ਪਠਾਨਕੋਟ, 8 ਮਈ (ਵਿਨੋਦ)-ਜਨਵਾਦੀ ਇਸਤਰੀ ਸਭਾ ਪਠਾਨਕੋਟ ਦੀ ਜਨਰਲ ਬਾਡੀ ਮੀਟਿੰਗ ਆਗੂ ਸੁਧਾ ਰਾਣੀ ਦੀ ਅਗਵਾਈ ਵਿਚ ਹੋਈ | ਜਿਸ ਨੂੰ ਜਨਵਾਦੀ ਇਸਤਰੀ ਸਭਾ ਦੇ ਸੂਬਾਈ ਆਗੂ ਕਾ: ਸੁਭਾਸ਼ ਮੱਟੂ ਉਚੇਚੇ ਤੌਰ 'ਤੇ ਪਹੁੰਚੇ | ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾ: ਮੱਟੂ ਨੇ ਕਿਹਾ ਕਿ ਅÏਰਤਾਂ 'ਤੇ ਹੋ ਰਹੇ ਜ਼ੁਲਮ ਬੰਦ ਹੋਣੇ ਚਾਹੀਦੇ ਹਨ | ਦਾਜ ਸਬੰਧੀ ਕਾਨੰੂਨ ਸਖ਼ਤੀ ਨਾਲ ਲਾਗੂ ਹੋਣੇ ਚਾਹੀਦੇ ਹਨ | ਘਰੇਲੂ ਅÏਰਤਾਂ ਬਾਰੇ ਬਣੇ ਕਾਨੰੂਨ 2005 ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ | ਦਲਿਤ ਅÏਰਤਾਂ 'ਤੇ ਹੋ ਰਹੇ ਅੱਤਿਆਚਾਰ ਬੰਦ ਹੋਣੇ ਚਾਹੀਦੇ ਹਨ | ਇਹ ਸਭ ਕੁਝ ਲਾਗੂ ਕਰਵਾਉਣ ਲਈ ਜਥੇਬੰਦੀ ਅਤੇ ਏਕਤਾ ਜ਼ਰੂਰੀ ਹੈ | ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਹੀ ਇਕ ਗਰੰਟੀ ਹੈ | ਉਨ੍ਹਾਂ ਨੇ ਸੱਦਾ ਦਿੱਤਾ ਕਿ 29 ਮਈ ਨੂੰ ਹੋ ਰਹੀ ਜਲੰਧਰ ਰੈਲੀ ਵਿਚ ਵੱਡੀ ਗਿਣਤੀ 'ਚ ਪਹੁੰਚੋ | ਰੈਲੀ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜ਼ਿਲੇ੍ਹ ਦੀ ਜਨਰਲ ਸਕੱਤਰ ਕਾ: ਦੇਵੀ ਸੈਣੀ ਨੇ ਦੱਸਿਆ ਕਿ ਇਸਤਰੀ ਸਭਾ ਦਾ ਵੱਡਾ ਜਥਾ ਰੇਲ ਗੱਡੀ ਰਾਹੀਂ ਜਲੰਧਰ ਲਈ ਰਵਾਨਾ ਹੋਵੇਗਾ | ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ | ਕਾ: ਮੱਟੂ ਦਾ ਉਚੇਚੇ ਤੌਰ 'ਤੇ ਪਹੁੰਚਣ ਦਾ ਧੰਨਵਾਦ ਕੀਤਾ | ਉਨ੍ਹਾਂ ਭਰੋਸਾ ਦਿੱਤਾ ਕਿ ਪਠਾਨਕੋਟ ਤੋਂ ਅÏਰਤਾਂ ਦਾ ਵੱਡਾ ਜਥਾ ਸ਼ਾਮਿਲ ਹੋਵੇਗਾ | ਇਸ ਮੌਕੇ ਕਾ: ਗੁੱਡੋ ਦੇਵੀ, ਸੁਨੀਤਾ ਮਲਕਪੁਰ, ਕਾ: ਸੁਰੇਖਾ, ਸੀਤਾ ਦੇਵੀ, ਰਿਤੂ ਸੈਣੀ, ਬਸੰਤ ਕੌਰ ਅਤੇ ਜੋਤੀ ਹਾਜ਼ਰ ਸਨ |