿਯਮਿਤ ਤੌਰ 'ਤੇ ਖੁੱਲ੍ਹਾ ਰੱਖਿਆ ਜਾਵੇ, ਤਾਂ ਜੋ ਉਹ ਕੰਮ ਦੌਰਾਨ ਆਰਾਮ ਕਰ ਸਕਣ ਤੇ ਜ਼ਰੂਰੀ ਸੁਵਿਧਾਵਾਂ ਦਾ ਲਾਭ ਲੈ ਸਕਣ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਉਹ ਅੱਗੇ ਵੀ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੇ | ਇਸ ਪੂਰੇ ਘਟਨਾ ਚੱਕਰ ਨੇ ਮਜ਼ਦੂਰਾਂ ਦੀਆਂ ਮੂਲਭੂਤ ਸੁਵਿਧਾਵਾਂ ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜੇ੍ਹ ਕਰ ਦਿੱਤੇ ਹਨ |
Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਗਿਆਨ ਦੀ ਸਾਧਨਾ ਨਾਲ ਹੀ ਅਸਲੀ ਸ਼ਾਂਤੀ ਸੰਭਵ ਹੈ-ਸਵਾਮੀ ਹਰੀਸ਼ਾਨੰਦ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਵਿਚ ਵਾਪਰੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲੈ ਕੇ ਰਾਜਪਾਲ ਮੁੱਖ ਮੰਤਰੀ ਵਿਰੁੱਧ ਕਾਰਵਾਈ ਕਰਨ-ਕਾਂਗਰਸ...
Ad Position 24