20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੁੱਡਵਿਲ ਸਕੂਲ 'ਚ ਵਿਦਿਆਰਥੀ ਕੌਂਸਲ ਦੀ ਸਥਾਪਨਾ

Ad Position 21
No active advertisement
ਅਜੀਤ ਡੈਸਕ 17-05-2026
ਬਟਾਲਾ, 16 ਮਈ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ (ਸੀ.ਬੀ.ਐੱਸ.ਈ.) ਵਿਖੇ ਨਵੇਂ ਸਾਲ 2026-27 ਦੀ ਵਿਦਿਆਰਥੀ ਕਾੌਸਲ ਗਠਿਤ ਕਰਨ ਲਈ ਪ੍ਰਭਾਵਸ਼ਾਲੀ ਸਮਾਗਮ ਹੋਇਆ | ਵਿਦਵਾਨਾਂ ਦਾ ਮੰਨਣਾ ਹੈ ਕਿ ਅਨੁਸ਼ਾਸਨ ਤੇ ਜ਼ਿੰਮੇਵਾਰੀ ਤੋਂ ਬਿਨਾ ਕੋਈ ਵੀ ਸਨਮਾਨਯੋਗ ਪ੍ਰਾਪਤੀ ਨਹੀਂ ਹੁੰਦੀ ਅਤੇ ਇਹ ਇਕ ਚੰਗੇ ਆਗੂ ਦੀ ਸ਼ਖ਼ਸੀਅਤ ਦੇ ਮੁੱਖ ਗੁਣ ਹਨ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰ ਕੇ ਭਵਿੱਖ ਦੇ ਸੁਹਿਰਦ ਆਗੂ ਬਣਾਉਣਾ ਹੈ | ਪ੍ਰੋਗਰਾਮ ਦੇ ਸ਼ੁਰੂ ਵਿਚ ਸੀਨੀਅਰ ਕੋਆਰਡੀਨੇਟਰ ਸ: ਹਰਦੀਪ ਸਿੰਘ ਵਲੋਂ ਕੌਂਸਲ ਦੇ ਸੰਵਿਧਾਨ ਅਤੇ ਵੱਖ-ਵੱਖ ਨਿਰਧਾਰਿਤ ਜਿੰਮੇਵਾਰੀਆਂ ਬਾਰੇ ਸਮੂਹ ਸਟਾਫ਼ ਨੂੰ ਜਾਣੂ ਕਰਵਾਇਆ | ਹਾਊਸ ਦੇ ਕੈਪਟਨ ਵਲੋਂ ਆਪਣੇ ਹਾਊਸ ਦੇ ਝੰਡੇ ਉਠਾ ਕੇ ਡਿਊਟੀ ਬੈਜ਼, ਸ਼ੈਸੇ, ਚੇਅਰਮੈਨ ਸ: ਗੁਰਦਿਆਲ ਸਿੰਘ ਵਲੋਂ ਪ੍ਰਾਪਤ ਕੀਤੇ | ਸਮੂਹ ਹਾਊਸ ਦੇ ਕੈਪਟਨਾਂ ਨੂੰ ਆਪਣੇ ਝੰਡਿਆਂ ਨੂੰ ਝੁਕਾ ਕੇ ਆਪਣੀ ਡਿਊਟੀ ਤੇ ਜ਼ਿੰਮੇਵਾਰੀ ਨੂੰ ਚੁੱਕਣ ਲਈ ਹਾਊਸ ਦੇ ਹੈੱਡ ਵਲੋਂ ਪ੍ਰਣ ਦਿਵਾਇਆ ਗਿਆ | ਇਸ ਮੌਕੇ ਮੁੱਖ ਲੜਕੀ ਸਰਬਸੁਖਦੀਪ ਕੌਰ ਤੇ ਮੁੱਖ ਲੜਕਾ ਸੁਖਮਨਪ੍ਰੀਤ ਸਿੰਘ ਦੀ ਚੋਣ ਕੀਤੀ | ਇਸ ਤੋਂ ਇਲਾਵਾ ਖੇਡ ਕੈਪਟਨ ਹਰਮਨਜੋਤ ਸਿੰਘ, ਕਲਚਰਲ ਕੈਪਟਨ ਏਾਜਲ, ਈਕੋ ਕੈਪਟਨ ਦੀਪਾਵਲੀਦੀਪ ਕੌਰ ਤੇ ਅਨੁਸਾਸ਼ਨ ਕੈਪਟਨ ਜੈਦੀਪ ਸਿੰਘ ਨਾਮਜ਼ਦ ਕੀਤੇ ਗਏ | ਇਸ ਮੌਕੇ ਸਮੂਹ ਹਾਊਸ ਇੰਚਾਰਜ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨਬੀਪੁਰ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਐਨ. ਈ. ਐਸ. ਸੀਨੀਅਰ ਸੈਕੰਡਰੀ ਸਕੂਲ ਕੋਠੀ ਅਠਵਾਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24