20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 09-05-2026
ਪਠਾਨਕੋਟ, 8 ਮਈ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਨੇ ਪਠਾਨਕੋਟ-ਜੰਮੂ ਰਾਸ਼ਟਰੀ ਰਾਜ ਮਾਰਗ 'ਤੇ ਭਾਰਤ ਇੰਜੀਨੀਅਰਿੰਗ ਵਰਕਸ ਵਿਖੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ | ਜਿਸ ਦੀ ਪ੍ਰਧਾਨਗੀ ਕਲੱਬ ਪ੍ਰਧਾਨ ਰੋਮੀ ਵਡੈਹਰਾ ਨੇ ਕੀਤੀ | ਇਸ ਮੌਕੇ ਸਤੀਸ਼ ਮਹੇਂਦਰੂ ਮੁੱਖ ਮਹਿਮਾਨ ਸਨ | ਉਨ੍ਹਾਂ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ | ਕੈਂਪ ਵਿਚ ਚੌਹਾਨ ਮੈਡੀਸਿਟੀ ਹਸਪਤਾਲ ਦੇ ਅੱਖਾਂ ਦੇ ਚੈੱਕਅਪ ਵਿਭਾਗ ਦੀ ਟੀਮ ਨੇ ਨੇੜਲੇ ਵਰਕਸ਼ਾਪਾਂ ਵਿਚ ਕੰਮ ਕਰਨ ਵਾਲੇ ਕਾਰੀਗਰਾਂ ਅਤੇ ਪਿੰਡਾਂ ਦੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ | ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਟੈਸਟ ਵੀ ਮੁਫ਼ਤ ਕੀਤੇ ਗਏ | ਕੈਂਪ ਵਿਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸਿਹਤ ਸੇਵਾਵਾਂ ਦਾ ਲਾਭ ਉਠਾਇਆ | ਮੁੱਖ ਮਹਿਮਾਨ ਸਤੀਸ਼ ਮਹੇਂਦਰੂ ਨੇ ਕਿਹਾ ਕਿ ਅਜਿਹੇ ਸਮਾਜ ਸੇਵਾ ਕਾਰਜ ਲੋੜਵੰਦਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ | ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਚੇਅਰਮੈਨ ਰਾਜੇਸ਼ ਮਹਾਜਨ ਗੋਗੀ, ਸਕੱਤਰ ਸੰਦੀਪ ਕੋਹਲੀ ਤੇ ਮੈਨੇਜਰ ਨਿਤਿਨ ਮਹਾਜਨ ਨੇ ਦੱਸਿਆ ਕਿ ਕੈਂਪ 'ਚ 125 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਹੈ | ਜਿਸ ਵਿਚ 20 ਲੋਕਾਂ ਨੂੰ ਅੱਖਾਂ ਦੇ ਆਪ੍ਰੇਸ਼ਨ ਲਈ ਚੁਣਿਆ ਗਿਆ ਹੈ | ਜਿਨ੍ਹਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਚੌਹਾਨ ਮੈਡੀਸਿਟੀ ਹਸਪਤਾਲ ਵਲੋਂ ਮੁਫ਼ਤ ਕੀਤੇ ਜਾਣਗੇ | ਜਿਸ 'ਚ ਕਲੱਬ ਪ੍ਰਧਾਨ ਰੋਮੀ ਵਡੈਹਰਾ ਨੇ ਕਿਹਾ ਕਿ ਲਾਇਨਜ਼ ਕਲੱਬ ਲੋੜਵੰਦ ਲੋਕਾਂ ਲਈ ਅਜਿਹੇ ਕੈਂਪ ਲਗਾਉਂਦਾ ਰਹੇਗਾ ਤਾਂ ਜੋ ਉਹ ਆਪਣੀਆਂ ਅੱਖਾਂ ਦੀ ਜਾਂਚ ਕਰਵਾ ਸਕਣ | ਇਸ ਮੌਕੇ ਸੀ.ਐਸ. ਲਾਇਲਪੁਰੀ, ਸੰਦੀਪ ਕੋਹਲੀ, ਅਮਿਤ ਸਾਹਨੀ, ਸੁਰਿੰਦਰ ਮਹਾਜਨ, ਵਿਪਨ ਨਾਇਰ, ਅਵਤਾਰ ਅਬਰੋਲ, ਚੰਦਨ ਮਹੇਂਦਰੂ, ਡਾ: ਸਾਦੀਆ, ਡਾ: ਮੋਨਾ, ਡਾ: ਸੇ੍ਰਸ਼ਠ, ਪਿ੍ਆ, ਜਸ਼ਨ ਅਤੇ ਪਲਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਤੀਸ਼ ਜੱਟ ਪੰਮਾ ਵਲੋਂ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਠਾਕਰਪੁਰ ਵਿਖੇ ਏਅਰ ਕੰਡੀਸ਼ਨਰ ਲਗਵਾਏ ਅਗਲੀ ਖ਼ਬਰ ਅÏਰਤਾਂ 'ਤੇ ਜਬਰ ਬੰਦ ਕੀਤੇ ਜਾਣ-ਕਾ: ਸੁਭਾਸ਼ ਮੱਟੂ
Ad Position 24