27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਾਂ ਦਿਵਸ ਨੂੰ ਸਮਰਪਿਤ ਸੇਂਟ ਸੋਲਜਰ ਸਕੂਲ 'ਚ ਵਿਸ਼ੇਸ਼ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 11-05-2026
ਬਟਾਲਾ, 10 ਮਈ (ਹਰਦੇਵ ਸਿੰਘ ਸੰਧੂ)-ਅੱਜ ਵਿਸ਼ਵ ਮਾਂ ਦਿਵਸ ਨੂੰ ਸਮਰਪਿਤ ਬਟਾਲਾ ਸ਼ਹਿਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਸੋਲਜ਼ਰ ਮਾਡਰਨ ਸਕੂਲ ਕਾਹਨੂੰਵਾਨ ਰੋਡ ਵਿਖੇ ਵਿਸ਼ੇਸ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਿ੍ੰਸੀਪਲ ਮੀਨੂੰ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਹ ਸਮਾਗਮ ਅਸ਼ੋਕਾ ਹਾਊਸ ਇੰਚਾਰਜ ਨਵਦੀਪ ਕੌਰ ਬਾਜਵਾ ਤੇ ਉਨ੍ਹਾਂ ਦੀ ਟੀਮ ਵਲੋਂ ਕਰਵਾਇਆ ਗਿਆ | ਵਿਦਿਆਰਥੀਆਂ ਵਲੋਂ ਮਾਂ ਨੂੰ ਸਮਰਪਿਤ ਕਵਿਤਾਵਾਂ, ਭਾਸ਼ਣ, ਗੀਤਾਂ ਰਾਹੀਂ ਆਪਣੀਆਂ ਮਾਵਾਂ ਪ੍ਰਤੀ ਪਿਆਰ, ਸਤਿਕਾਰ ਬਾਰੇ ਪ੍ਰਗਟਾਇਆ ਗਿਆ | ਇਸ ਤੋਂ ਇਲਾਵਾ ਮਾਂ ਪ੍ਰਤੀ ਕਾਰਡ ਬਣਾਏ ਗਏ ਤੇ ਵੀਡੀਓ ਸ਼ੰਦੇਸ਼ ਵੀ ਰਿਕਾਰਡ ਕੀਤੇ | ਇਸ ਮੌਕੇ ਪਿ੍ੰਸੀਪਲ ਮੀਨੂੰ ਸ਼ਰਮਾ ਨੇ ਅਸ਼ੋਕਾ ਹਾਊਸ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੇ ਮਾਂ ਦਿਵਸ ਨੂੰ ਅਰਥਪੂਰਨ ਅਤੇ ਯਾਦਗਾਰ ਬਣਾ ਦਿੱਤਾ ਹੈ ਤੇ ਸਾਰਿਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਵਿਖੇ ਮਾਂ ਦਿਵਸ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਨੇ ਉਤਸ਼ਾਹ ਨਾਲ ਮਨਾਇਆ ਮਾਂ ਦਿਵਸ
Ad Position 24