30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਕਰਨਾਟਕ ’ਚ ਭਾਜਪਾ-ਜੇ.ਡੀ.ਐਸ. ਗੱਠਜੋੜ ਦੀ ਜਿੱਤ ’ਤੇ ਐਡਵੋਕੇਟ ਮੀਨਾ ਤਰਨਾਚ ਨੇ ਦਿੱਤੀ ਵਧਾਈ, ਕਾਂਗਰਸ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ

ਪਠਾਨਕੋਟ 30, ਅਕਤੂਬਰ (ਸੁਮਿਤ)-ਭਾਜਪਾ ਪੰਜਾਬ ਸੂਬਾ ਸਕੱਤਰ ਐਡਵੋਕੇਟ ਮੀਨਾ ਤਰਨਾਚ ਨੇ ਕਰਨਾਟਕ ਵਿਚ ਭਾਜਪਾ-ਜੇ. ਡੀ.

Ad Position 21
No active advertisement
ਅਜੀਤ ਡੈਸਕ 31-10-2026
ਪਠਾਨਕੋਟ 30, ਅਕਤੂਬਰ (ਸੁਮਿਤ)-ਭਾਜਪਾ ਪੰਜਾਬ ਸੂਬਾ ਸਕੱਤਰ ਐਡਵੋਕੇਟ ਮੀਨਾ ਤਰਨਾਚ ਨੇ ਕਰਨਾਟਕ ਵਿਚ ਭਾਜਪਾ-ਜੇ.ਡੀ.ਐਸ. ਗਠਜੋੜ ਦੀ ਜਿੱਤ ’ਤੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ ’ਚ ਭਾਜਪਾ ਪ੍ਰਤੀ ਲੋਕਾਂ ਦੇ ਸਮਰਥਨ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ, ਜਦਕਿ ਕਾਂਗਰਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ । ਮੀਨਾ ਤਰਨਾਚ ਨੇ ਦਾਅਵਾ ਕੀਤਾ ਕਿ ਕਰਨਾਟਕ ਦੇ ਨਤੀਜੇ ਕਾਂਗਰਸ ਲਈ ਵੱਡਾ ਸਿਆਸੀ ਝਟਕਾ ਹੈ ਤੇ ਲੋਕ ਹੁਣ ਪਾਰਟੀਆਂ ਦੀਆਂ ਗੱਲਾਂ ਦੇ ਨਾਲ-ਨਾਲ ਉਨ੍ਹਾਂ ਦੇ ਕੰਮਾਂ ਨੂੰ ਵੀ ਪਰਖ ਰਹੇ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਵਲੋਂ ਹਰ ਵਰਗ ਦੀ ਭਲਾਈ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਲਏ ਗਏ ਹਨ ਤੇ ਪਾਰਟੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੀ ਹੈ । ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਆਪ ਨੂੰ ਆਮ ਲੋਕਾਂ ਦੀ ਪਾਰਟੀ ਦੱਸਦੀ ਹੈ, ਪਰ ਉਸ ਦੀ ਕਾਰਜਸ਼ੈਲੀ ’ਤੇ ਹਮੇਸ਼ਾਂ ਹੀ ਸਵਾਲ ਉੱਠਦੇ ਰਹੇ ਹਨ ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਮੱਖਣ ਸਿੰਘ ਸਕੂਲ ਦੀਆਂ ਵਿਦਿਆਰਥਣਾਂ ਨੇ ਰੈਲੀ ਰਾਹੀਂ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਕੀਤਾ ਜਾਗਰੂਕ ਅਗਲੀ ਖ਼ਬਰ ਮਿਸ਼ਨ 2027 ਨੂੰ ਲੈ ਕੇ ਕਾਂਗਰਸ ਨੇ ਤੇਜ਼ ਕੀਤੀਆਂ ਸਿਆਸੀ ਸਰਗਰਮੀਆਂ-ਬਲਾਕ ਪ੍ਰਧਾਨ * 4 ਨਵੰਬਰ ਨੂੰ ਰਾਹੁਲ ਗਾਂਧੀ ਦੀ ਸੰ...
Ad Position 24