27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਜਥੇ. ਜੌਲੀ ਨਾਲ ਪਹੁੰਚੇ ਇਮਾਨ ਸਿੰਘ ਮਾਨ ਨੇ ਜਥੇ. ਸੁਖਜੀਤ ਸਿੰਘ ਨਮਿਤ ਕੀਤਾ ਅਫਸੋਸ ਦਾ ਪ੍ਰਗਟਾਵਾ

ਫਤਹਿਗੜ੍ਹ ਚੂੜੀਆਂ, 27 ਅਗਸਤ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਫਤਹਿਗੜ੍ਹ ਚੂੜੀਆਂ ਤੋਂ ਹਲਕਾ ਇੰਚਾਰਜ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਤੇ ਭੁਪਿੰਦਰ ਸਿੰਘ ਯੂ ਐਸ ਏ ਦੇ ਸਤਿਕਾਰਯੋਗ ਪਿਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਿਧੜਕ ਆਗੂ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਦੇ ਅਕਾਲ ਚਲਾਣੇ ਨਮਿਤ ਅਫਸੋਸ ਦਾ ਇਜ਼ਹਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਸਾਥੀਆਂ ਸਮੇਤ ਪਹੁੰਚੇ। ਇਸ ਮੌਕੇ ਇਮਾਨ ਸਿੰਘ ਮਾਨ ਨੇ ਕਿਹਾ ਕਿ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਇਮਾਨਦਾਰ, ਨਿਧੜਕ ਜਰਨੈਲ ਤੇ ਹੀਰੇ ਆਗੂ ਸਨ, ਜਿਨ੍ਹਾਂ ਦੇ ਸਦੀਵੀਂ ਵਿਛੋੜਾ ਦੇ ਜਾਣ ਨਾਲ ਪਾਰਟੀ ਨੂੰ ਬਹੁਤ ਵੱਡੀ ਢਾਹ ਲੱਗੀ ਹੈ।

Ad Position 21
No active advertisement
ਅਜੀਤ ਡੈਸਕ 28-08-2026
ਫਤਹਿਗੜ੍ਹ ਚੂੜੀਆਂ, 27 ਅਗਸਤ (ਅਵਤਾਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਫਤਹਿਗੜ੍ਹ ਚੂੜੀਆਂ ਤੋਂ ਹਲਕਾ ਇੰਚਾਰਜ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਤੇ ਭੁਪਿੰਦਰ ਸਿੰਘ ਯੂ ਐਸ ਏ ਦੇ ਸਤਿਕਾਰਯੋਗ ਪਿਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਿਧੜਕ ਆਗੂ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਦੇ ਅਕਾਲ ਚਲਾਣੇ ਨਮਿਤ ਅਫਸੋਸ ਦਾ ਇਜ਼ਹਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਸਾਥੀਆਂ ਸਮੇਤ ਪਹੁੰਚੇ। ਇਸ ਮੌਕੇ ਇਮਾਨ ਸਿੰਘ ਮਾਨ ਨੇ ਕਿਹਾ ਕਿ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਇਮਾਨਦਾਰ, ਨਿਧੜਕ ਜਰਨੈਲ ਤੇ ਹੀਰੇ ਆਗੂ ਸਨ, ਜਿਨ੍ਹਾਂ ਦੇ ਸਦੀਵੀਂ ਵਿਛੋੜਾ ਦੇ ਜਾਣ ਨਾਲ ਪਾਰਟੀ ਨੂੰ ਬਹੁਤ ਵੱਡੀ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਉਨ੍ਹਾਂ ਦੇ ਪਿਤਾ ਸਿਮਰਨਜੀਤ ਸਿੰਘ ਮਾਨ ਦੀ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਸਨ, ਬੇਸ਼ੱਕ ਉਹ ਅਕਾਲ ਚਲਾਣਾ ਕਰਦੇ ਹਨ ਪਰ ਉਨ੍ਹਾਂ ਦੀ ਯਾਦ ਤੇ ਪਾਰਟੀ ਅੰਦਰ ਭਰਿਆ ਜਜ਼ਬਾ ਸਦਾ ਕਾਇਮ ਰਹੇਗਾ। ਇਸ ਮੌਕੇ ਪੀਸੀਐਸ ਹਰਕਰਮ ਸਿੰਘ ਰੰਧਾਵਾ ਆਰਟੀਓ, ਜਸਵਿੰਦਰਬੀਰ ਸਿੰਘ ਲਾਲੀ ਰੰਧਾਵਾ ਉਦੋਵਾਲੀ, ਨਰਿੰਦਰ ਸਿੰਘ ਚੀਮਾ ਪਠਾਨਕੋਟ, ਕਾਮਰੇਡ ਸੁਖਦੇਵ ਸਿੰਘ ਉਦੋਵਾਲੀ, ਸੁਖਜਿੰਦਰ ਸਿੰਘ ਕਾਜਨਪੁਰ, ਸਰਪੰਚ ਦਲਬੀਰ ਸਿੰਘ ਭਿੱਲਾ ਕੋਟਲੀ ਸੂਰਤ ਮੱਲ੍ਹੀ, ਗੁਰਿੰਦਰ ਸਿੰਘ ਸਰਪੰਚ ਚੰਦੂ ਮੰਝ, ਪਰਮ ਸੁਨੀਲ ਸਿੰਘ ਲੱਡੂ ਧਿਆਨਪੁਰ, ਕਵਲਜੋਤ ਸਿੰਘ ਸਰਪੰਚ ਉਦੋਵਾਲੀ, ਰਣਜੀਤ ਸਿੰਘ ਕੰਵਰ ਅੰਮ੍ਰਿਤਸਰ, ਹਰਜਿੰਦਰ ਸਿੰਘ ਕਾਲਾ ਅਫਗਾਨਾ, ਕਵਲਜੀਤ ਸਿੰਘ ਸ਼ਾਹ, ਬੀਬੀ ਕੁਲਵਿੰਦਰ ਕੌਰ ਤੁਗਲਵਾਲ, ਚੇਅਰਮੈਨ ਮਾਣਿਕ ਮਹਿਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ.ਕਾਮ ਸਮੈਸਟਰ ਚੌਥੇ ਦੇ ਨਤੀਜਿਆਂ ’ਚੋਂ ਵਧੀਆ ਅੰਕ ਪ੍ਰਾਪਤ ਕਰਨ ਵਾਲੀਆਂ ਸੈਂਟਰਲ ਕਾਲਜ ਘੁਮਾਣ ਦੀਆਂ ਵਿਦਿਆਰਥਣਾਂ। ਸ... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਵਾਅਦੇ ਪੂਰੇ ਕਰਕੇ ਲੋਕਾਂ ਦੇ ਦਿਲ ਜਿੱਤੇ-ਬਲਾਕ ਪ੍ਰਧਾਨ
Ad Position 24