06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸਾਹਿਤ ਕਲਸ਼ ਪਰਿਵਾਰ ਪਟਿਆਲਾ ਦੀ ਮਹੀਨਾਵਾਰ ਗੋਸ਼ਟੀ 'ਚ ਰਚਨਾਵਾਂ ਦੇ ਰੰਗ ਬਿਖਰੇ

Ad Position 21
No active advertisement
ਅਜੀਤ ਡੈਸਕ 05-05-2026
ਪਠਾਨਕੋਟ, 4 ਮਈ (ਸੰਧੂ)-ਸਾਹਿਤ ਕਲਸ਼ ਪਰਿਵਾਰ ਪਟਿਆਲਾ ਵਲੋਂ ਆਯੋਜਿਤ ਮਹੀਨਾਵਾਰ ਗੋਸ਼ਟੀ ਦੌਰਾਨ ਸਾਹਿਤਕ ਮਾਹੌਲ ਦੇ ਰੰਗ ਦੇਖਣ ਨੂੰ ਮਿਲੇ | ਸਮਾਗਮ 'ਚ ਵਿਸ਼ੇਸ਼ ਮਹਿਮਾਨਾਂ ਵਜੋਂ ਦਿਨੇਸ਼ ਸੂਦ, ਪਵਨ ਗੋਇਲ, ਮੰਜੂ ਤੇ ਰਾਜਪਾਲ ਕੌਰ ਮਸਤ ਨੇ ਸ਼ਿਰਕਤ ਕੀਤੀ | ਮੰਚ ਦੇ ਸੰਸਥਾਪਕ ਸ਼ਾਇਰ ਸਾਗਰ ਸੂਦ ਸੰਜੇ ਨੇ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕੀਤਾ | ਇਸ ਗੋਸ਼ਟੀ 'ਚ ਕਰੀਬ 30 ਸਾਹਿਤਕਾਰਾਂ ਨੇ ਆਪਣੀਆਂ ਬਿਹਤਰੀਨ ਰਚਨਾਵਾਂ ਪੇਸ਼ ਕਰਦਿਆਂ ਮਾਂ ਸਰਸਵਤੀ ਦੇ ਚਰਨਾਂ ਵਿਚ ਹਾਜ਼ਰੀ ਲਗਾਈ | ਕਵਿਤਾ, ਗ਼ਜ਼ਲ ਤੇ ਲੇਖਾਂ ਰਾਹੀਂ ਹਾਜ਼ਰ ਦਰਸ਼ਕਾਂ ਨੂੰ ਰੰਗੀਨ ਸਾਹਿਤਿਕ ਅਨੁਭਵ ਪ੍ਰਦਾਨ ਕੀਤਾ ਗਿਆ | ਸਮਾਗਮ ਦੇ ਅੰਤ ਵਿਚ ਸਾਹਿਤ ਕਲਸ਼ ਪਰਿਵਾਰ ਦੇ ਮੈਂਬਰਾਂ ਦਾ ਸਾਂਝਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ | ਇਸ ਮੌਕੇ ਇਕ ਖ਼ਾਸ ਐਲਾਨ ਕਰਦੇ ਹੋਏ ਸੰਸਥਾਪਕ ਸਾਗਰ ਸੂਦ ਨੇ ਦੱਸਿਆ ਕਿ ਜਲਦ ਹੀ ਸਾਹਿਤ ਕਲਸ਼ ਪਬਲੀਕੇਸ਼ਨ ਵਲੋਂ 'ਪਿਤਾ ਜੀ' ਨੂੰ ਸਮਰਪਿਤ ਇਕ ਮੁਫ਼ਤ ਸੰਕਲਨ ਪ੍ਰਕਾਸ਼ਿਤ ਕੀਤਾ ਜਾਵੇਗਾ, ਜਿਸ ਦਾ ਵਿਸ਼ੇਸ਼ ਸਮਾਗਮ ਵਿਚ ਵਿਮੋਚਨ ਕੀਤਾ ਜਾਵੇਗਾ | ਇਸ ਗੋਸ਼ਟੀ ਨੂੰ ਯਾਦਗਾਰ ਬਣਾਉਣ ਵਾਲਿਆਂ ਵਿਚ ਵਰਿੰਦਰ ਕੌਰ, ਖੁਸ਼ਪ੍ਰੀਤ ਕੌਰ, ਪੁਨੀਤ ਗੋਇਲ, ਜਗਦੀਸ਼ ਜੱਗੀ, ਵਿਜੈ ਕੁਮਾਰ, ਗੁਰਪ੍ਰੀਤ ਢਿੱਲੋਂ, ਅਨਵਰ ਹੁਸੈਨ, ਕਿ੍ਸ਼ਨ ਲਾਲ ਧੀਮਾਨ, ਡਾ: ਜੈਦੀਪ, ਤੇਜਿੰਦਰ ਅੰਜਾਨਾ, ਡਾ: ਵੰਦਨਾ, ਅਮਰਪ੍ਰੀਤ ਕੌਰ, ਅਲਕਾ ਅਰੋੜਾ, ਸੰਜੇ ਦਰਦੀ, ਮਧੂ ਮਧੁਮਨ, ਮੋਹਿੰਦਰ ਜੱਗੀ, ਪਰਵਿੰਦਰ ਸ਼ੌਖ, ਹਰੀ ਦੱਤ ਹਬੀਬ, ਨਰਗਿਸ ਤਨਹਾ, ਰਾਜੇਸ਼ ਕੋਟੀਆ, ਪ੍ਰਵੀਨ ਵਰਮਾ, ਬਲਜਿੰਦਰ ਸਰੋਏ ਅਤੇ ਸਾਗਰ ਸੂਦ ਸੰਜੇ ਸਮੇਤ ਹੋਰ ਕਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਨੌਰੰਗਪੁਰ ਫੋਕਲ ਪੁਆਇੰਟ ਵਿਖੇ ਪੱਕਾ ਸ਼ੈੱਡ ਨਾ ਹੋਣ ਕਾਰਨ ਕਿਸਾਨ ਖੁੱਲ੍ਹੇ ਆਸਮਾਨ ਹੇਠ ਫ਼ਸਲ ਵੇਚਣ ਨੂੰ ਮਜਬੂਰ ਅਗਲੀ ਖ਼ਬਰ ਕਿ੍ਕਟ ਟੂਰਨਾਮੈਂਟ ਦੌਰਾਨ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਖਿਡਾਰੀਆਂ ਦੀ ਕੀਤੀ ਹੌਂਸਲਾ ਅਫਜ਼ਾਈ
Ad Position 24