23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 09-05-2026
ਧਾਰੀਵਾਲ, 8 ਮਈ (ਸਵਰਨ ਸਿੰਘ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਸਾਥੀ ਹਰਕਿਰਪਾਲ ਸਿੰਘ ਸੋਹਲ ਦੀ ਅਗਵਾਈ 'ਚ ਧਾਰੀਵਾਲ ਵਿਖੇ ਹੋਈ, ਜਿਸ 'ਚ ਹਜ਼ਾਰਾ ਸਿੰਘ ਗਿੱਲ ਸੂਬਾ ਆਗੂ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਦੀ ਕਾਰਵਾਈ ਸਬੰਧੀ ਸਕੱਤਰ ਮਹਿੰਦਰਪਾਲ ਸਿੰਘ ਤੇ ਹਜ਼ਾਰਾ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਮੌਜ਼ੂਦਾ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਣਦੇ ਹੱਕਾਂ ਦੀ ਪੂਰਤੀ ਕਰਨ ਤੋਂ ਭਗੌੜਾ ਹੋ ਗਈ ਹੈ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੀ ਬਜਾਏ ਕੋਰਟਾਂ ਦੇ ਫ਼ੈਸਲਿਆਂ ਨੂੰ ਉੱਚ ਅਦਾਲਤਾਂ 'ਚ ਅਪੀਲਾਂ ਲਗਾ ਕੇ ਡੰਗ ਟਪਾ ਰਹੀ ਹੈ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਕੁਰਸੀ ਬਚਾਉਣ ਤੋਂ ਇਲਾਵਾ ਹੋਰ ਕੋਈ ਮਸਲਾ ਨਜ਼ਰ ਨਹੀਂ ਆ ਰਿਹਾ ਤੇ ਪੰਜਾਬ ਦਾ ਕੀਮਤੀ ਖਜ਼ਾਨਾ ਮੁਫ਼ਤ ਦੀਆਂ ਰਿਊੜੀਆਂ 'ਤੇ ਖਰਚ ਕਰਕੇ ਪੰਜਾਬ ਨੂੰ ਕਰਜ਼ਾਈ ਕੀਤਾ ਜਾ ਰਿਹਾ ਹੈ | ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜ਼ਮੈਂਟ ਤੋਂ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕਰਨ ਦੀ ਮੰਗ ਕਰਦੇ ਹੋਏ ਅਤੇ ਪਾਵਰਕਾਮ ਮੈਨੇਜ਼ਮੈਂਟ ਨਾਲ 30 ਅਪ੍ਰੈਲ 2026 ਨੂੰ ਸਾਂਝੇ ਮੰਚ ਨਾਲ ਹੋਈ ਮੀਟਿੰਗ ਵਿਚ ਬਣੀਆਂ ਸਹਿਮਤੀਆਂ ਨੂੰ ਸਮਾਂਬੱਧ ਲਾਗੂ ਕਰਨ ਦੀ ਚਿਤਾਵਨੀ ਦਿੱਤੀ | ਇਸ ਮੌਕੇ ਵਰਿੰਦਰ ਸਿੰਘ, ਵਰਿਦਰ ਕੁਮਾਰ, ਤਰਸੇਮ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ ਗੋਸਲ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਸੋਹਲ, ਜੋਗਿੰਦਰ ਸਿੰਘ, ਸੱਤਪਾਲ ਸਿੰਘ, ਵਜੀਰ ਸਿੰਘ, ਕੁਲਵੰਤ ਸਿੰਘ, ਕੁਲਵੰਤ ਸਿੰਘ ਸੱਗੂ, ਅਸ਼ੋਕ ਕੁਮਾਰ, ਹਰਪਾਲ ਸਿੰਘ, ਦਵਿੰਦਰ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ, ਕਸ਼ਮੀਰ ਸਿੰਘ, ਪਰਮਜੀਤ ਸਿੰਘ, ਲਖਮਿੱਤਰ ਸਿੰਘ, ਨੱਥਾ ਰਾਮ, ਜਗੀਰ ਸਿੰਘ, ਸਵਰਨ ਸਿੰਘ, ਬਲਵਿੰਦਰ ਸਿੰਘ, ਸਵਰਨ ਮਸੀਹ, ਨਜੀਰ ਮਸੀਹ, ਅਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਲ ਭਵਨ ਵਿਖੇ ਨਸ਼ਾ ਮੁਕਤੀ ਤੇ ਮਨੁੱਖਤਾ ਦੇ ਮੁੱਲਾਂ ਸਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਮੁਹੱਲਾ ਨਵੀਂ ਅਬਾਦੀ ਦੀ ਮੁੱਖ ਗਲੀ 'ਚ ਖੜੇ੍ਹ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ <br/>
Ad Position 24