27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਦੀਨਾਨਗਰ ਸ਼ਹਿਰ ਦੇ ਵੱਡੀ ਗਿਣਤੀ ਲੋਕ ਆਮ ਆਦਮੀ ਪਾਰਟੀ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 11-05-2026
ਦੀਨਾਨਗਰ, 10 ਮਈ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਨਗਰ ਕੌਂਸਲ ਚੋਣਾਂ ਲਈ ਭਖੇ ਮਾਹੌਲ ਦੌਰਾਨ ਦੀਨਾਨਗਰ ਸ਼ਹਿਰ 'ਚ ਆਮ ਆਦਮੀ ਪਾਰਟੀ ਨੂੰ ਉਦੋਂ ਤਗੜਾ ਹੁੰਗਾਰਾ ਮਿਲਿਆ, ਜਦੋਂ ਵਾਰਡ ਨੰਬਰ-4 'ਚ ਹੋਈ ਮੀਟਿੰਗ ਦੌਰਾਨ 3 ਦਰਜਨ ਤੋਂ ਵਧੇਰੇ ਲੋਕਾਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ 'ਚ ਵਾਰਡ ਨੰਬਰ-4 ਦੇ ਕਿ੍ਸ਼ਨਾ ਇਨਕਲੇਵ ਦੇ ਸੇਵਾ ਮੁਕਤ ਕੈਪਟਨ ਰਾਮ ਸਰੂਪ, ਸੇਵਾ ਮੁਕਤ ਐਸ.ਡੀ.ਓ. ਸੋਮ ਰਾਜ ਥਾਪਾ, ਮਾਸਟਰ ਕਿਸ਼ੋਰ ਕੁਮਾਰ, ਸੇਵਾ ਮੁਕਤ ਕੈਪਟਨ ਪ੍ਰਗਾਸ਼ ਚੰਦ, ਠਾਕੁਰ ਕੁਲਵੰਤ ਸਿੰਘ, ਸੇਵਾ ਮੁਕਤ ਏ.ਐਸ.ਆਈ. ਗੁਰਬਖ਼ਸ਼ ਸਿੰਘ, ਅਜੀਤ ਸਿੰਘ, ਸੇਵਾ ਮੁਕਤ ਕੈਪਟਨ ਵਿਪਨ ਕੁਮਾਰ, ਸੰਨੀ ਕੁਮਾਰ, ਅਜੇ ਕੁਮਾਰ, ਮਾਸਟਰ ਸੁਰਿੰਦਰ ਕੁਮਾਰ, ਨਾਇਬ ਸੂਬੇਦਾਰ ਬਲਕਾਰ ਚੰਦ, ਗਗਨਦੀਪ ਸਿੰਘ, ਰਾਹੁਲ ਕੁਮਾਰ, ਸਤੀਸ਼ ਕੁਮਾਰ, ਜਗਬੀਰ ਸਿੰਘ, ਸੋਨੀ, ਸੰਦੀਪ, ਸਾਹਿਲ ਕੁਮਾਰ, ਸੂਬੇਦਾਰ ਬਲਵਿੰਦਰ ਸਿੰਘ, ਸੋਮ ਦੱਤ, ਮਾਸਟਰ ਦਰਸ਼ਨ ਲਾਲ, ਖੁਸ਼ਵਿੰਦਰ ਸਿੰਘ, ਅਜੀਤ ਸਿੰਘ ਸੈਣੀ, ਕੀਰਤਪਾਲ ਸਿੰਘ, ਸੰਜੀਵ ਕੁਮਾਰ, ਰਮੇਸ਼ ਚੰਦਰ, ਤਿ੍ਪਤਾ ਦੇਵੀ, ਰਜਨੀ ਸ਼ਰਮਾ, ਕਮਲੇਸ਼ ਕੁਮਾਰੀ, ਸਰੋਜ ਬਾਲਾ, ਮਿਨਾਕਸ਼ੀ, ਪ੍ਰਵੇਸ਼ ਕੁਮਾਰੀ, ਕਮਲਾ ਦੇਵੀ, ਆਸ਼ਾ ਰਾਣੀ, ਸੰਯੋਗਤਾ, ਨੀਰੂ, ਕਮਲੇਸ਼ ਕੁਮਾਰੀ, ਗੁਰਮੀਤੋ ਦੇਵੀ ਅਤੇ ਸਰਬਜੀਤ ਕੌਰ ਦੇ ਨਾਂਅ ਸ਼ਾਮਿਲ ਹਨ | ਜਿਨ੍ਹਾਂ ਨੂੰ ਆਮ ਆਦਮੀ ਪਾਰਟੀ 'ਚ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਜੀ ਆਇਆਂ ਆਖਦਿਆਂ ਪਾਰਟੀ 'ਚ ਪੂਰੇ ਮਾਣ ਸਨਮਾਨ ਦਾ ਭਰੋਸਾ ਦਿਵਾਇਆ | ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਅਸਲ ਜ਼ਰੂਰਤਾਂ ਨੂੰ ਪਹਿਚਾਣ ਤੇ ਉਸ ਦੇ ਅਨੁਸਾਰ ਕੰਮ ਕਰ ਰਹੀ ਹੈ ਤੇ ਪਾਰਟੀ ਦੇ ਵਧਦੇ ਕਾਫ਼ਲੇ ਨਾਲ ਇਹ ਸਾਬਤ ਹੁੰਦਾ ਹੈ ਕਿ ਲੋਕ ਸੱਚੀ ਰਾਜਨੀਤੀ ਤੇ ਵਿਕਾਸ ਪ੍ਰਧਾਨ ਸੋਚ ਨਾਲ ਜੁੜ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹੋਏ ਨਤਮਸਤਕ ਨਵ ਨਿਯੁਕਤ ਪ੍ਰਧ...
Ad Position 24