20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪਠਾਨਕੋਟ ਪੁਲਿਸ ਵਲੋਂ ਹੈਰੋਇਨ ਸਮੇਤ ਮਹਿਲਾ ਸਣੇ 5 ਕਾਬੂ

Ad Position 21
No active advertisement
ਅਜੀਤ ਡੈਸਕ 09-05-2026
ਪਠਾਨਕੋਟ, 8 ਮਈ (ਵਿਨੋਦ)-ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵਲੋਂ ਵੱਖ-ਵੱਖ ਛਾਪਿਆਂ ਦੌਰਾਨ 13.24 ਗ੍ਰਾਮ ਹੈਰੋਇਨ ਸਮੇਤ ਇਕ ਮਹਿਲਾ ਸਹਿਤ 5 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਡਵੀਜ਼ਨ ਨੰਬਰ-1 ਦੇ ਸਬ ਇੰਸਪੈਕਟਰ ਬਲਵੀਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਵਲੋਂ 2 ਵਿਅਕਤੀ 6.40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਗਏ | ਦੋਸ਼ੀਆਂ ਦੀ ਪਹਿਚਾਣ ਸੇਬ ਉਰਫ਼ ਲਿਚੀ ਪੁੱਤਰ ਪ੍ਰਦੀਪ ਵਾਸੀ ਸੁੰਦਰ ਨਗਰ ਪਠਾਨਕੋਟ, ਅਮਿਤ ਉਰਫ ਮਿੱਠੂ ਪੁੱਤਰ ਸ਼ਾਮ ਲਾਲ ਕੱਚੇ ਕੁਆਰਟਰ ਪਠਾਨਕੋਟ ਦੇ ਰੂਪ ਵਿਚ ਹੋਈ ਹੈ, ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-ਇਕ ਵਿਚ ਐਨ. ਡੀ. ਪੀ. ਸੀ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਇਸੇ ਤਰ੍ਹਾਂ ਡਵੀਜ਼ਨ ਨੰਬਰ-2 ਦੀ ਪੁਲਿਸ ਵਲੋਂ ਇਕ ਮਹਿਲਾ ਸਮੇਤ 3 ਵਿਅਕਤੀਆਂ ਨੂੰ 6.84 ਹੈਰੋਇਨ ਸਮੇਤ ਕਾਬੂ ਕੀਤਾ | ਜਿਨ੍ਹਾਂ ਦੀ ਪਹਿਚਾਣ ਦੀਪਕ ਕੁਮਾਰ ਸੋਨੰੂ ਪੁੱਤਰ ਮਨੋਹਰ ਲਾਲ ਵਾਸੀ ਮੁਹੱਲਾ ਗਾਂਧੀ ਪਠਾਨਕੋਟ, ਪ੍ਰੀਆ ਦੇਵੀ ਪਤਨੀ ਅਰੁਣ ਕੁਮਾਰ ਢਾਕੀ ਪਠਾਨਕੋਟ, ਪੁਨੀਤ ਪੁੱਤਰ ਰਜਿੰਦਰ ਮੁਹੱਲਾ ਸਰਾਈਾ ਪਠਾਨਕੋਟ ਦੇ ਰੂਪ ਵਿਚ ਹੋਈ ਹੈ | ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-ਦੋ ਵਿਚ ਐਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਅÏਰਤਾਂ 'ਤੇ ਜਬਰ ਬੰਦ ਕੀਤੇ ਜਾਣ-ਕਾ: ਸੁਭਾਸ਼ ਮੱਟੂ ਅਗਲੀ ਖ਼ਬਰ ਜਲੰਧਰ ਤੇ ਅੰਮਿ੍ਤਸਰ 'ਚ ਹੋਏ ਧਮਾਕਿਆਂ ਤੋਂ ਬਾਅਦ ਪਠਾਨਕੋਟ 'ਚ ਪੁਲਿਸ ਤੇ ਸੁਰੱਖਿਆ ਬਲਾਂ ਵਲੋਂ ਵਧਾਈ ਚੌਕਸੀ
Ad Position 24