28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਐੱਸ.ਸੀ. ਵਿੰਗ ਨੂੰ ਮਜ਼ਬੂਤ ਬਣਾ ਕੇ ਲੋਕਾਂ ਦੀ ਆਵਾਜ਼ ਨੂੰ ਕੀਤਾ ਜਾਵੇਗਾ ਬੁਲੰਦ-ਠੇਕੇਦਾਰ ਅਮਰਜੀਤ ਸਿੰਘ

Ad Position 21
No active advertisement
ਅਜੀਤ ਡੈਸਕ 10-05-2026
ਪਠਾਨਕੋਟ, 9 ਮਈ (ਸੰਧੂ)-ਆਮ ਆਦਮੀ ਪਾਰਟੀ ਐੱਸ.ਸੀ ਵਿੰਗ ਹਲਕਾ ਭੋਆ ਦੀ ਅਹਿਮ ਮੀਟਿੰਗ ਠੇਕੇਦਾਰ ਅਮਰਜੀਤ ਸਿੰਘ ਸੂਬਾ ਸਕੱਤਰ ਤੇ ਮਾਝਾ ਜ਼ੋਨ ਇੰਚਾਰਜ ਐੱਸ.ਸੀ ਵਿੰਗ ਅਤੇ ਆਪ ਦੇ ਭੋਆ ਤੋਂ 2017 ਵਿਚ ਉਮੀਦਵਾਰ ਰਹੇ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਦੌਰਾਨ ਪਾਰਟੀ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਅਤੇ ਐੱਸ.ਸੀ ਵਿੰਗ ਦੇ ਵਿਸਥਾਰ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਠੇਕੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਦੀ ਆਵਾਜ਼ ਬਣ ਕੇ ਕੰਮ ਕਰਦੀ ਆ ਰਹੀ ਹੈ | ਉਨ੍ਹਾਂ ਕਿਹਾ ਕਿ ਐੱਸ ਸੀ ਵਿੰਗ ਨੂੰ ਮਜ਼ਬੂਤ ਬਣਾਉਣ ਲਈ ਵਰਕਰਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ | ਉਨ੍ਹਾਂ ਦੱਸਿਆ ਕਿ ਪਾਰਟੀ ਲੀਡਰਸ਼ਿਪ ਵਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਉਨ੍ਹਾਂ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਯਤਨ ਕਰਨ | ਮੀਟਿੰਗ ਵਿਚ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸੰਗਠਨ ਨੂੰ ਮਜ਼ਬੂਤ ਬਣਾਉਣ ਲਈ ਇਕੱਠੇ ਹੋ ਕੋ ਕੰਮ ਕਰਨ ਦਾ ਸੰਕਲਪ ਲਿਆ | ਅੰਤ ਵਿਚ ਸਾਰੇ ਅਹੁਦੇਦਾਰਾਂ ਨੇ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐੱਸ.ਸੀ ਵਿੰਗ ਰੌਸ਼ਨ ਭਗਤ, ਹਲਕਾ ਕੋਆਰਡੀਨੇਟਰ ਐੱਸ.ਸੀ ਸ਼ਸ਼ੀ ਵਿੰਗ ਮੁਕੇਸ਼ ਕੁਮਾਰ, ਬਲਾਕ ਕੋਆਰਡੀਨੇਟਰ ਮੋਹਨ ਲਾਲ, ਕੇਵਲ ਕਿ੍ਸ਼ਨ, ਪ੍ਰਸ਼ੋਤਮ ਲਾਲ, ਰਾਜ ਕੁਮਾਰ, ਨਰਿੰਦਰ ਕੁਮਾਰ, ਬਲਵੀਰ ਕੁਮਾਰ, ਸਰਪੰਚ ਕਾਲਾ ਰਾਮ, ਰਾਜਿੰਦਰ, ਜਸਵਿੰਦਰ ਕੁਮਾਰ, ਪਿੰਕਾ ਅਖਰੋਟਾ, ਅਜੈ ਕੁਮਾਰ, ਮੱਖਣ ਸਿੰਘ, ਜਗਦੇਵ, ਰਜਨੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੱਤਰੀ ਸਭਾ ਤੋਂ ਬ੍ਰਾਹਮਣ ਸਭਾ ਰਾਹੀਂ ਖੱਡੀ ਪੁਲ ਤੱਕ ਸੜਕ ਨਿਰਮਾਣ ਕਾਰਜ ਸ਼ੁਰੂ ਅਗਲੀ ਖ਼ਬਰ ਜੁਆਇੰਟ ਪੈਨਸ਼ਨਰਜ਼ ਵੈ ੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ 'ਚ ਪੈਨਸ਼ਨਰਾਂ ਦੀਆਂ ਮੰਗਾਂ 'ਤੇ ਚਰਚਾ ਕੀਤੀ
Ad Position 24