27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਹਾਦਸੇ 'ਚ ਗੰਭੀਰ ਜਖ਼ਮੀ ਹੋਏ ਨੌਜਵਾਨ ਦੀ ਹਸਪਤਾਲ 'ਚ ਮੌਤ - ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 22-05-2026
ਬਟਾਲਾ, 21 ਮਈ (ਰਾਕਸ਼ ਰੇਖੀ)-ਮੋਟਰਸਾਈਕਲ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋੋਏ ਸਕੂਟੀ ਸਵਾਰ ਨੌਜਵਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਪੁਲਿਸ ਨੇ ਮੋਟਰਸਾਈਕਲ ਸਵਾਰ ਦੀ ਪਹਿਚਾਣ ਕਰਕੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਫਤਹਿਗੜ੍ਹ ਚੂੜੀਆਂ ਦੇ ਏ.ਐਸ.ਆਈ. ਸੁਖਰਾਜ ਸਿੰਘ ਨੇ ਦੱ ਸਿਆ ਕਿ ਪਿੰਡ ਬੱਦੋਵਾਲ ਖੁਰਦ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਚਾਚੇ ਦੇ ਬੇਟਾ ਜਗਬੀਰ ਸਿੰਘ ਬੀਤੇ ਦਿਨ ਆਪਣੀ ਸਕੂਟੀ 'ਤੇ ਘਰੇਲੂ ਸਾਮਾਨ ਖਰੀਦਣ ਲਈ ਫਤਹਿਗੜ੍ਹ ਚੂੜੀਆਂ ਗਿਆ ਸੀ | ਰਾਤ ਕਰੀਬ ਸਾਢੇ 7 ਵਜੇ ਜਗਬੀਰ ਸਿੰਘ ਜਦੋਂ ਵਾਪਸ ਆਪਣੇ ਪਿੰਡ ਬੱਦੋਵਾਲ ਖੁਰਦ ਜਾ ਰਿਹਾ ਸੀ ਤਾਂ ਉਹ ਵੀ ਉਸ ਦੇ ਪਿੱਛੇ ਮੋਟਰਸਾਈਕਲ ਰਾਹੀਂ ਆ ਰਿਹਾ ਸੀ | ਜਦੋਂ ਜਗਬੀਰ ਸਿੰਘ ਬੱਦੋਵਾਲ ਦੀ ਗੈਸ ਏਜੰਸੀ ਨੇੜੇ ਪਹੁੰਚਿਆਂ ਤਾਂ ਸਪਲੈਂਡਰ ਮੋਟਰਸਾਈਕਲ 'ਤੇ ਆ ਰਹੇ ਇਕ ਨੌਜਵਾਨ ਜਿਸਦੇ ਪਿੱਛੇ ਇਕ ਔਰਤ ਵੀ ਬੈਠੀ ਹੋਈ ਸੀ, ਨੇ ਲਾਪ੍ਰਵਾਹੀ ਕਰਦਿਆਂ ਜਗਬੀਰ ਸਿੰਘ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ | ਇਸ ਹਾਦਸੇ ਵਿਚ ਜਗਬੀਰ ਸਿੰਘ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ | ਇਲਾਜ ਲਈ ਉਸ ਨੂੰ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਸ ਦੀ ਉਥੇ ਇਲਾਜ ਦੌਰਾਨ ਮੌਤ ਹੋ ਗਈ | ਏ.ਐਸ.ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੀ ਪਹਿਚਾਣ ਅਨੁਜ ਪੁੱਤਰ ਦਰਸ਼ਨ ਸਿੰਘ ਵਾਸੀ ਵਾਰਡ 12 ਫਤਹਿਗੜ੍ਹ ਚੂੜੀਆਂ ਦੇ ਤੌਰ 'ਤੇ ਕੀਤੀ ਗਈ ਹੈ | ਪੁਲਿਸ ਨੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੇ ਪਿੱਛੇ ਬੈਠੀ ਔਰਤ ਦੀ ਵੀ ਪਹਿਚਾਣ ਕਰ ਲਈ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪਾਬੰਦੀ ਦੇ ਬਾਵਜੂਦ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਜ਼ੋਰਾਂ 'ਤੇ-ਪ੍ਰਸ਼ਾਸਨ ਚੁੱਪ <br/> ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24