ਕਲਾਨੌਰ, 26 ਮਈ (ਪੁਰੇਵਾਲ)-ਸਾਬਕਾ ਫ਼ੌਜੀ ਪਿਆਰਾ ਸਿੰਘ ਭੰਗੂ ਦੇ ਪੋਤਰੇ, ਸਾ. ਫ਼ੌਜੀ ਸੁਰਿੰਦਰ ਸਿੰਘ ਭੰਗੂ ਦੇ ਭਤੀਜੇ ਤੇ ਸਾ. ਫ਼ੌਜੀ ਰਜਿੰਦਰ ਸਿੰਘ ਭੰਗੂ ਦੇ ਪੁੱਤਰ ਸ਼ਹੀਦ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ 9 ਪੰਜਾਬ ਬਟਾਲੀਅਨ ਨਮਿਤ ਉਨ੍ਹਾਂ ਦੇ ਗ੍ਰਹਿ ਕਲਾਨੌਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ | ਹਜ਼ੂਰੀ ਰਾਗੀ ਭਾਈ ਪਰਮਜੀਤ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ, ਸਾ. ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ ਸੀਨੀਅਰ ਮੀਤ ਪ੍ਰਧਾਨ ਪੁਨਰ ਸੁਰਜੀਤ ਅਕਾਲੀ ਦਲ, ਮੈਂਬਰ ਐੱਸ.ਜੀ.ਪੀ.ਸੀ. ਜਥੇ. ਅਮਰੀਕ ਸਿੰਘ ਸਾਹਪੁਰ, ਸਾ. ਸੈਨਿਕ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਢਾਡਾ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਸਾਬਕਾ ਸਰਵਿਸਮੈਨ ਵਿੰਗ ਦੇ ਜ਼ਿਲ੍ਹਾ ਆਗੂ ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ, ਮਾਰਕਿਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੇਤ ਸਿੰਘ ਬਾਠ ਝੰਗੀ, ਪੰਥਕ ਅਕਾਲੀ ਲਹਿਰ ਦੇ ਹਲਕਾ ਇੰਚਾਰਜ ਲਖਵਿੰਦਰ ਸਿੰਘ ਆਦੀਆਂ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਪ੍ਰਬੰਧਕ ਕਮੇਟੀ ਦੇ ਸਾ. ਸਕੱਤਰ ਭਾਈ ਰਜਿੰਦਰ ਸਿੰਘ ਲਾਡੀ ਵਲੋਂ ਸ਼ਹੀਦ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਪ੍ਰਧਾਨ ਢਾਡਾ ਨੇ ਰਾਜਨੀਤਿਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਅੱਜ ਸ਼ਰਧਾਂਜਲੀ ਦੇਣ ਤੱਕ ਹੀ ਸੀਮਿਤ ਨਾ ਰਹਿਣ ਬਲਕਿ ਸ਼ਹੀਦ ਦੇ ਪਰਿਵਾਰ ਨਾਲ ਖੜੇ੍ਹ ਹੋ ਕੇ ਉਨ੍ਹਾਂ ਨੂੰ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਲਾਭਾਂ ਆਦਿ 'ਚ ਸਹਿਯੋਗ ਕਰਨ ਅਤੇ ਸ਼ਹੀਦ ਨੂੰ ਸਰਕਾਰ ਵਲੋਂ ਐਕਸਗ੍ਰੇਸੀਆ ਸਮੇਤ ਸ਼ਹੀਦ ਦੇ ਨਾਂਅ ਦੀ ਯਾਦਗਾਰ ਬਣਾਈ ਜਾਵੇ | ਵਿਧਾਇਕ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਪਰਿਵਾਰ ਨੂੰ ਮੁਹੱਈਆ ਹੋਣਗੀਆਂ ਅਤੇ ਉਹ ਵਾਅਦਾ ਕਰਦੇ ਹਨ ਕਿ ਸ਼ਹੀਦ ਦੇ ਨਾਂਅ ਦੀ ਯਾਦਗਾਰ ਉਸਾਰੀ ਜਾਵੇਗੀ | ਸਾਬਕਾ ਸੈਨਿਕ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਢਾਡਾ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਵਲੋਂ ਸ਼ਹੀਦ ਪ੍ਰਭਸ਼ਰਨ ਸਿੰਘ ਦੀ ਪਤਨੀ ਕਿਰਨਬੀਰ ਕੌਰ ਅਤੇ ਸਪੁੱਤਰ ਯੁੱਦਵੀਰ ਸਿੰਘ ਭੰਗੂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਤਰਨਾਦਲ ਹਰਗੋਬਿੰਦਗੜ੍ਹ ਮਹਿਤਾ ਚੌਂਕ ਮੁਖੀ ਬਾਬਾ ਬਲਵਿੰਦਰ ਸਿੰਘ, ਬਾਬਾ ਸੁਬੇਗ ਸਿੰਘ, ਬਾਬਾ ਸਹਿਬਾਜ ਸਿੰਘ, ਬਾਬਾ ਲੱਖਾ ਸਿੰਘ, ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਥੇ. ਬਲਰਾਜ ਸਿੰਘ ਗੁਰਾਇਆ, ਸਾਬਕਾ ਸੈਨਿਕ ਯੂਨੀਅਨ ਦੇ ਜ਼ਿਲ੍ਹਾ ਆਗੂ ਜਗਦੀਸ਼ ਸਿੰਘ ਪਵਾਰ, ਭਾਜਪਾ ਵਪਾਰ ਸੈੱਲ ਦੇ ਵਿਜੇ ਕੁਮਾਰ ਸੋਨੀ ਮੋਹਲੋਵਾਲੀ, ਸਰਪੰਚ ਜਤਿੰਦਰ ਸਿੰਘ ਖੈਹਿਰਾ, ਚੇਅ. ਬਲਵਿੰਦਰ ਸਿੰਘ ਹਰੂਵਾਲ, ਗੁਰਦੁਆਰਾ ਯਾਦਗਾਰ ਏ ਸ਼ਹੀਦਾਂ ਦੇ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਅਗਵਾਨ, ਵਪਾਰ ਸੈੱਲ ਦੇ ਕਾਕਾ ਮਹਾਂਦੇਵ, ਦਰਸ਼ਨ ਸਿੰਘ ਪੁਰੇਵਾਲ, ਜ਼ਿਲ੍ਹਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ, ਜੋਗਿੰਦਰ ਸਿੰਘ ਨਾਨੋਵਾਲ, ਭਾਈ ਰਛਪਾਲ ਸਿੰਘ ਢਿੱਲੋਂ ਮੁਸਤਫ਼ਾਪੁਰ, ਵਪਾਰ ਵਿੰਗ ਦੇ ਗੁਰਦੇਵ ਸਿੰਘ ਵਿਰਕ, ਡਾ. ਅਮਰਬੀਰ ਸਿੰਘ ਮੁਲਤਾਨੀ, ਸਿਟੀ ਪ੍ਰਧਾਨ ਰਣਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਭਾਈ ਬਿਕਰਮਜੀਤ ਸਿੰਘ ਭੱਟੀ, ਭਾਈ ਰਣਜੀਤ ਸਿੰਘ ਖਾਲਸਾ, ਕੈਪਟਨ ਗੁਰਬਚਨ ਸਿੰਘ, ਨਰਿੰਦਰ ਸਿੰਘ ਖੈਹਿਰਾ, ਡਾ. ਪਲਵਿੰਦਰ ਸਿੰਘ ਦਿਓ, ਮਾਸਟਰ ਰਣਯੋਧ ਸਿੰਘ, ਸੂਬੇਦਾਰ ਸੁਰਿੰਦਰਪਾਲ ਸਿੰਘ ਭੰਡਵਾਂ, ਭਾਈ ਅਰਜਿੰਦਰ ਸਿੰਘ ਬਾਜਵਾ, ਭਾਈ ਦਲਵਿੰਦਰ ਸਿੰਘ ਬਿੱਟੂ, ਸਰਪੰਚ ਜਤਿੰਦਰ ਕੁਮਾਰ ਗੋਰਾ, ਸਰਪੰਚ ਹਰਜੀਤ ਸਿੰਘ ਗੱਜਣ, ਗੁਰਿੰਦਰ ਸਿੰਘ ਗੁਰਾਇਆ, ਪਰਮਿੰਦਰਜੀਤ ਸਿੰਘ ਮੰਨਾ, ਪ੍ਰਭਜੋਤ ਸਿੰਘ ਨੋਨਾ, ਤਾਰੂ ਸਿੰਘ ਕਾਲਾ ਗੁਰਾਇਆ, ਜਗਦੀਸ਼ ਸਿੰਘ ਬਾਜਵਾ, ਕੁਲਵੰਤ ਪਾਲ ਸਰਪੰਚ, ਕੁਲਵਿੰਦਰ ਸਿੰਘ ਕਾਹਲੋਂ ਪ੍ਰਧਾਨ, ਚੈਨ ਸਿੰਘ ਸਪਰਾਏ ਕੋਠੀ, ਜਸਵੰਤ ਸਿੰਘ ਪੈੜੂਵਾਲ, ਬਲਜੀਤ ਸਿੰਘ ਸਿੱਧੂ, ਬਲਜਿੰਦਰ ਸਿੰਘ ਸੰਧੂ, ਬਾਬਾ ਬਲਕਾਰ ਸਿੰਘ, ਭਾਈ ਕੁਲਦੀਪ ਸਿੰਘ, ਬਾਬਾ ਗੁਰਦਿੱਤ ਸਿੰਘ ਕਾਲਾ ਗੁਰਾਇਆ, ਸੁਰਜੀਤ ਸਿੰਘ ਭੁੱਲਰ, ਜਵਾਹਰ ਸਿੰਘ ਭੁੱਲਰ, ਸੁਖਵਿੰਦਰ ਸਿੰਘ ਗੁਰਾਇਆ, ਪਲਵਿੰਦਰ ਸਿੰਘ ਰਸੂਲਪੁਰ, ਨੰਬਰਦਾਰ ਅਮਰੀਕ ਸਿੰਘ, ਅਜੇਪਾਲ ਸਿੰਘ ਛੋਟੇਪੁਰ, ਰਜਿੰਦਰ ਸਿੰਘ ਸਪਰਾਏਕੋਠੀ ਸਰਪੰਚ, ਵੈਦ ਪਰਮਜੀਤ ਸਿੰਘ ਮੁਸਤਫਾਪੁਰ, ਗੁਰਮੇਜ ਸਿੰਘ ਕਾਲਾ ਪੱਡਾ, ਲਿਖਾਰੀ ਰਜਿੰਦਰ ਸਿੰਘ ਰਾਜ, ਰਜਿੰਦਰ ਸਿੰਘ ਕਾਹਲੋਂ, ਕੈਪਟਨ ਪਿਆਰਾ ਸਿੰਘ ਸਰਫਕੋਟ, ਜ਼ਿਲ੍ਹਾ ਪ੍ਰਧਾਨ ਪਿ੍ਥੀਪਾਲ ਸਿੰਘ ਮਾਲੇਵਾਲ, ਸੂਬੇਦਾਰ ਮਲਕੀਤ ਸਿੰਘ, ਸੂਬੇਦਾਰ ਮੇਜਰ ਜਸਵੰਤ ਸਿੰਘ ਮਾਲੇਵਾਲ, ਬਲਦੇਵ ਸਿੰਘ ਸਰਫਕੋਟ, ਸੂਬੇਦਾਰ ਵੀਰ ਸਿੰਘ, ਕੈਪਟਨ ਪਰਮਜੀਤ ਸਿੰਘ, ਸੂਬੇਦਾਰ ਬਲਕਾਰ ਸਿੰਘ, ਸੂਬੇਦਾਰ ਅਜੀਤ ਸਿੰਘ, ਗੁਰਵੰਤ ਸਿੰਘ, ਸੂਬੇਦਾਰ ਹਰਦੇਵ ਸਿੰਘ, ਰੇਸ਼ਮ ਸਿੰਘ ਸਪਰਾਏ, ਅੰਮਿ੍ਤਪਾਲ ਸਿੰਘ ਭੰਗੂ, ਸਰਬਪ੍ਰੀਤ ਸਿੰਘ ਬੱਬੇਹਾਲੀ, ਰਾਜ ਕੁਮਾਰ, ਮੁਖਤਿਆਰ ਸਿੰਘ, ਮਨੋਹਰ ਸਿੰਘ, ਤੇਜਬੀਰ ਸਿੰਘ, ਸੁਖਵਿੰਦਰ ਸਿੰਘ ਸਪਰਾਏ, ਅੰਗਰੇਜ਼ ਸਿੰਘ ਭੰਗੂ, ਹਰਮਨ ਗੋਰਾਇਆ ਸਮੇਤ ਵੱਡੀ ਗਿਣਤੀ 'ਚ ਮੁਹਤਬਰਾਂ ਸ਼ਹੀਦ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਭੰਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |