06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਨੇਚਰ ਪਾਰਕ 'ਚ ਲੱਗੇ ਝੂਲੇ ਟੁੱਟੇ

Ad Position 21
No active advertisement
ਅਜੀਤ ਡੈਸਕ 05-05-2026
ਪਠਾਨਕੋਟ, 4 ਮਈ (ਸੁਮਿਤ)-ਡਲਹੌਜ਼ੀ ਰੋਡ ਸਥਿਤ ਨੇਚਰ ਪਾਰਕ 'ਚ ਲੱਗੇ ਝੂਲੇ ਟੁੱਟੇ ਹੋਣ ਨੂੰ ਲੈ ਕੇ ਸਮਾਜ ਸੇਵਕ ਜੰਗੀ ਲਾਲ ਅਰੋੜਾ ਨੇ ਗਹਿਰਾ ਰੋਸ ਜਤਾਇਆ ਹੈ | ਉਨ੍ਹਾਂ ਦੱਸਿਆ ਕਿ ਇਹ ਪਾਰਕ ਸ਼ਹਿਰ ਵਾਸੀਆਂ ਲਈ ਇਕ ਮੁੱਖ ਸੈਰਗਾਹ ਹੈ, ਜਿੱਥੇ ਸਵੇਰੇ ਤੇ ਸ਼ਾਮ ਦੇ ਸਮੇਂ ਵੱਡੀ ਗਿਣਤੀ ਵਿਚ ਲੋਕ ਟਹਿਲਣ ਆਉਂਦੇ ਹਨ | ਖ਼ਾਸ ਕਰਕੇ ਬੱਚੇ ਤੇ ਬਜ਼ੁਰਗ ਇੱਥੇ ਸਮਾਂ ਬਿਤਾਉਣ ਲਈ ਪਹੁੰਚਦੇ ਹਨ, ਪਰ ਝੂਲਿਆਂ ਦੇ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜੰਗੀ ਲਾਲ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਪਾਰਕ ਦੀ ਹਾਲਤ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ | ਝੂਲਿਆਂ ਦੇ ਟੁੱਟੇ ਹੋਣ ਨਾਲ ਬੱਚਿਆਂ ਦੀ ਸੁਰੱਖਿਆ 'ਤੇ ਵੀ ਖ਼ਤਰਾ ਬਣਿਆ ਹੋਇਆ ਹੈ | ਉਨ੍ਹਾਂ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਝੂਲਿਆਂ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕ ਸੁਰੱਖਿਅਤ ਢੰਗ ਨਾਲ ਪਾਰਕ ਦਾ ਆਨੰਦ ਲੈ ਸਕਣ | ਸਥਾਨਕ ਲੋਕਾਂ ਨੇ ਵੀ ਇਸ ਸਮੱਸਿਆ ਨੂੰ ਲੈ ਕੇ ਚਿੰਤਾ ਜਤਾਈ ਹੈ ਤੇ ਕਿਹਾ ਹੈ ਕਿ ਜੇ ਸਮੇਂ ਰਹਿੰਦੇ ਧਿਆਨ ਨਾ ਦਿੱਤਾ ਗਿਆ ਤਾਂ ਕੋਈ ਹਾਦਸਾ ਹੋ ਸਕਦਾ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਾਰਕ ਦੀ ਨਿਯਮਿਤ ਦੇਖਭਾਲ ਯਕੀਨੀ ਬਣਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਵੇਂ ਖੇਡ ਸਟੇਡੀਅਮ ਦਾ ਕੈਬਨਿਟ ਮੰਤਰੀ ਪੰਜਾਬ ਵਲੋਂ ਉਦਘਾਟਨ ਅਗਲੀ ਖ਼ਬਰ ਅਰਸ਼ਦੀਪ ਸਿੰਘ ਲੁਬਾਣਾ ਨੇ ਏ.ਡੀ.ਸੀ. (ਜ) ਦਾ ਅਹੁਦਾ ਸੰਭਾਲਿਆ <br/>
Ad Position 24