31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਫ਼ਤਿਹਪੁਰ ਵਿਖੇ ਨਾਲੇ 'ਤੇ ਲੋਹੇ ਦਾ ਲਾਂਘਾ ਬਣਾ ਕੇ ਪਿੰਡ ਵਾਸੀਆਂ ਦੀ ਮੁਸ਼ਕਿਲ ਦਾ ਕੀਤਾ ਹੱਲ <br/>

Ad Position 21
No active advertisement
ਅਜੀਤ ਡੈਸਕ 12-05-2026
ਨਰੋਟ ਜੈਮਲ ਸਿੰਘ, 11 ਮਈ (ਸ਼ਸ਼ੀ ਕੁਮਾਰ)-ਪਿੰਡ ਫ਼ਤਿਹਪੁਰ ਵਿਚ ਘਰਾਂ ਦੇ ਅੱਗੇ ਬਣੇ ਨਾਲੇ ਤੋਂ ਲੰਘਣ ਲਈ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਦਾ ਹੱਲ ਕਰਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ 'ਮੇਰਾ ਹਲਕਾ ਮੇਰਾ ਪਰਿਵਾਰ' ਹੋਣ ਦਾ ਸਬੂਤ ਦਿੱਤਾ ਹੈ | ਜਾਣਕਾਰੀ ਅਨੁਸਾਰ ਪਿੰਡ ਫ਼ਤਿਹਪੁਰ ਵਿਖੇ 14 ਘਰ ਅਜਿਹੇ ਹਨ, ਜਿਨ੍ਹਾਂ ਦੇ ਘਰਾਂ ਅੱਗੇ ਚੌੜਾ ਤੇ ਡੂੰਘਾ ਨਾਲਾ ਚੱਲਦਾ ਹੈ | ਇਨ੍ਹਾਂ ਘਰਾਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਉਣ ਜਾਣ ਵਿਚ ਬਹੁਤ ਪ੍ਰੇਸ਼ਾਨੀ ਹੁੰਦੀ ਸੀ | ਇਸ ਮੁਸ਼ਕਿਲ ਦਾ ਹੱਲ ਕਰਾਉਣ ਲਈ ਉਨ੍ਹਾਂ ਨੇ ਪਿੰਡ ਦੇ ਸਰਪੰਚ ਅਤੇ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੂੰ ਕਈ ਵਾਰ ਕਿਹਾ ਪਰ ਉਨ੍ਹਾਂ ਦੀ ਮੁਸ਼ਕਿਲ ਦਾ ਹੱਲ ਕਿਸੇ ਨੇ ਵੀ ਨਹੀਂ ਕੀਤਾ | ਮੁਸ਼ਕਿਲ ਦਾ ਹੱਲ ਨਾ ਹੁੰਦਾ ਹੋਇਆ ਵੇਖ ਫਿਰ ਪਿੰਡ ਦੇ ਹੋਰ ਮੁਹਤਬਰ ਵਿਅਕਤੀਆਂ ਉਨ੍ਹਾਂ ਨੂੰ ਸਾਬਕਾ ਵਿਧਾਇਕ ਜੋਗਿੰਦਰ ਪਾਲ ਕੋਲ ਉਨ੍ਹਾਂ ਦੇ ਦਫ਼ਤਰ ਵਿਖੇ ਲੈ ਗਏ ਜਿਸ 'ਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਉਨ੍ਹਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਕੁਝ ਦਿਨ ਪਹਿਲੇ ਨਾਲੇ 'ਤੇ ਲੋਹੇ ਦਾ ਲਾਂਘਾ ਬਣਾਉਣ ਲਈ ਆਪਣੇ ਕੋਲੋਂ ਰਾਸ਼ੀ ਦਿੱਤੀ ਜਿਸ 'ਤੇ ਲੋਕਾਂ ਨੇ ਨਾਲੇ ਉੱਪਰ ਲੋਹੇ ਦਾ ਲਾਂਘਾ ਬਣਾਇਆ ਅਤੇ ਉਸ ਦਾ ਉਦਘਾਟਨ ਕਰਨ ਲਈ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਪਿੰਡ ਦੇ ਲੋਕਾਂ ਨੇ ਫ਼ਤਿਹਪੁਰ ਵਿਖੇ ਬੁਲਾਇਆ | ਜਿਸ ਦਾ ਐਤਵਾਰ ਨੂੰ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਉਨ੍ਹਾਂ ਵਲੋਂ ਨਾਲੇ 'ਤੇ ਬਣਾਏ ਗਏ ਪੁਲ ਟਾਈਪ ਲਾਂਘੇ ਦਾ ਉਦਘਾਟਨ ਕੀਤਾ | ਇਸ ਸਮੇਂ ਪਿੰਡ ਵਾਸੀਆਂ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਵਲੋਂ ਬਹੁਤ ਵੱਡੀ ਮੁਸ਼ਕਿਲ ਦਾ ਹੱਲ ਕਰਨ 'ਤੇ ਪਿੰਡ ਵਾਸੀਆਂ ਨੇ ਜੋਗਿੰਦਰ ਪਾਲ ਦਾ ਧੰਨਵਾਦ ਕੀਤਾ | ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਤਨ ਮਨ ਨਾਲ ਮਦਦ ਕਰਨਗੇ | ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਉਨ੍ਹਾਂ ਨੇ ਸੱਤਾ ਵਿਚ ਰਹਿ ਕੇ ਵੀ ਹਲਕੇ ਵਿਚ ਬਿਨਾਂ ਭੇਦਭਾਵ ਦੀ ਰਾਜਨੀਤੀ ਕੀਤੀ ਸੀ | ਉਨ੍ਹਾਂ ਕੋਲ ਜੋ ਵੀ ਆਇਆ ਉਨ੍ਹਾਂ ਨੇ ਉਸ ਦੀ ਸਮੱਸਿਆ ਦਾ ਹੱਲ ਕੀਤਾ ਅਤੇ ਕਦੇ ਵੀ ਇਹ ਨਹੀਂ ਪੁੱਛਿਆ ਕਿ ਉਹ ਕਿਸ ਪਾਰਟੀ ਦਾ ਹੈ | ਜਿਸ ਕਰਕੇ ਅੱਜ ਵੀ ਹਲਕਾ ਭੋਆ ਦੇ ਲੋਕ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਲੋਕ ਹਿਤ ਨੀਤੀ ਕਰਕੇ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ | ਇਸ ਮੌਕੇ ਗੁਰਦੀਪ ਫ਼ੌਜੀ, ਬਿਸੰਬਰ ਦਾਸ, ਸਾਬਕਾ ਸਰਪੰਚ ਸੁਭਾਸ਼, ਰੂਪ ਲਾਲ, ਬਲਵੀਰ ਚੰਦ, ਮੰਨੂ, ਨੀਸੂ ਅਤੇ ਮਿੰਟੂ ਆਦਿ ਪਿੰਡ ਦੇ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਢਾਕੀ ਰੋਡ 'ਤੇ ਪੁੱਟੇ ਖੱਡਿਆਂ ਕਾਰਨ ਹਾਦਸਿਆਂ ਦਾ ਖ਼ਤਰਾ ਵਧਿਆ, ਲੋਕਾਂ ਵਲੋਂ ਤੁਰੰਤ ਮੁਰੰਮਤ ਦੀ ਮੰਗ ਅਗਲੀ ਖ਼ਬਰ ਐਸ.ਆਰ.ਕੇ.ਪੀ. ਸਕੂਲ ਬੁੰਗਲ ਦੀ ਵਿਦਿਆਰਥਣ ਰੀਧਿਮਾ ਸ਼ਰਮਾ ਨੇ ਮੈਰਿਟ ਵਿਚ 16ਵਾਂ ਸਥਾਨ ਕੀਤਾ ਹਾਸਿਲ
Ad Position 24