11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਗਰ ਨਿਗਮ ਬਟਾਲਾ ਤੇ ਨਗਰ ਕੌਂਸਲ ਫਤਹਿਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ ਤੇ ਧਾਰੀਵਾਲ 'ਚ ਵੋਟਰਾਂ ਨੇ ਦਿਖਾਇਆ ਭਾਰੀ ਉਤਸ਼ਾਹ

Ad Position 21
No active advertisement
ਅਜੀਤ ਡੈਸਕ 27-05-2026
ਬਟਾਲਾ, 26 ਮਈ (ਸਤਿੰਦਰ ਸਿੰਘ)-ਨਗਰ ਨਿਗਮ ਬਟਾਲਾ ਤੇ ਨਗਰ ਕੌਂਸਲਾਂ ਫਤਹਿਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ ਤੇ ਧਾਰੀਵਾਲ ਦੀਆਂ ਅੱਜ ਪਈਆਂ ਵੋਟਾਂ 'ਚ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ | ਇਸ ਦੌਰਾਨ ਮਾਹੌਲ ਵੀ ਕਾਫੀ ਗਰਮ ਰਿਹਾ | ਬਟਾਲਾ ਨਗਰ ਨਿਗਮ ਦੀਆਂ ਪਈਆਂ ਵੋਟਾਂ 'ਚ 58.55, ਨਗਰ ਕੌਂਸਲਾਂ ਸ੍ਰੀ ਹਰਗੋਬਿੰਦਪੁਰ 'ਚ 72.56, ਫਤਹਿਗੜ੍ਹ ਚੂੜੀਆਂ 'ਚ 64.93 ਤੇ ਧਾਰੀਵਾਲ 'ਚ 69.69 ਫ਼ੀਸਦੀ ਵੋਟਿੰਗ ਹੋਈ | ਜ਼ਿਕਰਯੋਗ ਹੈ ਕਿ ਬਟਾਲਾ ਨਗਰ ਨਿਗਮ ਦੇ 50 ਵਾਰਡ, 122 ਪੋਲਿੰਗ ਬੂਥ ਅਤੇ 1 ਲੱਖ 18 ਹਜ਼ਾਰ 422 ਵੋਟਰ ਹਨ | ਧਾਰੀਵਾਲ ਨਗਰ ਕੌਂਸਲ ਦੇ 13 ਵਾਰਡ, 14 ਬੂਥ ਤੇ 12473 ਵੋਟਰ ਹਨ | ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਕੌਂਸਲ ਦੇ 11 ਵਾਰਡ, 11 ਪੋਲਿੰਗ ਬੂਥ ਤੇ 7041 ਵੋਟਰ ਹਨ ਅਤੇ ਨਗਰ ਕੌਂਸਲ ਫਤਹਿਗੜ੍ਹ ਚੂੜੀਆਂ ਦੇ 13 ਵਾਰਡ, 17 ਪੋਲਿੰਗ ਬੂਥ ਤੇ 14821 ਵੋਟਰ ਹਨ | ਦੱਸਣਯੋਗ ਹੈ ਕਿ ਬਟਾਲਾ ਨਗਰ ਨਿਗਮ ਦੀਆਂ ਕਈ ਵਾਰਡਾਂ 'ਤੇ ਫਸਵੇਂ ਮੁਕਾਬਲੇ ਰਹੇ | ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਦੇਖਿਆ ਜਾ ਰਿਹਾ ਹੈ | ਜਦ ਕਿ ਭਾਜਪਾ ਦੇ ਵੋਟਰਾਂ 'ਚ ਮਾਯੂਸੀ ਦਿਖਾਈ ਦਿੱਤੀ | ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਭਾਜਪਾ ਆਗੂਆਂ ਨੇ ਆਪਣੀ ਸੰਗਨਾਤਮਕ ਤਾਕਤ ਨੂੰ ਕਾਫੀ ਵਧਾਇਆ ਜਾਪਦਾ ਸੀ, ਪਰ ਚੋਣ ਮੈਦਾਨ 'ਚ ਇਸ ਦਾ ਪ੍ਰਭਾਵ ਦਿਖਾਈ ਨਹੀਂ ਦਿੱਤਾ | ਸ਼ਹਿਰ ਦੇ ਹਰ ਕੋਨੇ 'ਚ ਚੋਣ ਚਰਚਾਵਾਂ ਸਾਰਾ ਦਿਨ ਤੇਜ਼ ਰਹੀਆਂ | ਅਤਿ ਸੰਵੇਦਨਸ਼ੀਲ ਵਾਰਡਾਂ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ | ਬਟਾਲਾ ਦੇ ਲਗਭਗ 17 ਅਤਿ ਸੰਵੇਦਨਸ਼ੀਲ ਵਾਰਡਾਂ ਦੀ ਸਥਿਤੀ ਵੀ ਪੁਲਿਸ ਪ੍ਰਸ਼ਾਸਨ ਦੀ ਪਕੜ ਵਿਚ ਦਿਖਾਈ ਦਿੱਤੀ | ਮੁੱਖ ਸਿਆਸੀ ਪਾਰਟੀਆਂ ਵਲੋਂ ਆਪਣੀ ਪਕੜ ਮਜ਼ਬੂਤ ਕਰਨ ਲਈ ਆਪਣਾ ਪੂਰਾ ਜ਼ੋਰ ਲਗਾਇਆ | ਦੋਵਾਂ ਪ੍ਰਮੁੱਖ ਪਾਰਟੀਆਂ 'ਆਪ' ਤੇ ਕਾਂਗਰਸ ਦੇ ਉਮੀਦਵਾਰ ਘਰ-ਘਰ ਜਾ ਕੇ ਵੋਟਰਾਂ ਨੂੰ ਪੋਿਲੰਗ ਬੂਥਾਂ ਤੱਕ ਪਹੁੰਚਾਉਂਦੇ ਦਿਖਾਈ ਦਿੱਤੇ | ਸ਼ਹਿਰ 'ਚ ਸਿਆਸੀ ਚੋਣ ਮਾਹੌਲ ਨੂੰ ਵੇਖਦਿਆਂ ਨੌਜਵਾਨਾਂ ਨੇ ਚੋਣਾਂ 'ਚ ਕਾਫੀ ਦਿਲਚਸਪੀ ਦਿਖਾਈ | ਆਪ ਦੇ ਨਾਲ-ਨਾਲ ਕਾਂਗਰਸ ਵੀ ਮਜ਼ਬੂਤ ਦਾਅਵੇਦਾਰੀ ਵਜੋਂ ਮੈਦਾਨ ਵਿਚ ਨਜ਼ਰ ਆਈ, ਜਿਸ ਨਾਲ ਚੋਣ ਨਤੀਜਾ ਦਿਲਚਸਪ ਰਹੇਗਾ | ਬਟਾਲਾ ਦਾ ਸਭ ਤੋਂ ਸੰਵੇਦਨਸ਼ੀਲ 35 ਨੰਬਰ ਵਾਰਡ ਰਿਹਾ, ਜਿਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮਿ੍ਤ ਕਲਸੀ ਅਤੇ ਦੂਜੇ ਪਾਸੇ ਕਾਂਗਰਸ ਦੇ 34 ਸਾਲਾਂ ਤੋਂ ਕਾਬਜ ਚੰਦਾ ਪਰਿਵਾਰ ਆਹਮੋ-ਸਾਹਮਣੇ ਹਨ | ਸ਼ੋਸਲ ਮੀਡੀਆ ਸਾਰਾ ਦਿਨ ਭਾਰੂ ਰਿਹਾ | ਮੁੱਖ ਪਾਰਟੀਆਂ ਦੇ ਆਗੂ ਪੋਿਲੰਗ ਬੂਥਾਂ 'ਤੇ ਦੌਰੇ ਕਰਦੇ ਰਹੇ ਤੇ ਆਪਣੀ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਵਿਕਾਸ ਦੇ ਮੁੱਦਿਆਂ ਨੂੰ ਦੁਹਰਾਉਂਦਿਆਂ ਵੋਟਰਾਂ ਨੂੰ ਭਰਮਾਉਂਦੇ ਰਹੇ | ਇਨ੍ਹਾਂ ਚੋਣਾਂ ਨੂੰ ਸਿਰਫ ਨਗਰ ਨਿਗਮ ਤੱਕ ਸੀਮਤ ਨਹੀਂ ਦੇਖਿਆ ਜਾ ਸਕਦਾ, ਸਗੋਂ ਇਨ੍ਹਾਂ ਨੂੰ ਆਉਣ ਵਾਲੀ ਪੰਜਾਬ ਦੀ ਸਿਆਸਤ ਵਿਚ ਵੀ ਇਕ ਮਹੱਤਵਪੂਰਨ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ | ਵੋਟਰਾਂ ਦੀ ਆਪਸ ਵਿਚ ਛੋਟੀ-ਮੋਟੀ ਬਹਿਸ ਤੋਂ ਇਲਾਵਾ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰੇ ਚੜ ਗਈ | ਕੁੱਲ ਮਿਲਾ ਕੇ ਨਗਰ ਨਿਗਮ ਬਟਾਲਾ ਚੋਣਾਂ ਇਸ ਵਾਰ ਕਾਫੀ ਰੌਚਕ ਤੇ ਦਿਲਚਸਪ ਬਣ ਗਈਆਂ | ਹਰ ਪਾਰਟੀ ਆਪਣੀ ਜਿੱਤ ਦੇ ਦਾਅਵੇ ਕਰ ਰਹੀ ਹੈ, ਪਰ ਅੰਤਿਮ ਫੈਸਲਾ ਵੋਟਰਾਂ ਨੇ ਡੱਬਿਆਂ ਵਿਚ ਬੰਦ ਕਰ ਦਿੱਤਾ ਹੈ, ਜਿਸ ਦੇ ਨਤੀਜੇ 29 ਮਈ ਨੂੰ ਆਉਣਗੇ |
ਨਗਰ ਕੌਂਾਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੀਆਂ ਵੋਟਾਂ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ
ਸ੍ਰੀ ਹਰਿਗੋਬਿੰਦਪੁਰ, (ਕੰਵਲਜੀਤ ਸਿੰਘ ਚੀਮਾ)-ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੀਆਂ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਸਨ | ਵੋਟਾਂ ਪਾਉਣ ਲਈ ਕੁੱਲ 7 ਪੋਲਿੰਗ ਬੂਥ ਬਣਾਏ ਗਏ ਸਨ | ਅੱਤ ਦੀ ਗਰਮੀ ਵਿਚ ਵੀ ਲੋਕਾਂ ਵਲੋਂ ਵੋਟਾਂ ਪਾਉਣ ਦਾ ਰੁਝਾਨ ਵੇਖਣ ਨੂੰ ਮਿਲਿਆ ਹੈ | ਇਸ ਮੌਕੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰੰਬਧ ਕੀਤੇ ਗਏ ਸਨ | ਇਕੱਤਰ ਜਾਣਕਾਰੀ ਅਨੁਸਾਰ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸ਼ੁਰੂ ਹੋਇਆ ਅਤੇ ਸ਼ਾਮ ਨੂੰ ਸਮਾਪਤ ਹੋ ਗਿਆ | ਇਥੇ 72 ਫ਼ੀਸਦੀ ਵੋਟਿੰਗ ਹੋਈ | ਦੱਸਣਯੋਗ ਹੈ ਕਿ ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੀਆਂ ਕੁੱਲ 11 ਵਾਰਡਾਂ ਹਨ, ਜਿਨ੍ਹਾਂ ਵਿਚੋਂ ਵਾਰਡ ਨੰਬਰ 1, 2, 3, 4, 5, 6 ਅਤੇ 10 ਦੇ ਵੋਟਰਾਂ ਵਲੋਂ ਆਪਣੇ ਜਮਹੂਰੀ ਹੱਕ ਵੋਟ ਪਾਉਣ ਦਾ ਇਸਤੇਮਾਲ ਕੀਤਾ ਗਿਆ ਹੈ, ਜਦ ਕਿ ਵਾਰਡ ਨੰਬਰ 7, 8, 9 ਤੇ ਵਾਰਡ ਨੰਬਰ 11 ਵਿਚੋਂ 3 ਪੁਰਸ਼ ਤੇ 1 ਅÏਰਤ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹਿਣ ਕਾਰਨ ਕੌਂਸਲਰ ਬਣ ਗਏ ਹਨ | ਸ੍ਰੀ ਹਰਿਗੋਬਿੰਦਪੁਰ ਸ਼ਹਿਰ ਵਿਚ ਕੁੱਲ ਵੋਟਰਾਂ ਦੀ ਗਿਣਤੀ 7041 ਹੈ, ਜਿਨ੍ਹਾਂ ਵਿਚ ਪੁਰਸ਼ ਵੋਟਰਾਂ ਦੀ ਗਿਣਤੀ 3657 ਹੈ ਤੇ ਅÏਰਤ ਵੋਟਰਾਂ ਦੀ ਕੁੱਲ ਗਿਣਤੀ 3384 ਹੈ | ਇਸ ਸਮੇਂ ਸ੍ਰੀ ਹਰਿਗੋਬਿੰਦਪੁਰ ਦੀਆਂ 7 ਵਾਰਡਾਂ 'ਚ ਹੋਈਆਂ ਵੋਟਾਂ ਦੌਰਾਨ ਕੁੱਲ 17 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ 'ਚੋਂ 5 ਪੁਰਸ਼ ਤੇ 12 ਅÏਰਤ ਉਮੀਦਵਾਰਾਂ ਚੋਣ ਲੜ ਰਹੀਆਂ ਹਨ, ਜਿਨ੍ਹਾਂ 'ਚ ਸੱਤਾਧਿਰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ 'ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 7 ਹੈ | ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ 'ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 6 ਹੈ | ਇਸ ਤੋਂ ਇਲਾਵਾ ਸ਼ਹਿਰ ਦੀ 5 ਨੰਬਰ ਵਾਰਡ ਵਿਚ 2 ਆਜ਼ਾਦ ਅÏਰਤ ਉਮੀਦਵਾਰ, 6 ਨੰਬਰ ਵਾਰਡ 'ਚ 1 ਆਜ਼ਾਦ ਉਮੀਦਵਾਰ ਤੇ 10 ਨੰਬਰ ਵਾਰਡ ਵਿਚ ਵੀ 1 ਅਜ਼ਾਦ ਅÏਰਤ ਉਮੀਦਵਾਰ ਚੋਣ ਲੜ ਰਹੀ ਹੈ | ਇਸ ਸ਼ਹਿਰ ਦੀਆਂ ਸਥਾਨਕਾਂ ਚੋਣਾਂ ਵਿਚ ਸ਼੍ਰੋੋਮਣੀ ਅਕਾਲੀ ਦਲ (ਬ) ਦੇ 3 ਵਾਰਡਾਂ ਦੇ ਉਮੀਦਵਾਰਾਂ ਦੇ
ਕਾਗਜ਼ ਰੱਦ ਹੋਣ ਕਾਰਨ ਕੋਈ ਵੀ ਉਮੀਦਵਾਰ ਚੋਣ ਨਹੀਂ ਲੜ ਸਕਿਆ ਅਤੇ ਭਾਜਪਾ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੇ ਕਾਗਜ਼ ਦਾਖ਼ਲ ਹੀ ਨਹੀਂ ਕੀਤੇ ਸਨ, ਜੋ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਮੰਨੀ ਜਾ ਰਹੀ ਹੈ | ਭਾਜਪਾ ਪਾਰਟੀ ਲਈ ਇਹ ਨਮੋਸ਼ੀ ਵਾਲੀ ਗੱਲ ਹੈ |
ਫਤਹਿਗੜ੍ਹ ਚੂੜੀਆਂ ਨਗਰ ਕੌਂਸਲ ਦੀਆਂ 13 ਵਾਰਡਾਂ 'ਚ ਚੋਣਾਂ ਸਮਾਪਤ
ਫਤਹਿਗੜ੍ਹ ਚੂੜੀਆਂ, (ਅਵਤਾਰ ਸਿੰਘ ਰੰਧਾਵਾ, ਐਮ.ਐਸ. ਫੁੱਲ)-ਅੱਜ ਫਤਹਿਗੜ੍ਹ ਚੂੜੀਆਂ ਵਿਖੇ ਨਗਰ ਕੌਂਸਲ ਦੀਆਂ 13 ਵਾਰਡਾਂ ਅੰਦਰ ਚੋਣਾਂ ਦਾ ਕੰਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੰਮ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਡਾ. ਨਵਜੋਤ ਸ਼ਰਮਾ ਦੀ ਅਗਵਾਈ ਵਿਚ ਪੁਰ ਅਮਨ-ਸ਼ਾਂਤੀ ਨਾਲ ਨੇਪਰੇ ਚੜ ਗਿਆ | ਫਤਹਿਗੜ੍ਹ ਚੂੜੀਆਂ ਨਗਰ ਕੌਂਸਲ ਚੋਣਾਂ ਲਈ 64.93 ਵੋਟਾਂ ਪੋਲਿੰਗ ਹੋਈਆਂ | ਇਸ ਮੌਕੇ ਸਾਰਾ ਵੱਖ-ਵੱਖ ਪੋਲਿੰਗ ਬੂਥਾਂ 'ਤੇ ਦਿਨ ਵੋਟਰਾਂ ਦੀ ਆਵਾਜਾਈ ਬਣੀ ਰਹੀ ਤੇ ਚੰਗੇ ਤਰੀਕੇ ਨਾਲ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ | ਇਸ ਮੌਕੇ ਵੱਖ-ਵੱਖ ਉਮੀਦਵਾਰਾਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਆਪੋ-ਆਪਣੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ | ਇਸ ਮੌਕੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਲੀਡਰ ਤਿ੍ਪਤ ਰਜਿੰਦਰ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, 'ਆਪ' ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ, ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਕੰਵਰ ਸੰਦੀਪ ਸਿੰਘ ਲੋਧੀਨੰਗਲ ਆਦਿ ਪਹੁੰਚੇ, ਜਿਨਾਂ ਨੇ ਵੱਖ-ਵੱਖ ਬੂਥਾਂ ਵਿਚ ਵੋਟਿੰਗ ਦਾ ਜਾਇਜ਼ਾ ਲਿਆ ਤੇ ਅਮਨ-ਸ਼ਾਂਤੀ ਨਾਲ ਵੋਟਾਂ ਦੀ ਪ੍ਰਕਿਰਿਆ ਸਿਰੇ ਚੜਾਉਣ ਲਈ ਆਪੋ-ਆਪਣੇ ਸਪੋਰਟਰਾਂ ਨੂੰ ਪ੍ਰੇਰਿਤ ਵੀ ਕੀਤਾ | ਵੋਟਾਂ ਦਾ ਕੰਮ ਸਮਾਪਤ ਹੋਣ ਉਪਰੰਤ ਮਿਲੀ ਜਾਣਕਾਰੀ ਅਨੁਸਾਰ ਫਤਹਿਗੜ੍ਹ ਚੂੜੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਕੁੱਲ 14821 ਵੋਟਾਂ ਸਨ, ਜਿਨਾਂ 'ਚੋਂ 7533 ਪੁਰਸ਼ ਤੇ 7288 ਅÏਰਤਾਂ ਦੀਆਂ ਵੋਟਾਂ ਸਨ | ਇਥੇ 13 ਵਾਰਡਾਂ ਦੇ 17 ਬੂਥਾਂ ਉਪਰ ਵੋਟਾਂ ਪੋਲ ਹੋਈਆਂ | ਕੁੱਲ ਉਮੀਦਵਾਰ 61 ਸਨ, ਜਿਨਾਂ 'ਚੋਂ ਵੱਖ-ਵੱਖ ਪਾਰਟੀਆਂ ਦੇ 51 ਤੇ 10 ਉਮੀਦਵਾਰ ਆਜ਼ਾਦ ਹਨ | ਇਨ੍ਹਾਂ ਕੁੱਲ ਉਮੀਦਵਾਰਾਂ 'ਚ 31 ਅÏਰਤਾਂ ਤੇ 30 ਪੁਰਸ਼ ਚੋਣ ਮੈਦਾਨ ਵਿਚ ਉਤਰੇ ਸਨ | ਕੁੱਲ 13 ਵਾਰਡਾਂ ਵਿਚੋਂ 7 ਨੰਬਰ ਵਾਰਡ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਕਾਗਜ਼ ਨਹੀਂ ਭਰੇ ਗਏ | ਵੋਟਾਂ ਪੈਣ ਉਪਰੰਤ ਬਕਸ਼ੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਟਰਾਂਗ ਰੂਮ ਵਿਚ ਰੱਖ ਦਿੱਤੇ ਗਏ ਹਨ, ਜਿਨ੍ਹਾਂ ਦੀ ਗਿਣਤੀ 29 ਮਈ ਨੂੰ ਹੋਵੇਗੀ |
ਨਗਰ ਕੌਂਸਲ ਚੋਣਾਂ ਦੌਰਾਨ ਧਾਰੀਵਾਲ ਸ਼ਹਿਰ ਅੰਦਰ ਵੋਟਰਾਂ 'ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ
ਧਾਰੀਵਾਲ (ਸਵਰਨ ਸਿੰਘ, ਜੇਮਸ ਨਾਹਰ)-ਧਾਰੀਵਾਲ ਨਗਰ ਕੌਂਸਲ ਦੀਆਂ 13 ਵਾਰਡਾਂ ਵਿਚੋਂ 6 ਵਾਰਡਾਂ ਮਹਿਲਾ ਰਿਜ਼ਰਵ, 5 ਵਾਰਡਾਂ ਜਨਰਲ, ਇਕ ਪੱਛੜੀ ਸ੍ਰੇਣੀ ਤੇ ਇਕ ਵਾਰਡ ਐਸ.ਸੀ. ਰਿਜ਼ਰਵ ਤੇ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ | ਇਨ੍ਹਾਂ ਵੋਟਾਂ ਦੌਰਾਨ ਪੋਿਲੰਗ ਸਟੇਸ਼ਨਾਂ 'ਤੇ ਵੋਟਰਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਲੰਮੀਆਂ ਕਤਾਰਾਂ ਵਿਚ ਖੜ੍ਹੇ ਹੋ ਕੇ ਆਪਣੀ ਵਾਰੀ ਨਾਲ ਵੋਟਰਾਂ ਨੇ ਵੋਟ ਪਾਈ | ਇਸ ਮੌਕੇ ਵੋਟਰਾਂ ਨੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਦਬਾਅ ਅਤੇ ਡਰ-ਭੈਅ ਦੇ ਵੋਟ ਪਾ ਰਹੇ ਹਨ | ਕੁਝ ਕੁ ਪੋਿਲੰਗ ਕੇਂਦਰਾਂ 'ਤੇ ਬਜ਼ੁਰਗ ਵੋਟਰ ਵੀਲ੍ਹ ਚੇਅਰ 'ਤੇ ਵੋਟ ਪਾਉਣ ਲਈ ਬੂਥ ਦੇ ਅੰਦਰ ਗਏ ਅਤੇ ਆਪਣੀ ਵੋਟ ਪਾਈ | ਇਸ ਤੋਂ ਇਲਾਵਾ ਲਗਭਗ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਹਲਕਾ ਇੰਚਾਰਜ ਪੋਿਲੰਗ ਕੇਂਦਰਾਂ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਂਦੇ ਰਹੇ | ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ
Ad Position 22
No active advertisement
ਪਿਛਲੀ ਖ਼ਬਰ ਕਾਹਨੂੰਵਾਨ ਕਿਸਾਨ ਕਤਲ ਕਾਂਡ - 4 ਦਿਨਾਂ ਬਾਅਦ ਵੀ ਮੁੱਖ ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਪੁਲਿਸ ਨਾਕਾਮ <br/> ਅਗਲੀ ਖ਼ਬਰ ਪੰਜਾਬ 'ਚ ਲੋਕਤੰਤਰ ਦਾ ਹੋ ਰਿਹਾ ਘਾਣ-ਸੁਖਬੀਰ ਸਿੰਘ ਬਾਦਲ
Ad Position 24