ਗੁਰਦਾਸਪੁਰ, 8 ਮਈ (ਚੱਕਰਾਜਾ)-ਸਰਕਾਰੀ ਸਕੂਲ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਤੇ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਸੂਬੇ ਦੀ ਮਾਨ ਸਰਕਾਰ ਵਚਨਬੱਧ ਹੈ | ਇਹ ਵਿਚਾਰ 'ਆਪ' ਦੇ ਹਲਕਾ ਇੰਚਾਰਜ ਰਮਨ ਬਹਿਲ ਨੇ ਸਥਾਨਕ ਪੀ. ਐਮ. ਸ੍ਰੀ ਸ.ਸ.ਸ.ਸ ਕੰਨਿਆ ਸਕੂਲ ਵਿਖੇ ਬਣੇ ਦੋ ਆਧੁਨਿਕ ਕਲਾਸ-ਰੂਮ ਦਾ ਉਦਘਾਟਨ ਕਰਨ ਸਮੇਂ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਹਲਕਾ ਇੰਚਾਰਜ ਬਹਿਲ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਸਿੱਖਿਆ, ਸਿਹਤ ਤੇ ਹੋਰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਤੇ 'ਆਪ' ਸਰਕਾਰ ਨੇ ਕਈ ਲੋਕ-ਹਿਤ ਇਤਿਹਾਸਿਕ ਫੈਸਲੇ ਲੈ ਕੇ ਸ਼ਲਾਘਾਯੋਗ ਕਦਮ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਸਰਕਾਰੀ ਸਕੂਲ 'ਚ ਵਿਦਿਆਰਥੀਆਂ ਨੂੰ ਹਰ ਸੰਭਵ ਸੁਵਿਧਾਵਾਂ ਦੇਣ ਲਈ ਯਤਨਸ਼ੀਲ ਹੈ | ਇਸ ਸਕੂਲ ਨੂੰ 14 ਨਵੇਂ ਕੰਪਿਊਟਰ, 4 ਐਲ.ਈ.ਡੀ ਪੈਨਲ ਮੁਹੱਈਆ ਕਰਵਾਏ ਹਨ | ਸਕੂਲ ਇੰਚਾਰਜ ਅਰਚਨਾ ਜੋਸ਼ੀ ਨੇ ਮੁੱਖ ਮਹਿਮਾਨ ਰਮਨ ਬਹਿਲ ਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਕੂਲ ਦੀਆਂ ਪ੍ਰਾਪਤੀਆਂ 'ਤੇ ਰੌਸ਼ਨੀ ਪਾਈ | ਪਿ੍ੰਸੀਪਲ ਬਲਜਿੰਦਰ ਕੌਰ ਨੇ ਸਕੂਲ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦੀ ਅਪੀਲ ਕੀਤੀ | ਇਸ ਮੌਕੇ ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਅਸ਼ਵਨੀ ਸ਼ਰਮਾ, ਲੈਕਚਰਾਰ ਵਿਪਨ ਕੁਮਾਰ ਨੇ ਵੀ ਸੰਬੋਧਨ ਕੀਤਾ | ਅੰਤ ਵਿਚ ਹਲਕਾ ਇੰਚਾਰਜ ਰਮਨ ਬਹਿਲ, ਪਿ੍ੰਸੀਪਲ ਤੇ ਸਕੂਲ ਵਲੋਂ ਵੱਖ-ਵੱਖ ਖੇਤਰ 'ਚ ਅੱਵਲ ਰਹੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ | ਕਰਮਜੀਤ ਕੌਰ ਨੇ ਸਟੇਜ ਦਾ ਬਾਖ਼ੂਬੀ ਮੰਚ ਸੰਚਾਲਨ ਕੀਤਾ | ਇਸ ਮੌਕੇ ਸਿੱਖਿਆ ਹਲਕਾ ਕੋਆਰਡੀਨੇਟਰ ਅਸ਼ਵਨੀ ਸ਼ਰਮਾ, ਮੁੱਖ ਮੰਤਰੀ ਤੀਰਥ ਯਾਤਰਾ ਹਲਕਾ ਕੋਆਰਡੀਨੇਟਰ ਗਗਨ ਮਹਾਜਨ, ਇੰਪਰੂਵਮੈਂਟ ਦੇ ਟਰੱਸਟੀ ਹਿਤੇਸ਼ ਮਹਾਜਨ, ਬਲਾਕ ਪ੍ਰਧਾਨ ਰਾਜੇਸ਼ ਤਿੱਬੜ, ਹੇਮਰਾਜ ਗਿੱਲ, ਸੋਸ਼ਲ ਮੀਡੀਆ ਬਲਾਕ ਪ੍ਰਧਾਨ ਰਿਸ਼ੀ ਕਾਂਤ, ਸਕੂਲ ਇੰਚਾਰਜ ਅਰਚਨਾ ਜੋਸ਼ੀ, ਸਕੂਲ ਚੇਅਰਮੈਨ ਦੀਪਿਕਾ ਸ਼ਰਮਾ, ਲੈਕਚਰਾਰ ਵਿਪਨ ਕੁਮਾਰ, ਅਨਿਲ ਬਨੋਟ, ਸੁਖਦੇਵ ਸਿੰਘ, ਗੁਰਮੀਤ ਸਿੰਘ, ਸੀਮਾ ਰਾਣੀ, ਪੰਕਜ ਸ਼ਰਮਾ, ਰਜਿੰਦਰ ਸਿੰਘ, ਸੰਸਾਰ ਸਿੰਘ, ਕੁਲਵਿੰਦਰ ਕੌਰ, ਰੋਜ਼ੀ ਗੁਪਤਾ, ਰੁਚਿਕਾ, ਸੁਮਨ ਬਾਲਾ, ਮਨਦੀਪ ਕੌਰ ਆਦਿ ਮੌਜੂਦ ਸਨ |