27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

48ਵੀਂ ਵਾਰ ਖ਼ੂਨਦਾਨ ਕਰ ਰਹੇ ਪ੍ਰਦੀਪ ਕੁਮਾਰ ਕਰ ਰਹੇ ਹੋਰਨਾਂ ਨੂੰ ਪ੍ਰੇਰਿਤ

Ad Position 21
No active advertisement
ਅਜੀਤ ਡੈਸਕ 11-05-2026
ਘਰੋਟਾ, 10 ਮਈ (ਸੰਜੀਵ ਗੁਪਤਾ)-ਇਕ ਛੋਟੀ ਜਿਹੀ ਕੋਸ਼ਿਸ਼ ਕਿਸੇ ਨੂੰ ਜ਼ਿੰਦਗੀ ਜਿਊਣ ਦਾ ਦੂਜਾ ਮੌਕਾ ਦੇ ਸਕਦੀ ਹੈ | ਇਹ ਸ਼ਬਦ ਇਲਾਕੇ ਦੇ ਪ੍ਰਸਿੱਧ ਖੂਨਦਾਤਾ ਪ੍ਰਦੀਪ ਕੁਮਾਰ ਨੇ ਕਹੇ, ਜੋ ਪੇਸ਼ੇ ਤੋਂ ਡੀ.ਪੀ. ਹਨ ਤੇ ਹੁਣ ਤੱਕ 48 ਵਾਰ ਖ਼ੂਨਦਾਨ ਕਰਕੇ ਮਨੁੱਖਤਾ ਦੀ ਮਿਸਾਲ ਕਾਇਮ ਕਰ ਚੁੱਕੇ ਹਨ | ਪ੍ਰਦੀਪ ਕੁਮਾਰ ਨੇ ਕਿਹਾ ਕਿ ਖ਼ੂਨਦਾਨ ਸਿਰਫ਼ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਦਾ ਸਾਧਨ ਹੀ ਨਹੀਂ, ਸਗੋਂ ਆਪਣੇ 'ਆਪ' ਨੂੰ ਤੰਦਰੁਸਤ ਰੱਖਣ ਦਾ ਵੀ ਇਕ ਵਧੀਆ ਤਰੀਕਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ 'ਤੇ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿਚ ਨਵਾਂ ਖ਼ੂਨ ਬਣਦਾ ਹੈ | ਜਿਸ ਨਾਲ ਸਰੀਰ ਚੁਸਤ ਤੇ ਤੰਦਰੁਸਤ ਰਹਿੰਦਾ ਹੈ | ਉਨ੍ਹਾਂ ਖ਼ਾਸ ਤੌਰ 'ਤੇ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਨੌਜਵਾਨ ਵਰਗ ਸੰਕਲਪ ਲੈ ਲਵੇ ਤਾਂ ਕਿਸੇ ਵੀ ਮਰੀਜ਼ ਨੂੰ ਖ਼ੂਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ |
Ad Position 22
No active advertisement
ਪਿਛਲੀ ਖ਼ਬਰ ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ਪੰਮਾ ਵਿਖੇ ਮਾਂ ਦਿਵਸ ਮਨਾਇਆ ਅਗਲੀ ਖ਼ਬਰ ਈ.ਡੀ. ਦੀ ਕਾਰਵਾਈ ਲੋਕਤੰਤਰ ਅਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼-ਠੇਕੇਦਾਰ ਅਮਰਜੀਤ ਸਿੰਘ <br/>
Ad Position 24