27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਧੀ ਦੀ ਸ਼ਿਕਾਇਤ 'ਤੇ ਮਾਂ ਤੇ ਪ੍ਰੇਮੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 11-05-2026
ਪਠਾਨਕੋਟ, 10 ਮਈ (ਵਿਨੋਦ)-ਇਕ ਕਲਯੁਗੀ ਮਾਂ ਵਲੋਂ ਆਪਣੇ ਪ੍ਰੇਮੀ ਕੋਲੋਂ ਆਪਣੀ 16 ਸਾਲਾਂ ਧੀ ਦਾ ਸ਼ੋਸ਼ਣ ਕਰਵਾਉਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ | ਜਿਸ ਸਬੰਧੀ ਪਠਾਨਕੋਟ ਪੁਲਿਸ ਵਲੋਂ ਡਵੀਜ਼ਨ ਨੰਬਰ-ਇਕ ਵਿਚ ਮਾਮਲਾ ਦਰਜ ਕਰਕੇ ਦੋਸ਼ੀ ਮਾਂ ਤੇ ਉਸ ਦੇ ਪ੍ਰੇਮੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਪੀੜਤ ਨਾਬਾਲਗ ਵਲੋਂ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਹ 12ਵੀਂ ਦੀ ਵਿਦਿਆਰਥਣ ਹੈ | ਉਸ ਦੀ ਮਾਂ ਦੇ ਸੁਭਾਸ਼ ਚੰਦਰ ਨਾਂਅ ਦੇ ਇਕ ਵਿਅਕਤੀ ਨਾਲ ਬੜੇ ਲੰਬੇ ਸਮੇਂ ਤੋਂ ਸੰਬੰਧ ਸਨ | ਸੁਭਾਸ਼ ਚੰਦਰ ਨੇ ਮੇਰੀ ਮਾਂ ਨੂੰ ਕਿਹਾ ਕਿ ਜੇਕਰ ਤੂੰ ਮੇਰੇ ਨਾਲ ਅੱਗੇ ਸੰਬੰਧ ਰੱਖਣੇ ਹਨ ਤਾਂ ਆਪਣੀ ਧੀ ਨੂੰ ਨਾਲ ਵੀ ਲੈ ਕੇ ਆਇਆ ਕਰ | ਉਸ ਨੇ ਦੱਸਿਆ ਕਿ ਸੁਭਾਸ਼ ਚੰਦਰ ਉਸ ਦੇ ਘਰ ਗੱਡੀ ਲੈ ਕੇ ਆ ਜਾਂਦਾ ਸੀ ਤੇ ਮੇਰੀ ਮਾਂ ਮੈਨੂੰ ਜ਼ਬਰਦਸਤੀ ਲੈ ਜਾਂਦੀ, ਜਿੱਥੇ ਸੁਭਾਸ਼ ਚੰਦਰ ਗੱਡੀ ਵਿਚ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਅਤੇ ਉਸ ਦੀ ਮਾਂ ਨਾਲ ਉਸ ਦੇ ਸਾਹਮਣੇ ਸਰੀਰਕ ਸੰਬੰਧ ਬਣਾਉਂਦਾ | ਉਸ ਨੇ ਦੱਸਿਆ ਕਿ ਇਹ ਸਿਲਸਿਲਾ ਲਗਾਤਾਰ ਪਿਛਲੇ ਤਿੰਨ ਸਾਲ ਤੋਂ ਚੱਲ ਰਿਹਾ ਸੀ | ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ | ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਅਧਿਕਾਰੀ ਸਬ ਇੰਸਪੈਕਟਰ ਨਮਿਤਾ ਸ਼ਰਮਾ ਵਲੋਂ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਪੋਕਸੋ ਐਕਟ ਅਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੀੜਤ ਲੜਕੀ ਦੀ ਮਾਤਾ ਅਤੇ ਉਸ ਦੇ ਪ੍ਰੇਮੀ ਸੁਭਾਸ਼ ਚੰਦਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬੀ.ਐਸ.ਐਫ. ਤੇ ਸੈਨਾ ਨੂੰ ਲੈ ਕੇ ਆਕਰਸ਼ਨ ਕਾਲਜ 'ਚ ਕੀਤੀ ਮੌਕ ਡਰਿੱਲ ਅਗਲੀ ਖ਼ਬਰ ਆਰੀਆ ਮਹਿਲਾ ਮਹਾਂਵਿਦਿਆਲਾ ਪਠਾਨਕੋਟ ਨੇ ਸਾਲਾਨਾ ਖੇਡ ਦਿਵਸ ਮਨਾਇਆ
Ad Position 24