ਕਲਾਨੌਰ, 8 ਮਈ (ਪੁਰੇਵਾਲ)-ਬੀਤੇ ਸਮਿਆਂ 'ਚ ਹੋਏ ਧਮਾਕਿਆਂ ਦੀ ਨਿਖੇਧੀ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਕੁਲਦੀਪ ਸਿੰਘ ਕਾਹਲੋਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਧਮਾਕਿਆਂ 'ਤੇ ਭਾਜਪਾ ਦੀ ਸਾਜ਼ਿਸ ਦੱਸਣ ਦੇ ਬਿਆਨ ਨੂੰ ਵੀ ਮੰਦਭਾਗਾ ਦੱਸਿਆ ਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਸੁਧਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਪੁੱਠੇ ਬਿਆਨ ਦੇ ਕੇ ਮਾਹੌਲ ਨੂੰ ਹੋਰ ਵਿਗਾੜਨਾ ਚਾਹੀਦਾ ਹੈ | ਹਲਕਾ ਇੰਚਾਰਜ ਕਾਹਲੋਂ ਨੇ ਕਿਹਾ ਕਿ ਕੰਧ 'ਤੇ ਲਿਖਿਆ ਹੈ ਕਿ ਪੰਜਾਬ 'ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਡੇ ਸਮਰਥਨ ਨਾਲ ਆਉਣ ਵਾਲੀ ਹੈ, ਜਿਸ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖ ਕੇ ਕੇਂਦਰ ਸਰਕਾਰ 'ਤੇ ਬੇਬੁਨਿਆਦ ਬਿਆਨਬਾਜ਼ੀ ਕਰ ਰਿਹਾ ਹੈ | ਕਾਹਲੋਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਆਪਣਾ ਰਾਜ ਪ੍ਰਬੰਧ ਸੁਧਾਰ ਕੇ ਆਪਣੇ ਖੂਫੀਆ ਨੈੱਟਵਰਕ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਜਿਸ ਨਾਲ ਅਜਿਹੀਆ ਦੇਸ਼ ਵਿਰੋਧੀ ਘਟਨਾਵਾਂ ਨੂੰ ਨਕੇਲ ਪੈ ਸਕੇ |