ਕੋਟਲੀ ਸੂਰਤ ਮੱਲ੍ਹੀ, 8 ਮਈ (ਕੁਲਦੀਪ ਸਿੰਘ ਨਾਗਰਾ)-ਜੀ.ਜੀ.ਐੱਸ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਅਹੁਦਾ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਰੱਬੀ ਬਾਣੀ ਦੇ ਸ਼ਬਦ ਗਾਇਨ ਨਾਲ ਹੋਈ ਤੇ ਇਸ ਤੋਂ ਬਾਅਦ ਦੀਪਕ ਜਗਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਵਲੋਂ ਸੁੰਦਰ ਨਾਚ ਪੇਸ਼ ਕੀਤਾ ਗਿਆ ਤੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪਰੇਡ ਵੀ ਕੀਤੀ ਗਈ | ਵਿਦਿਆਰਥੀਆਂ ਦੀ ਚੋਣ ਦੌਰਾਨ 10ਵੀਂ ਜਮਾਤ ਦਾ ਵਿਦਿਆਰਥੀ ਗੁਰਦੇਨ ਸਿੰਘ ਮੁੱਖ ਲੜਕਾ ਤੇ ਗੁਰਲੀਨ ਕੌਰ ਮੁੱਖ ਲੜਕੀ ਨਿਯੁਕਤ ਕੀਤੇ ਗਏ, ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਲਈ ਸਹੁੰ ਚੁੱਕੀ | 10ਵੀਂ ਜਮਾਤ ਦੇ ਅਭਿਜੋਤ ਸਿੰਘ ਨੂੰ ਖੇਡਾਂ ਦਾ ਕੈਪਟਨ ਤੇ ਅਨੁਰੀਤ ਕੌਰ ਨੂੰ ਉਪ ਖੇਡ ਕੈਪਟਨ ਨਿਯੁਕਤ ਕੀਤਾ ਗਿਆ | ਬਿਆਸ ਹਾਊਸ ਲਈ ਅਭਿਰਾਜ ਸਿੰਘ ਨੂੰ ਕੈਪਟਨ ਤੇ ਸ਼ੁਭਨੀਤ ਕੌਰ ਨੂੰ ਉਪ ਕੈਪਟਨ, ਜਿਹਲਮ ਹਾਊਸ ਲਈ ਗੁਰਨੂਰ ਸਿੰਘ ਨੂੰ ਕੈਪਟਨ ਤੇ ਗੁਰਨੀਤ ਕੌਰ ਨੂੰ ਉਪ ਕੈਪਟਨ, ਰਾਵੀ ਹਾਊਸ ਲਈ ਹਿਮਾਂਸ਼ੂ ਸ਼ਰਮਾ ਨੂੰ ਕੈਪਟਨ ਤੇ ਸੁਖਮਨਪ੍ਰੀਤ ਕੌਰ ਨੂੰ ਉਪ ਕੈਪਟਨ ਤੇ ਸਤਲੁਜ ਹਾਊਸ ਲਈ ਆਯੁਸ਼ ਸਿੰਘ ਨੂੰ ਕੈਪਟਨ ਤੇ ਸੁਖਮਨਪ੍ਰੀਤ ਕੌਰ ਨੂੰ ਉਪ ਕੈਪਟਨ ਚੁਣਿਆ ਗਿਆ | ਪਿ੍ੰਸੀਪਲ ਸੋਨੀਆ ਮਹਾਜਨ ਨੇ ਵਿਦਿਆਰਥੀਆਂ ਨੂੰ ਲੀਡਰਸ਼ਿਪ, ਅਨੁਸ਼ਾਸਨ ਅਤੇ ਟੀਮ ਵਰਕ ਦੀ ਮਹੱਤਤਾ ਬਾਰੇ ਦੱਸਿਆ, ਜਦੋਂ ਕਿ ਸਕੂਲ ਦੇ ਡਾਇਰੈਕਟਰ ਅਯੋਧ ਸਿੰਘ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਸ਼ਠਾ ਨਾਲ ਨਿਭਾਉਣ | ਸੰਸਥਾ ਦੇ ਅੱੈਮ.ਡੀ. ਹਰਦਿਆਲ ਸਿੰਘ ਤੇ ਚੇਅਰਪਰਸਨ ਬਲਜਿੰਦਰ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਅਖੀਰ 'ਚ ਸਭ ਨੇ ਨਵੇਂ ਚੁਣੇ ਗਏ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਵਧਾਈ ਦਿੱਤੀ, ਜਦੋਂ ਕਿ ਸਮਾਗਮ ਵਿਚ ਪਿ੍ੰਸੀਪਲ ਸਤਨਾਮ ਸਿੰਘ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ |