ਅੱਚਲ ਸਾਹਿਬ, 8 ਮਈ (ਗੁਰਚਰਨ ਸਿੰਘ)-ਬਿਨ੍ਹਾਂ ਕਿਸੇ ਭੇਦ ਭਾਵ ਪਿੰਡ ਅੰਮੋਨੰਗਲ ਦੇ ਕਰੀਬ 40 ਸਾਲਾਂ ਤੋਂ ਰੁਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਸੰਤੋਖ ਸਿੰਘ ਅੰਮੋਨੰਗਲ ਵਲੋਂ ਪਿੰਡ ਦੀਆਂ ਬਹਿਕਾਂ ਦੇ ਰਸਤਿਆਂ ਤੇ ਇੰਟਰਲਾਕ ਲਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ | ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵਲੋਂ ਜਾਰੀ ਕੀਤੀ ਗਈ ਗ੍ਰਾਂਟ ਨਾਲ ਪਿੰਡ ਦੇ ਜਿਥੇ ਹੋਰ ਵਿਕਾਸ ਕਾਰਜ ਕਰਵਾਏ ਗਏ ਹਨ, ਉਥੇ ਲੰਬੇ ਸਮੇਂ ਤੋਂ ਕੱਚੇ ਬਹਿਕਾਂ ਦੇ ਰਸਤੇ ਵੀ ਪੱਕੇ ਕਰਵਾਏ ਗਏ ਹਨ, ਜਿਨ੍ਹਾਂ ਵਿਚ ਮੰਗਲ ਸਿੰਘ ਦਾ ਕਰੀਬ 1500 ਫੁੱਟ, ਹਰਮਨਪ੍ਰੀਤ ਸਿੰਘ 550 ਫੁੱਟ ਅਤੇ ਕਵਲਜੀਤ ਸਿੰਘ 300 ਫੁੱਟ, ਹਰਜਿੰਦਰ ਸਿੰਘ 350 ਫੁੱਟ ਰਿਸ਼ਤਿਆਂ 'ਤੇ ਇੰਟਰਲਾਕ ਟਾਇਲ ਲਾ ਕੇ ਰਸਤੇ ਪੱਕੇ ਕੀਤੇ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਲੰਮੇਂ ਸਮੇਂ ਤੋਂ ਮੰਗ ਸੀ ਕਿ ਰਸਤੇ ਪੱਕੇ ਕੀਤੇ ਜਾਣ | ਸਰਪੰਚ ਸੰਤੋਖ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਜੋ ਵੀ ਗ੍ਰਾਂਟ ਦਿੱਤੀ ਜਾਵੇਗੀ, ਉਸ ਨੂੰ ਬਿਨ੍ਹਾਂ ਕਿਸੇ ਭੇਦ ਭਾਵ ਪੂਰੀ ਇਮਾਨਦਾਰੀ ਨਾਲ ਪਿੰਡ ਦੇ ਵਿਕਾਸ ਕਾਰਜ ਲਈ ਖ਼ਰਚੀ ਜਾਵੇਗੀ | ਇਸ ਮੌਕੇ ਸੀਨੀਅਰ ਆਗੂ ਅਵਤਾਰ ਸਿੰਘ, ਮਨਦੀਪ ਸਿੰਘ ਮੰਨਾ, ਨੰਬਰਦਾਰ ਲਖਵਿੰਦਰ ਸਿੰਘ, ਕੰਵਲਜੀਤ ਸਿੰਘ, ਸਤਨਾਮ ਸਿੰਘ, ਪੰਚ ਸਰਦੂਲ ਸਿੰਘ, ਪੰਚ ਜਗਤਾਰ ਸਿੰਘ, ਪੰਚ ਕਵਲਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ |